ਯੇਰੂਸ਼ਲਮ-ਇਜ਼ਰਾਈਲ ਦੀ ਸੰਸਦੀ ਕਮੇਟੀ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਪਤਨੀ ਅਤੇ ਉਨ੍ਹਾਂ ਦੇ ਬਾਲਗ ਪੁੱਤਰਾਂ ਨੂੰ ਹੁਣ ਸੁਰੱਖਿਆ ਮੁਹੱਈਆ ਨਾ ਕਰਵਾਉਣ ਦੇ ਪੱਖ 'ਚ ਐਤਵਾਰ ਨੂੰ ਵੋਟਿੰਗ ਕੀਤੀ। ਇਹ ਫੈਸਲਾ ਸੋਮਵਾਰ ਤੋਂ ਪ੍ਰਭਾਵੀ ਹੋਵੇਗਾ। ਨੇਤਨਯਾਹੂ ਨੇ ਕਈ ਵਾਰ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਲਗਾਤਾਰ ਮਿਲ ਰਹੀਆਂ ਹਨ।
ਇਹ ਵੀ ਪੜ੍ਹੋ : ਕੇਰਲ 'ਚ ਵੀ ਪਹੁੰਚਿਆ ਓਮੀਕ੍ਰੋਨ ਵੇਰੀਐਂਟ
ਇਸ ਦੇ ਬਾਵਜੂਦ ਕਮੇਟੀ ਨੇ ਇਹ ਫੈਸਲਾ ਕੀਤਾ। ਨਫਤਾਲੀ ਬੇਨੇਟ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਜੂਨ 'ਚ ਸਹੁੰ ਚੁੱਕੀ ਸੀ ਅਤੇ ਇਸ ਦੇ ਨਾਲ ਹੀ 12 ਸਾਲ ਤੋਂ ਪ੍ਰਧਾਨ ਮੰਤਰੀ ਅਹੁਦੇ 'ਤੇ ਕਾਬਜ਼ ਨੇਤਨਯਾਹੂ ਦਾ ਕਾਰਜਕਾਲ ਖਤਮ ਹੋ ਗਿਆ। ਨਵੀਂ ਸਰਕਾਰ ਲਈ ਵੱਖ-ਵੱਖ ਵਿਚਾਰਧਾਰਾਵਾਂ ਦੇ ਦਲਾਂ ਨੇ ਗਠਜੋੜ ਕੀਤਾ। ਨੇਤਨਯਾਹੂ ਹੁਣ ਵਿਰੋਧੀ ਧਿਰ ਦੇ ਨੇਤਾ ਹਨ ਅਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਜਾਂਦੀ ਹੈ।
ਇਹ ਵੀ ਪੜ੍ਹੋ : ਓਮੀਕ੍ਰੋਨ : ਬ੍ਰਿਟੇਨ 'ਚ 30 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਸੋਮਵਾਰ ਤੋਂ ਬੂਸਟਰ ਖੁਰਾਕ ਦੀ ਬੁਕਿੰਗ ਹੋਵੇਗੀ ਸ਼ੁਰੂ
ਮਿਆਰੀ ਪ੍ਰਕਿਰਿਆਵਾਂ ਤਹਿਤ, ਸਾਬਕਾ ਪ੍ਰਧਾਨ ਮੰਤਰੀ ਦੇ ਪਰਿਵਾਰ ਨੂੰ ਕਾਰਜਕਾਲ ਖਤਮ ਹੋਣ ਤੋਂ ਬਾਅਦ ਸ਼ੁਰੂਆਤੀ 6 ਮਹੀਨੇ ਤੱਕ ਸੁਰੱਖਿਆ ਅਤੇ ਚਾਲਕ ਨਾਲ ਇਕ ਵਾਹਨ ਮੁਹੱਈਆ ਕਰਵਾਇਆ ਜਾਂਦਾ ਹੈ ਪਰ ਨੇਤਨਯਾਹੂ ਦੇ ਜ਼ੋਰ ਦੇਣ 'ਤੇ ਇਕ ਮੰਤਰੀ ਪੱਧਰੀ ਕਮੇਟੀ ਨੇ ਜਨਵਰੀ 'ਚ ਇਸ ਸੀਮਾ ਨੂੰ ਇਕ ਸਾਲ ਤੱਕ ਵਧਾ ਦਿੱਤਾ ਸੀ। ਉਸ ਮੰਤਰੀ ਪੱਧਰੀ ਕਮੇਟੀ ਨੇ ਸੁਰੱਖਿਆ ਮਹੁੱਈਆ ਕਰਵਾਉਣ ਦੀ ਮਿਆਦ ਨੂੰ ਐਤਵਾਰ ਨੂੰ ਘੱਟ ਕਰਕੇ ਫਿਰ ਤੋਂ 6 ਮਹੀਨੇ ਕਰਨ ਦੀ 'ਸ਼ਿਨ ਬੇਟ' ਸੁਰੱਖਿਆ ਸੇਵਾ ਦੀ ਸਿਫਾਰਿਸ਼ ਸਵੀਕਾਰ ਕਰ ਲਈ। ਉਸ ਨੇ ਕਿਹਾ ਕਿ ਨੇਤਨਯਾਹੂ ਦੀ ਪਤਨੀ ਜਾਂ ਉਨ੍ਹਾਂ ਦੇ ਬੱਚਿਆਂ ਨੂੰ ਕੋਈ ਖਤਰਾ ਨਹੀਂ ਹੈ।
ਇਹ ਵੀ ਪੜ੍ਹੋ : ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕਾ ਨੇ ਦੋ ਸ਼੍ਰੀਲੰਕਾਈ ਫੌਜੀ ਅਧਿਕਾਰੀਆਂ 'ਤੇ ਲਾਈ ਪਾਬੰਦੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਓਮੀਕ੍ਰੋਨ : ਬ੍ਰਿਟੇਨ 'ਚ 30 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਸੋਮਵਾਰ ਤੋਂ ਬੂਸਟਰ ਖੁਰਾਕ ਦੀ ਬੁਕਿੰਗ ਹੋਵੇਗੀ ਸ਼ੁਰੂ
NEXT STORY