ਕਾਬੁਲ (ਵਾਰਤਾ)- ਅਫਗਾਨਿਸਤਾਨ ਦੇ ਉੱਤਰੀ ਬਦਖਸ਼ਾਨ ਪ੍ਰਾਂਤ ਵਿੱਚ ਸ਼ਨੀਵਾਰ ਨੂੰ ਬਰਫ਼ ਖਿਸਕਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ। ਸੂਬਾਈ ਪੁਲਸ ਬੁਲਾਰੇ ਅਹਿਸਾਨਉੱਲਾ ਕਾਮਗਰ ਨੇ ਐਤਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਸੋਨਾ ਕੱਢਣ ਵਾਲਿਆਂ ਦਾ ਇੱਕ ਸਮੂਹ ਅਰਘੰਜਖਵਾ ਜ਼ਿਲ੍ਹੇ ਵਿੱਚ ਸੋਨੇ ਦੀ ਖਾਣ ਵਿੱਚ ਸੋਨਾ ਕੱਢਣ ਦਾ ਕੰਮ ਕਰ ਰਿਹਾ ਸੀ। ਕਾਮਗਰ ਨੇ ਕਿਹਾ ਕਿ ਸੂਬਾਈ ਅਧਿਕਾਰੀਆਂ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਅਤੇ ਜ਼ਖਮੀਆਂ ਨੂੰ ਹੈਲੀਕਾਪਟਰ ਰਾਹੀਂ ਸੂਬਾਈ ਰਾਜਧਾਨੀ ਫੈਜ਼ਾਬਾਦ ਦੇ ਇੱਕ ਹਸਪਤਾਲ ਪਹੁੰਚਾਇਆ।
ਪੜ੍ਹੋ ਇਹ ਅਹਿਮ ਖ਼ਬਰ- ਡੋਨਬਾਸ ਛੱਡੋ, ਨਾਟੋ ਮੈਂਬਰਸ਼ਿਪ ਲਓ ! ਜ਼ੇਲੇਂਸਕੀ ਨੂੰ ਅਮਰੀਕਾ ਨੇ ਦੇ'ਤਾ ਪ੍ਰਸਤਾਵ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰੂਸ ਨੇ ਯੂਕ੍ਰੇਨ ਦੇ 2 ਬਿਜਲੀ ਸਬ-ਸਟੇਸ਼ਨਾਂ ’ਤੇ ਕੀਤਾ ਹਮਲਾ
NEXT STORY