ਮਿਲਾਨ/ਇਟਲੀ (ਸਾਬੀ ਚੀਨੀਆ)- ਯੂਰਪ ਟੂਰ ਤਹਿਤ ਇਟਲੀ 'ਚ ਸਿੱਖੀ ਪ੍ਰਚਾਰ ਲਈ ਪਹੁੰਚੇ ਪ੍ਰਸਿੱਧ ਕਵੀਸ਼ਰ ਭਾਈ ਅਵਤਾਰ ਸਿੰਘ ਦੂਲੋਵਾਲ ਦੇ ਕਵੀਸ਼ਰੀ ਜਥੇ ਦੁਆਰਾ ਇਟਲੀ ਦੇ ਵੱਖ-ਵੱਖ ਗੁਰੂ ਘਰਾਂ ਅੰਦਰ ਸਿੱਖੀ ਪ੍ਰਚਾਰ ਜਾਰੀ ਹੈ। ਜਿਸ ਤਹਿਤ ਇਸ ਜਥੇ ਦੁਆਰਾ ਗੁਰਦੁਆਰਾ ਸਿੰਘ ਸਭਾ ਕਾਸਤਲਗੌਮਬੈਰਤੋ ਵਿਖੇ ਵਿਸ਼ੇਸ਼ ਦੀਵਾਨਾਂ ਅੰਦਰ ਹਾਜ਼ਰੀ ਭਰਦਿਆਂ ਵਡਮੁੱਲਾ ਸਿੱਖ ਇਤਿਹਾਸ ਸ੍ਰਵਣ ਕਰਵਾਇਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਨੇ Worldwide Travel advisory ਕੀਤੀ ਜਾਰੀ
ਇਸ ਜਥੇ ਵਿੱਚ ਭਾਈ ਅਵਤਾਰ ਸਿੰਘ ਦੂਲੋਵਾਲ ਦੇ ਨਾਲ ਭਾਈ ਸੁਖਵਿੰਦਰ ਸਿੰਘ ਮੋਮੀ,ਤੇ ਭਾਈ ਸੁਖਪ੍ਰੀਤ ਸਿੰਘ ਰਾਮੇ ਹੋਰੀ ਵੀ ਸਟੇਜ 'ਤੇ ਸਾਥ ਨਿਭਾਅ ਰਹੇ ਹਨ। ਦੱਸਣਯੋਗ ਹੈ ਕਿ ਇਹ ਕਵੀਸ਼ਰੀ ਜਥਾ ਪੰਥ ਦੇ ਪ੍ਰਸਿੱਧ ਕਵੀਸ਼ਰੀ ਜਥਿਆਂ ਵਿੱਚੋਂ ਇਕ ਪ੍ਰਮੁੱਖ ਜਥਾ ਹੈ ਜੋ ਕਿ ਇਕ ਲੰਬੇ ਸਮੇਂ ਤੋਂ ਸਿੱਖੀ ਪ੍ਰਚਾਰ ਕਰਕੇ ਸਿੱਖ ਪੰਥ ਦੀ ਸੇਵਾ ਨਿਭਾਅ ਰਿਹਾ ਹੈ। ਇਸ ਜਥੇ ਦੁਆਰਾ ਲਗਾਏ ਜਾਂਦੇ ਦੀਵਾਨਾਂ ਅੰਦਰ ਵੱਡੀ ਗਿਣਤੀ ਵਿੱਚ ਸੰਗਤ ਜੁੜਦੀ ਹੈ ਅਤੇ ਇਨਾਂ ਦੁਆਰਾ ਕਵੀਸ਼ਰੀ ਦੇ ਕਈ ਪੁਰਾਤਨ ਛੰਦ ਪੇਸ਼ ਕਰਕੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਕਵੀਸ਼ਰੀ ਵਾਰਾਂ ਦਾ ਗਾਇਨ ਕੀਤਾ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਇਜ਼ਰਾਈਲ ਨੇ ਈਰਾਨ 'ਤੇ 6 ਏਅਰਬੇਸਾਂ 'ਤੇ ਕੀਤੀ ਬੰਬਾਰੀ! ਭਾਰੀ ਤਬਾਹੀ
NEXT STORY