ਵਿਆਨਾ-ਆਸਟ੍ਰੀਆ ਨੇ ਕੋਵਿਡ ਰੋਕੂ ਟੀਕਾ ਲਵਾ ਚੁੱਕੇ ਲੋਕਾਂ ਲਈ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਐਤਵਾਰ ਨੂੰ ਲਾਕਡਾਊਨ ਦੀਆਂ ਪਾਬੰਦੀਆਂ ਖਤਮ ਕਰ ਦਿੱਤੀਆਂ ਹਨ। ਇਸ ਤੋਂ ਤਿੰਨ ਹਫ਼ਤੇ ਪਹਿਲਾਂ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨਾਲ ਨਜਿੱਠਣ ਲਈ ਸਖ਼ਤ ਨਿਯਮ ਲਾਗੂ ਕੀਤੇ ਗਏ ਸਨ। ਨਿਯਮ ਦੇਸ਼ ਦੇ ਵੱਖ-ਵੱਖ ਖੇਤਰਾਂ 'ਚ ਵੱਖ-ਵੱਖ ਹਨ ਪਰ ਐਤਵਾਰ ਤੋਂ ਹੀ ਥਿਏਟਰ, ਅਜਾਇਬ ਘਰ ਅਤੇ ਹੋਰ ਸੱਭਿਆਚਾਰਕ ਅਤੇ ਮਨੋਰੰਜਨ ਸਥਾਨ ਖੁੱਲ੍ਹ ਰਹੇ ਹਨ।
ਇਹ ਵੀ ਪੜ੍ਹੋ : ਗੁਜਰਾਤ 'ਚ ਕੋਰੋਨਾ ਦੇ 56 ਨਵੇਂ ਮਾਮਲੇ ਆਏ ਸਾਹਮਣੇ
ਉਥੇ, ਦੁਕਾਨਾਂ ਸੋਮਵਾਰ ਤੋਂ ਖੁੱਲਣਗੀਆਂ। ਕੁਝ ਖੇਤਰਾਂ 'ਚ ਐਤਵਾਰ ਨੂੰ ਰੋਸਟੋਰੈਂਟ ਅਤੇ ਹੋਟਲ ਵੀ ਖੁੱਲ ਰਹੇ ਹਨ ਜਦਕਿ ਹੋਰ ਖੇਤਰ ਇਨ੍ਹਾਂ ਨੂੰ ਖੋਲ੍ਹਣ ਲਈ ਮਹੀਨੇ ਦੇ ਆਖਿਰ ਤੱਕ ਇੰਤਜ਼ਾਰ ਕਰਨਗੇ। ਸਾਰੇ ਮਾਮਲਿਆਂ 'ਚ, ਰੋਸਟੋਰੈਂਟ ਰਾਤ 11 ਵਜੇ ਤੱਕ ਹੀ ਖੁੱਲ੍ਹ ਸਕਣਗੇ ਅਤੇ ਜਨਤਕ ਆਵਾਜਾਈ, ਸਟੋਰ ਅਤੇ ਜਨਤਕ ਖੇਤਰਾਂ 'ਚ ਮਾਸਕ ਲਾਉਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ :ਨੇਪਾਲੀ ਕਾਂਗਰਸ ਸੋਮਵਾਰ ਨੂੰ ਨਵੇਂ ਪਾਰਟੀ ਪ੍ਰਧਾਨ ਦੀ ਕਰੇਗੀ ਚੋਣ
ਚਾਂਸਲਰ ਕਾਰਲ ਨੇਹਮੇਰ ਨੇ ਪਿਛਲੇ ਹਫ਼ਤੇ ਕੁਝ ਪਾਬੰਦੀਆਂ ਨਾਲ ਚੀਜ਼ਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਸੀ ਅਤੇ ਆਸਟ੍ਰੀਆ ਦੇ 9 ਖੇਤਰਾਂ ਨੂੰ ਸਥਾਨਕ ਸਥਿਤੀ ਮੁਤਾਬਕ ਪਾਬੰਦੀਆਂ 'ਚ ਢਿੱਲ ਦੇਣ ਜਾਂ ਸਖਤ ਕਰਨ ਦੇ ਅਧਿਕਾਰ ਦਿੱਤੇ ਸਨ। ਟੀਕਾਕਰਨ ਨਾ ਕਰਵਾਉਣ ਵਾਲੇ ਲੋਕਾਂ 'ਤੇ ਹੁਣ ਵੀ ਲਾਕਡਾਊਨ ਦੀਆਂ ਪਾਬੰਦੀਆਂ ਲੱਗੀਆਂ ਰਹਿਣਗੀਆਂ ਅਤੇ ਉਨ੍ਹਾਂ ਨੂੰ ਘਰ 'ਚ ਹੀ ਰਹਿਣਾ ਹੋਵੇਗਾ ਅਤੇ ਉਹ ਸਿਰਫ ਰਾਸ਼ਨ ਖਰੀਦਣ ਅਤੇ ਡਾਕਟਰ ਨੂੰ ਦਿਖਾਉਣ ਲਈ ਘਰੋਂ ਨਿਕਲ ਸਕਦੇ ਹਨ। ਦੇਸ਼ ਦੀ ਕੁੱਲ 67.7 ਫੀਸਦੀ ਆਬਾਦੀ ਨੇ ਹੀ ਟੀਕਾਕਰਨ ਕਰਵਾਇਆ ਹੈ।
ਇਹ ਵੀ ਪੜ੍ਹੋ : ਨੇਤਨਯਾਹੂ ਦੇ ਪਰਿਵਾਰ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ ਹਟਾਏਗਾ ਇਜ਼ਰਾਈਲ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਲਾਕਡਾਊਨ ਦਰਮਿਆਨ ਡਾਊਨਿੰਗ ਸਟ੍ਰੀਟ ਦੇ ਪ੍ਰੋਗਰਾਮ ਕਾਰਨ PM ਜਾਨਸਨ ਘਿਰੇ ਵਿਵਾਦਾਂ 'ਚ
NEXT STORY