ਕੈਨਬਰਾ (ਏਜੰਸੀ)- ਆਸਟਰੇਲੀਆ ਦੀ ਇੱਕ ਸੀਨੀਅਰ ਮੰਤਰੀ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਚੀਨ ਨੇ ਉਨ੍ਹਾਂ ਦੀ ਸਰਕਾਰ ਦੇ ਮੁੜ ਚੁਣੇ ਜਾਣ ਦੀ ਸੰਭਾਵਨਾ ਨੂੰ ਕਮਜ਼ੋਰ ਕਰਨ ਲਈ ਜਾਣਬੁੱਝ ਕੇ ਚੋਣ ਪ੍ਰਚਾਰ ਦਰਮਿਆਨ ਸੋਲੋਮਨ ਟਾਪੂ ਨਾਲ ਸੁਰੱਖਿਆ ਸਮਝੌਤੇ ਦਾ ਐਲਾਨ ਕੀਤਾ ਹੈ। ਆਸਟ੍ਰੇਲੀਆ ਦੀ ਗ੍ਰਹਿ ਮੰਤਰੀ ਕੈਰੇਨ ਐਂਡਰਿਊਜ਼ ਦਾ ਦੋਸ਼ ਉਨ੍ਹਾਂ ਦੀ ਕੰਜ਼ਰਵੇਟਿਵ ਲਿਬਰਲ ਪਾਰਟੀ ਦੀ ਇਸ ਦਲੀਲ ਨਾਲ ਮੇਲ ਖਾਂਦਾ ਹੈ ਕਿ ਚੀਨ ਚਾਹੁੰਦਾ ਹੈ ਕਿ 21 ਮਈ ਨੂੰ ਹੋਣ ਵਾਲੀਆਂ ਚੋਣਾਂ ਵਿਚ ਮੱਧ-ਖੱਬੇ ਪੱਖੀ ਲੇਬਰ ਪਾਰਟੀ ਜਿੱਤੇ, ਕਿਉਂਕਿ ਪਾਰਟੀ ਦੇ ਸੰਸਦ ਮੈਂਬਰ ਸੰਭਾਵਤ ਤੌਰ 'ਤੇ ਚੀਨ ਦੇ ਆਰਥਿਕ ਦਬਾਅ ਦਾ ਵਿਰੋਧ ਨਹੀਂ ਕਰਨਗੇ।
ਇਹ ਵੀ ਪੜ੍ਹੋ: ਇਸਲਾਮਾਬਾਦ ਦੀਆਂ ਸੜਕਾਂ ਤੋਂ ਅਮਰੀਕਾ ਨੂੰ ਸੁਨੇਹਾ ਦੇਵਾਂਗੇ ਕਿ ਅਸੀਂ ਆਜ਼ਾਦ ਦੇਸ਼ ਹਾਂ: ਇਮਰਾਨ ਖਾਨ
ਲੇਬਰ ਪਾਰਟੀ ਨੇ ਸਰਕਾਰ 'ਤੇ ਚੀਨ ਅਤੇ ਸੋਲੋਮਾਨ ਦੀ ਸਰਕਾਰ ਦੁਆਰਾ ਪਿਛਲੇ ਹਫ਼ਤੇ ਐਲਾਨੇ ਗਏ ਸਮਝੌਤੇ ਨੂੰ ਰੋਕਣ ਵਿਚ ਅਸਮਰੱਥ ਹੋਣ ਦਾ ਦੋਸ਼ ਲਗਾਉਂਦੇ ਹੋਏ, ਇਸ ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪ੍ਰਸ਼ਾਂਤ ਖੇਤਰ ਵਿਚ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਵਿਦੇਸ਼ ਨੀਤੀ ਦੀ ਅਸਫ਼ਲਤਾ ਦੱਸਿਆ ਸੀ। ਆਸਟ੍ਰੇਲੀਆ ਦੀ ਮੁੱਖ ਘਰੇਲੂ ਖੁਫੀਆ ਏਜੰਸੀ 'ਆਸਟ੍ਰੇਲੀਆਈ ਸੁਰੱਖਿਆ ਖੁਫੀਆ ਸੰਗਠਨ' ਦਾ ਵੀ ਚਾਰਜ ਸਾਂਭ ਰਹੀ ਐਂਡਰਿਊਜ਼ ਨੇ ਕਿਹਾ ਕਿ ਆਸਟ੍ਰੇਲੀਆਈ ਲੋਕਾਂ ਨੂੰ ਸੋਲੋਮਾਨ ਦੀਆਂ ਘੋਸ਼ਣਾਵਾਂ ਦੇ ਸਮੇਂ 'ਤੇ ਧਿਆਨ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਸਿੰਗਾਪੁਰ 'ਚ ਭਾਰਤੀ ਮੂਲ ਦੇ ਨੌਜਵਾਨ ਨੂੰ ਦਿੱਤੀ ਗਈ ਫਾਂਸੀ
ਉਨ੍ਹਾਂ ਦੱਸਿਆ, 'ਬੀਜਿੰਗ ਸਪੱਸ਼ਟ ਤੌਰ 'ਤੇ ਜਾਣਦਾ ਹੈ ਕਿ ਅਸੀਂ ਇਸ ਸਮੇਂ ਇੱਥੇ ਸੰਘੀ ਚੋਣਾਂ ਲਈ ਪ੍ਰਚਾਰ ਕਰ ਰਹੇ ਹਾਂ। ਹੁਣ ਹੀ ਕਿਉਂ? ਇਕ ਸੰਘੀ ਚੋਣਾਂ ਦੀ ਪ੍ਰਚਾਰ ਮੁਹਿੰਮ ਦੇ ਵਿਚਕਾਰ ਹੀ ਇਹ ਸਭ ਕਿਉਂ ਕੀਤਾ ਜਾ ਰਿਹਾ ਹੈ?' ਐਂਡਰਿਊਜ਼ ਨੇ ਕਿਹਾ, 'ਅਸੀਂ ਰਾਜਨੀਤਿਕ ਦਖ਼ਲਅੰਦਾਜ਼ੀ ਦੀ ਗੱਲ ਕਰਦੇ ਹਾਂ ਅਤੇ ਇਹ ਕਈ ਤਰ੍ਹਾਂ ਦੀ ਹੁੰਦੀ ਹੈ।' ਆਸਟਰੇਲੀਆ ਨੇ 2018 ਵਿੱਚ ਘਰੇਲੂ ਰਾਜਨੀਤੀ ਵਿਚ ਗੁਪਤ ਵਿਦੇਸ਼ੀ ਦਖ਼ਲਅੰਦਾਜੀ ਨੂੰ ਰੋਕਣ ਲਈ ਰਾਸ਼ਟਰੀ ਸੁਰੱਖਿਆ ਕਾਨੂੰਨ ਪਾਸ ਕਰਕੇ ਚੀਨ ਨੂੰ ਨਾਰਾਜ਼ ਕਰ ਦਿੱਤਾ ਸੀ। ਉਦੋਂ ਚੀਨ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਸੀ ਕਿ 'ਸਰਕਾਰ ਚੀਨ ਬਾਰੇ ਪੱਖਪਾਤ ਕਰ ਰਹੀ ਹੈ ਅਤੇ ਇਸ ਨਾਲ ਚੀਨ-ਆਸਟ੍ਰੇਲੀਆ ਸਬੰਧਾਂ ਦਾ ਮਾਹੌਲ ਜ਼ਹਿਰੀਲਾ ਹੋ ਗਿਆ ਹੈ।'
ਇਹ ਵੀ ਪੜ੍ਹੋ: ਇਜ਼ਰਾਈਲ ਦੇ PM ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਪੱਤਰ ਨਾਲ ਭੇਜਿਆ ਗਿਆ ਕਾਰਤੂਸ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪਾਕਿਸਤਾਨ : ਬਿਲਾਵਲ ਭੁੱਟੋ ਨੇ ਨਵੇਂ ਵਿਦੇਸ਼ ਮੰਤਰੀ ਵਜੋਂ ਚੁੱਕੀ ਸਹੁੰ
NEXT STORY