ਵਿਆਨਾ (ਬਿਊਰੋ)— ਕਈ ਅਫ਼ਗਾਨ ਪ੍ਰਵਾਸੀ ਮਹਿਲਾਵਾਂ ਨਾਲ ਆਸਟਰੀਆ ਦੇ ਲੋਕ ਬੀਤੇ ਦਿਨੀਂ ਵਿਆਨਾ ਦੇ ‘ਪਲਾਟਜ਼ ਡੇਰ ਮੇਨਸਚੇਨਰੇਚਟੇ’ ਵਿਖੇ ਇਕੱਠੇ ਹੋਏ। ਇਨ੍ਹਾਂ ਲੋਕਾਂ ਨੇ ਯੂਰਪੀ ਦੇਸ਼ਾਂ ਤੋਂ ਮੰਗ ਕੀਤੀ ਕਿ ਤਾਲਿਬਾਨ ਨੂੰ ਅਫ਼ਗਾਨਿਸਾਨ ਦੀ ਇਕ ਜਾਇਜ਼ ਸਰਕਾਰ ਵਜੋਂ ਮਾਨਤਾ ਨਾ ਦੇਣ। ਅਫ਼ਗਾਨਿਸਤਾਨ ਵਿਚ ਮਹਿਲਾਵਾਂ ਨਾਲ ਆਪਣੀ ਏਕਤਾ ਦਾ ਪ੍ਰਗਟਾਵਾ ਕਰਦੇ ਹੋਏ, ਇਨ੍ਹਾਂ ਲੋਕਾਂ ਦਾ ਉਦੇਸ਼ ਤਾਲਿਬਾਨ ਵਰਗੇ ਸ਼ਾਸਨ ਵਿਰੁੱਧ ਇਕਜੁੱਟ ਕਰਨਾ ਸੀ। ‘ਵਨ ਬਿਲੀਅਨ ਰਾਈਜਿੰਗ ਆਸਟਰੀਆ’, ‘ਮਹਿਲਾ ਇੰਟਰਨੈਸ਼ਨਲ ਲੀਗ ਫਾਰ ਪੀਸ ਐਂਡ ਫਰੀਡਮ’ ਅਤੇ ਆਸਟਰੀਆ ’ਚ ‘ਅਫ਼ਗਾਨ ਯੂਥ ਐਸੋਸੀਏਸ਼ਨ’ ਨੇ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ।
ਇਸ ਆਯੋਜਨ ਦਾ ਉਦੇਸ਼ ਅਫ਼ਗਾਨਿਸਤਾਨ ’ਚ ਮਹਿਲਾਵਾਂ ਪ੍ਰਤੀ ਇਕਜੁਟਤਾ ਜ਼ਾਹਰ ਕਰਨਾ ਸੀ ਕਿਉਂਕਿ ਤਾਲਿਬਾਨ ਦੇ ਦੇਸ਼ ’ਤੇ ਕੰਟਰੋਲ ਮਗਰੋਂ ਉਹ ਸਭ ਤੋਂ ਕਮਜ਼ੋਰ ਆਬਾਦੀ ਹੈ, ਜਿਨ੍ਹਾਂ ਨੇ ਤਾਲਿਬਾਨ ਦੇ ਸਖ਼ਤ ਨਿਯਮਾਂ ਨੂੰ ਸਹਿਣ ਕੀਤਾ ਹੈ ਅਤੇ ਕਰ ਰਹੀਆਂ ਹਨ। ਜਦੋਂ ਤੋਂ ਤਾਲਿਬਾਨ ਨੇ ਅਫ਼ਗਾਨਿਸਤਾਨ ’ਤੇ ਕੰਟਰੋਲ ਕੀਤਾ ਹੈ, ਦੇਸ਼ ਵਿਚ ਮਹਿਲਾਵਾਂ ਖ਼ਿਲਾਫ਼ ਹਿੰਸਾ ਦੀਆਂ ਵੱਖ-ਵੱਖ ਰਿਪੋਰਟਾਂ ਸਾਹਮਣੇ ਆਈਆਂ ਹਨ।
ਹਾਲ ਹੀ ’ਚ ਅਫ਼ਗਾਨਿਸਤਾਨ ਵਿਚ ਮਹਿਲਾਵਾਂ ਨੇ ਦਾਅਵਾ ਕੀਤਾ ਕਿ ਕੰਮ ਕਰਨ ਦੀ ਇੱਛਾ ਦੇ ਬਾਵਜੂਦ ਤਾਲਿਬਾਨ ਨੇ ਉਨ੍ਹਾਂ ਨੂੰਓਕੰਮ ’ਤੇ ਪਰਤਣ ਤੋਂ ਰੋਕ ਦਿੱਤਾ ਹੈ। ਸਰਕਾਰੀ ਨੌਕਰੀਆਂ ਵਿਚ ਪਰਤਣ ਦੇ ਅਧਿਕਾਰ ਦੀ ਮੰਗ ਕੀਤੀ ਗਈ ਪਰ ਅਜਿਹਾ ਕੁਝ ਵੀ ਨਹੀਂ ਹੋਇਆ। ਤਾਲਿਬਾਨ ਨੇ ਵਾਅਦਾ ਕੀਤਾ ਸੀ ਕਿ ਉਸ ਦਾ ਨਵਾਂ ਯੁੱਗ ਵੱਧ ਉਦਾਰਤਾ ਵਾਲਾ ਹੋਵੇਗਾ ਪਰ ਉਸ ਦੇ ਨੇਤਾਵਾਂ ਨੇ ਇਹ ਗਰੰਟੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਮਹਿਲਾਵਾਂ ਦੇ ਅਧਿਕਾਰ ਵਾਪਸ ਨਹੀਂ ਕੀਤੇ ਜਾਣਗੇ। ‘ਰਿਫਾਰਮ ਐਂਡ ਸਿਵਲ ਕਮੀਸ਼ਨ’ ਦੇ ਅੰਕੜਿਆਂ ਮੁਤਾਬਕ ਪਿਛਲੀ ਸਰਕਾਰ ’ਚ ਕਰੀਬ 1,20,000 ਮਹਿਲਾਵਾਂ ਸਿਵਲ ਸੰਗਠਨਾਂ ਵਿਚ ਕੰਮ ਕਰ ਰਹੀਆਂ ਸਨ। ਇਹ ਅਜੇ ਵੀ ਸਪੱਸ਼ਟ ਨਹੀਂ ਹੈ ਕਿ ਨਵੀਂ ਤਾਲਿਬਾਨੀ ਸਰਕਾਰ, ਮਹਿਲਾਵਾਂ ਨੂੰ ਲੈ ਕੇ ਕਿਵੇਂ ਦਾ ਫ਼ੈਸਲਾ ਕਰੇਗੀ।
ਪਾਕਿਸਤਾਨ 'ਚ ਕੋਵਿਡ-19 ਦੇ 1,757 ਨਵੇਂ ਮਾਮਲੇ ਦਰਜ
NEXT STORY