ਕੈਨਬਰਾ (ਵਾਰਤਾ) : ਆਸਟ੍ਰੇਲੀਆ ਦੇ ਮੈਲਬੌਰਨ ਅਤੇ ਸਿਡਨੀ ਵਿਚ ਤਾਲਾਬੰਦੀ ਵਿਰੋਧੀ ਰੈਲੀ ਕਰ ਰਹੇ ਕਰੀਬ 270 ਲੋਕਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਮੀਡੀਆ ਰਿਪੋਰਟ ਮੁਤਾਬਕ ਪੁਲਸ ਨੇ ਮੈਲਬੌਰਨ ਵਿਚ 235 ਅਤੇ ਸਿਡਨੀ ਵਿਚ 32 ਲੋਕਾਂ ਨੂੰ ਗੈਰ ਕਾਨੂੰਨੀ ਰੂਪ ਨਾਲ ਤਾਲਾਬੰਦੀ-ਵਿਰੋਧੀ ਰੈਲੀ ਕੱਢਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਰਿਪੋਰਟ ਮੁਤਾਬਕ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਨਾਲ ਹੋਈ ਝੜਪ ਵਿਚ ਕਈ ਪੁਲਸ ਅਧਿਕਾਰੀ ਜ਼ਖ਼ਮੀ ਹੋਏ ਹਨ।
ਇਹ ਵੀ ਪੜ੍ਹੋ: ਭਾਰਤੀਆਂ ਲਈ ਰਾਹਤ, ਅਮਰੀਕੀ ਅਦਾਲਤ ਨੇ H-1ਬੀ ਵੀਜ਼ਾ ਚੋਣ ’ਤੇ ਟਰੰਪ ਦੇ ਪ੍ਰਸਤਾਵਿਤ ਨਿਯਮ ਨੂੰ ਕੀਤਾ ਰੱਦ
ਵਿਕਟੋਰੀਆ ਪੁਲਸ ਨੇ ਦੱਸਿਆ ਕਿ 6 ਅਧਿਕਾਰੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਟੈਲੀਵਿਜ਼ਨ ਫੁਟੇਜ ਵਿਚ ਦਿਖਾਇਆ ਗਿਆ ਹੈ ਕਿ ਕਈ ਅਧਿਕਾਰੀਆਂ ਨੂੰ ਧੱਕਾ ਦੇ ਕੇ ਜ਼ਮੀਨ ’ਤੇ ਸੁੱਟ ਦਿੱਤਾ ਗਿਆ। ਮੈਲਬੌਰਨ ਦੇ ਕਈ ਹਿੱਸਿਆਂ ਤੋਂ ਕਰੀਬ 700 ਲੋਕਾਂ ਦੀ ਇਕੱਠੀ ਹੋਈ ਭੀੜ ਨੇ ਪ੍ਰਦਰਸ਼ਨ ਕੀਤਾ। ਕਰੀਬ 2 ਹਜ਼ਾਰ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਨੋ ਗੋ ਜ਼ੋਨ ਬਣਾਇਆ, ਚੈਕ ਪੋਸਟ ਅਤੇ ਬੈਰੀਕੇਡ ਲਗਾਏ ਗਏ। ਸ਼ਹਿਰ ਵਿਚ ਜਨਤਕ ਆਵਾਜਾਈ ਅਤੇ ਨਿੱਜੀ ਆਵਾਜਾਈ ਰੋਕ ਦਿੱਤੀ ਗਈ। ਸਿਡਨੀ ਵਿਚ ਇਕੱਠਾਂ ਅਤੇ ਪ੍ਰਦਰਸ਼ਨਾਂ ਨੂੰ ਰੋਕਣ ਲਈ ਦੰਗਾ ਰੋਕੂ ਅਧਿਕਾਰੀਆਂ ਅਤੇ ਪੁਲਸ ਨੂੰ ਸੜਕਾਂ ’ਤੇ ਤਾਇਨਾਤ ਕੀਤਾ ਗਿਆ।
ਇਹ ਵੀ ਪੜ੍ਹੋ: ਜਾਣੋ ਕਿਉਂ ਥਾਈਲੈਂਡ ਦੇ ਲੋਕ ਟੈਕਸੀਆਂ ਦੀਆਂ ਛੱਤਾਂ ’ਤੇ ਕਰ ਰਹੇ ਨੇ ਖੇਤੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸਕਾਟਲੈਂਡ : ਫੌਜੀਆਂ ਵੱਲੋਂ ਐਂਬੂਲੈਂਸਾਂ ਚਲਾ ਕੇ ਕੀਤੀ ਜਾਵੇਗੀ ਸਹਾਇਤਾ
NEXT STORY