ਸਿਡਨੀ (ਬਿਊਰੋ) ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੇ ਦੇਹਾਂਤ 'ਤੇ ਸੋਗ ਪ੍ਰਗਟਾਇਆ ਹੈ। ਆਪਣੇ ਇਕ ਟਵੀਟ ਵਿਚ ਐਂਥਨੀ ਨੇ ਕਿਹਾ ਕਿ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਆਬੇ ਸ਼ਿੰਜੋ ਦੀ ਦੁਖਦਾਈ ਮੌਤ ਤੋਂ ਸਦਮੇ ਵਿੱਚ ਅਤੇ ਦੁਖੀ ਹਾਂ। ਉਹ ਆਸਟ੍ਰੇਲੀਆ ਦਾ ਬਹੁਤ ਵਧੀਆ ਦੋਸਤ ਅਤੇ ਸਹਿਯੋਗੀ ਸੀ। ਉਨ੍ਹਾਂ ਦੇ ਪਰਿਵਾਰ ਅਤੇ ਜਾਪਾਨ ਦੇ ਲੋਕਾਂ ਪ੍ਰਤੀ ਡੂੰਘੀ ਹਮਦਰਦੀ। ਅਸੀਂ ਤੁਹਾਡੇ ਨਾਲ ਸੋਗ ਕਰਦੇ ਹਾਂ।
ਇੱਥ ਦੱਸ ਦਈਏ ਕਿ ਆਬੇ ਜਾਪਾਨ ਦੇ ਸਭ ਤੋਂ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਨੇਤਾਵਾਂ ਵਿੱਚੋਂ ਇੱਕ ਸਨ। ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਦੇਸ਼ ਦੇ ਪੱਛਮੀ ਹਿੱਸੇ ਵਿੱਚ ਇੱਕ ਚੋਣ ਪ੍ਰਚਾਰ ਪ੍ਰੋਗਰਾਮ ਵਿੱਚ ਭਾਸ਼ਣ ਦੌਰਾਨ ਗੋਲੀ ਮਾਰ ਦਿੱਤੀ ਗਈ। ਗੰਭੀਰ ਰੂਪ ਨਾਲ ਜ਼ਖਮੀ ਆਬੇ ਨੂੰ ਹਵਾਈ ਜਹਾਜ਼ ਰਾਹੀਂ ਹਸਪਤਾਲ ਲਿਜਾਇਆ ਗਿਆ। ਬਾਅਦ ਵਿੱਚ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਆਬੇ 2020 ਵਿੱਚ ਸਿਹਤ ਸਮੱਸਿਆਵਾਂ ਕਾਰਨ ਅਸਤੀਫਾ ਦੇਣ ਤੋਂ ਪਹਿਲਾਂ, ਦੇਸ਼ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਪ੍ਰਧਾਨ ਮੰਤਰੀ ਸਨ।
ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ ਅਤੇ ਆਸਟ੍ਰੇਲੀਆ PMs ਨੇ ਟਰਾਂਸ-ਤਸਮਾਨ ਸਬੰਧਾਂ ਦੀ ਮੁੜ ਕੀਤੀ ਪੁਸ਼ਟੀ
ਹਮਲਾਵਰ, 40 ਸਾਲਾ ਟੇਤਸਯੂ ਯਾਮਾਗਾਮੀ ਨੇ ਸ਼ਿੰਜੋ ਆਬੇ 'ਤੇ ਦੋ ਗੋਲੀਆਂ ਚਲਾਈਆਂ। ਇਕ ਗੋਲੀ ਉਹਨਾਂ ਦੀ ਛਾਤੀ ਵਿਚ ਲੱਗੀ ਅਤੇ ਦੂਜੀ ਗਰਦਨ ਵਿਚ। ਆਬੇ 'ਤੇ ਜਿਸ ਬੰਦੂਕ ਨਾਲ ਹਮਲਾ ਕੀਤਾ ਗਿਆ, ਉਹ ਘਰੇਲੂ ਹਥਿਆਰ ਹੈ। ਹਮਲੇ ਮਗਰੋਂ ਯਾਮਾਗਾਮੀ ਉੱਥੇ ਖੜ੍ਹਾ ਸੀ। ਉਸ ਨੇ ਭੱਜਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਇਹ ਡਕਟ ਟੇਪ ਅਤੇ ਪਾਈਪਾਂ ਨੂੰ ਮਿਲਾ ਕੇ ਬਣਾਈ ਗਈ ਸੀ। ਯਾਮਾਗਾਮੀ ਫਿਲਹਾਲ ਪੁਲਸ ਹਿਰਾਸਤ 'ਚ ਹੈ। ਉਸ ਨੇ ਇਹ ਹਮਲਾ ਕਿਉਂ ਕੀਤਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪੁਲਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਯਾਮਾਗਾਮੀ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਤੋਂ ਅਸੰਤੁਸ਼ਟ ਸੀ ਅਤੇ ਉਹਨਾਂ ਨੂੰ ਮਾਰਨਾ ਚਾਹੁੰਦਾ ਸੀ। ਜਿਵੇਂ ਹੀ ਉਸ ਨੇ ਗੋਲੀਆਂ ਚਲਾਈਆਂ ਤਾਂ ਮੌਕੇ 'ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਿਊਜ਼ੀਲੈਂਡ ਅਤੇ ਆਸਟ੍ਰੇਲੀਆ PMs ਨੇ ਟਰਾਂਸ-ਤਸਮਾਨ ਸਬੰਧਾਂ ਦੀ ਮੁੜ ਕੀਤੀ ਪੁਸ਼ਟੀ
NEXT STORY