ਰੋਮ (ਦਲਵੀਰ ਸਿੰਘ ਕੈਂਥ) : ਮਹਾਨ ਸਿੱਖ ਤੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ਪਰ ਗੁਰੂ ਤੋਂ ਬੇਮੁੱਖ ਨਹੀਂ ਹੋਏ। ਮਹਿਜ 25 ਸਾਲ ਦੀ ਉਮਰ ਵਿੱਚ ਜ਼ਕਰੀਆ ਖਾਨ ਦੇ ਤਸ਼ੱਦਦ ਸਹਾਰ ਲਏ, ਖੋਪੜੀ ਲੁਹਾ ਲਈ ਪਰ ਸ਼ਹੀਦ ਭਾਈ ਤਾਰੂ ਸਿੰਘ ਨੇ ਟੱਸ ਤੋ ਮੱਸ ਨਹੀਂ ਹੋਏ ਤੇ ਹੱਸਦਿਆਂ ਸ਼ਹੀਦੀ ਜਾਮ ਪੀ ਦੁਨੀਆਂ 'ਤੇ ਲਾਸਾਨੀ ਕੁਰਬਾਨੀ ਦੀ ਮਿਸਾਲ ਕਾਇਮ ਕੀਤੀ।
ਸਿੱਖੀ ਦੀ ਚੜ੍ਹਦੀ ਕਲਾ ਲਈ ਆਪਾ ਨਿਛਾਵਰ ਕਰ ਵਾਲੇ ਸ਼ਹੀਦ ਤਾਰੂ ਸਿੰਘ ਜੀ ਦਾ 300 ਸਾਲਾ ਸ਼ਹੀਦੀ ਦਿਵਸ ਪੂਰੀ ਦੁਨੀਆਂ ਵਿੱਚ ਸਿੱਖ ਸੰਗਤਾਂ ਨੇ ਅਥਾਹ ਸਤਿਕਾਰ ਨਾਲ ਮਨਾਇਆ। ਸ਼ਹੀਦ ਭਾਈ ਤਾਰੂ ਜੀ ਨੂੰ ਜਿਸ ਅਸਥਾਨ ਉੱਪਰ ਸ਼ਹੀਦ ਕੀਤਾ ਗਿਆ ਉਹ ਪਾਕਿਸਤਾਨ ਦੇ ਨਲੱਖਾ ਬਾਜ਼ਾਰ ਵਿਖੇ ਮੌਜੂਦ ਹੈ ਜਿੱਥੇ ਗੁਰਦੁਆਰਾ ਸਾਹਿਬ ਸ਼ਹੀਦ ਭਾਈ ਤਾਰੂ ਸਿੰਘ ਜੀ ਸ਼ੁਸ਼ੋਭਿਤ ਹੈ ਪਰ ਸਿੱਖ ਸੰਗਤ ਲਈ ਇਹ ਬਹੁਤ ਹੀ ਦੁੱਖਦਾਇਕ ਘਟਨਾ ਹੈ ਕਿ ਸ਼ਹੀਦ ਭਾਈ ਤਾਰੂ ਜੀ ਨਾਲ ਸੰਬਧਤ ਗੁਰਦੁਆਰਾ ਸਾਹਿਬ ਜਿਹੜਾ ਕਿ ਪਾਕਿਸਤਾਨ ਵਿੱਚ ਹੈ ਭਾਈ ਸਾਹਿਬ ਦੇ 300 ਸਾਲਾਂ ਸ਼ਹੀਦੀ ਦਿਨ ਮੌਕੇ ਵੀ ਸੰਗਤਾਂ ਦੇ ਦਰਸ਼ਨ ਦੀਦਾਰ ਨਹੀਂ ਨਹੀਂ ਖੋਲਿਆ ਗਿਆ। ਉਂਝ ਇਹ ਗੁਰਦੁਆਰਾ ਸਾਹਿਬ ਦਸੰਬਰ 2022 ਵਿੱਚ ਪਾਕਿਸਤਾਨ ਦੇ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਨੇ ਸੰਗਤਾਂ ਲਈ ਬੰਦ ਕਰ ਰੱਖਿਆ ਹੈ ਜਿਸ ਦਾ ਦਰਦ ਦੁਨੀਆਂ ਭਰ ਵਿੱਚ ਵੱਸਦੇ ਹਰ ਸਿੱਖ ਨੂੰ ਨਾਸੂਰ ਦੇ ਦਰਦ ਵਾਂਗਰ ਤੜਫ਼ਾ ਰਿਹਾ ਹੈ ਹਾਲਾਂਕਿ ਜਦੋਂ ਇਸਾਈ ਧਰਮ ਦੇ ਮੁੱਖੀ ਪੋਪ ਫਰਾਂਸਿਸ ਦਾ ਦਿਹਾਂਤ ਹੋਇਆ ਤਾਂ ਪਾਕਿਸਤਾਨ ਦੀ ਸਿੱਖ ਸੰਗਤ ਵੱਲੋਂ ਭਾਈ ਰਮੇਸ ਸਿੰਘ ਅਰੋੜਾ ਪ੍ਰਧਾਨ ਪਾਕਿਸਤਾਨ ਐੱਸ ਜੀ ਪੀ ਸੀ ਪੋਪ ਨੂੰ ਅੰਤਿਮ ਵਿਦਾਇਗੀ ਦੇਣ ਪਹੁੰਚੇ।

ਇਸ ਦੌਰਾਨ ਹੀ ਅਰੋੜਾ ਸਾਹਿਬ ਇਟਲੀ ਦੇ ਚੁਨਿੰਦਾ ਗੁਰਦੁਆਰਾ ਸਾਹਿਬ ਗਏ ਤੇ ਕਈ ਨਾਮੀ ਸਿੱਖ ਆਗੂਆਂ ਨੂੰ ਵੀ ਮਿਲੇ। ਯੂਰਪ ਦੀ ਸਿੱਖ ਸੰਗਤ ਜਿਹੜੀ ਸਰਬੱਤ ਦਾ ਭਲਾ ਮੰਗਦੀ ਹੈ। ਪਾਕਿਸਤਾਨ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬ ਜਿਨ੍ਹਾਂ ਦੀ ਹਾਲਤ ਕੋਈ ਜ਼ਿਆਦਾ ਵਧੀਆ ਨਹੀਂ ਉਨ੍ਹਾਂ ਪ੍ਰਤੀ ਕਾਫ਼ੀ ਚਿੰਤਕ ਹੈ। ਯੂਰਪ ਦੀ ਸਿੱਖ ਸੰਗਤ ਪਾਕਿਸਤਾਨ ਵਿੱਚ ਸਥਿਤ ਇਤਿਹਾਸਕ ਗੁਰੁਦਆਰਾ ਸਾਹਿਬ ਦੇ ਦਰਸ਼ਨਾਂ ਤੇ ਸੇਵਾ ਲਈ ਸਦਾ ਹੀ ਬਹੁਤ ਸੰਜੀਦਾ ਹੈ ਤਾਂ ਜੋ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਿਆ ਜਾਵੇ।
ਮਿਲੀ ਪੁਖਤਾ ਜਾਣਕਾਰੀ ਅਨੁਸਾਰ ਮਈ 2025 ਨੂੰ ਜਦੋਂ ਅਰੋੜਾ ਸਾਹਿਬ ਇਟਲੀ ਆਏ ਤਾਂ ਸਿੱਖ ਸੰਗਤਾਂ ਉਨ੍ਹਾਂ ਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਦੀਆਂ ਖਸਤਾ ਇਮਾਰਤਾਂ ਪ੍ਰਤੀ ਧਿਆਨ ਦੇਣ ਲਈ ਗੁਜ਼ਾਰਿਸ ਕੀਤੀ ਤੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਨੂੰ ਸੰਗਤ ਲਈ ਖੁਲਵਾਉਣ ਦੀ ਅਪੀਲ ਕੀਤੀ ਤੇ ਅੱਗੋ ਅਰੋੜਾ ਸਾਹਿਬ ਨੇ ਸੰਗਤ ਨੂੰ ਪੂਰਨ ਭਰੋਸਾ ਦੁਆਇਆ ਕਿ ਸ਼ਹੀਦ ਭਾਈ ਤਾਰੂ ਜੀ ਦੇ 300 ਸਾਲਾ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਨਾਲ ਸੰਬਧਤ ਗੁਰਦੁਆਰਾ ਸਾਹਿਬ ਜ਼ਰੂਰ ਸੰਗਤਾਂ ਲਈ ਖੁੱਲਵਾ ਦੇਣਗੇ। ਸੰਗਤ ਵਿੱਚੋਂ ਇਹ ਗੱਲ ਵੀ ਸੁਣਨ ਨੂੰ ਮਿਲ ਰਹੀ ਹੈ ਹਾਲਾਂਕਿ ਕੋਈ ਠੋਸ ਤੱਥ ਨਹੀ ਮਿਲ ਰਹੇ ਕਿ ਅਰੋੜਾ ਸਾਹਿਬ ਨੂੰ ਇਸ ਕਾਰਜ ਲਈ ਕੁਝ ਭੇਟਾ ਵੀ ਦਿੱਤੀ ਗਈ ਹੈ ਪਰ ਅਫ਼ਸੋਸ ਇਸ ਦੇ 1 ਜੁਲਾਈ 2025 ਨੂੰ ਜਦੋਂ ਸ਼ਹੀਦ ਭਾਈ ਤਾਰੂ ਜੀ ਦਾ 300 ਸਾਲਾ ਸ਼ਹੀਦੀ ਦਿਵਸ ਸੀ ਤਾਂ ਇਹ ਗੁਰਦੁਆਰਾ ਸਾਹਿਬ ਸੰਗਤ ਦੇ ਦਰਸ਼ਨਾਂ ਲਈ ਨਹੀਂ ਖੋਲਿਆ ਗਿਆ ਜਿਸ ਕਾਰਨ ਦੁਨੀਆਂ ਵਿੱਚ ਰਹਿਣ ਬਸੇਰਾ ਕਰਦੀ ਸਿੱਖ ਸੰਗਤ ਦੇ ਹਿਰਦਿਆਂ ਨੂੰ ਡੂੰਘੀ ਸੱਟ ਵਜੀ।
ਪਾਕਿਸਤਾਨ ਦੀ ਸਿੱਖ ਸੰਗਤ ਨੇ ਗੁਰਦੁਆਰਾ ਸਾਹਿਬ ਨਾ ਖੁੱਲਵਾਉਣ ਲਈ ਰਮੇਸ਼ ਸਿੰਘ ਅਰੋੜਾ ਦੀ ਤਿੱਖੀ ਅਲੋਚਨਾ ਵੀ ਕੀਤੀ। ਇਸ ਗੱਲ ਦੀ ਚਰਚਾ ਵੀ ਜ਼ੋਰਾਂ ਨਾਲ ਸਿੱਖ ਹਲਕਿਆਂ ਵਿੱਚ ਚੱਲ ਰਹੀ ਹੈ ਮਾਰਚ 2024 ਨੂੰ ਪਾਕਿ ਐੱਸਜੀਪੀਸੀ ਦੀ ਕਮਾਂਡ ਸੰਭਾਲਣ ਵਾਲੇ ਅਰੋੜਾ ਸਾਹਿਬ ਪਾਕਿਸਤਾਨ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਹੋ ਰਹੀ ਦੁਰਦਸ਼ਾ ਨੂੰ ਸੁਧਾਰਨ ਲਈ ਸੰਜੀਦਾ ਨਹੀਂ ਪਰ ਵਿਦੇਸ਼ ਵਿੱਚ ਪਾਕਿਸਤਾਨ ਦੀ ਸਿੱਖ ਸੰਗਤ ਵੱਲੋਂ ਅਗਵਾਈ ਕਰਨ ਲਈ ਦੌਰੇ 'ਤੇ ਦੌਰਾ ਕਰ ਰਹੇ ਹਨ। ਅਜਿਹੀਆਂ ਓਪਰੀਆਂ ਯਾਤਰਾਵਾਂ ਕਰ ਕੇ ਅਰੋੜਾ ਸਾਹਿਬ ਪਾਕਿਸਤਾਨ ਦੇ ਸਿੱਖਾਂ ਦਾ ਲੱਗਦਾ ਨਹੀਂ ਕੋਈ ਭਲਾ ਕਰ ਰਹੇ ਹਨ ਫਿਰ ਇਨ੍ਹਾਂ ਦੌਰਿਆਂ ਦਾ ਫਾਇਦਾ ਕੌਣ ਲੈ ਰਿਹਾ ਹੈ। ਪਾਕਿਸਤਾਨ ਦੇ ਸਿੱਖਾਂ ਨੂੰ ਅਜਿਹੇ ਕਈ ਸਵਾਲਾਂ ਦੇ ਜਵਾਬ ਨਹੀਂ ਮਿਲ ਰਹੇ ਜਦੋਂ ਕਿ ਯੂਰਪ ਦੀ ਸਿੱਖ ਸੰਗਤ ਨੂੰ ਵੀ ਸਮਝ ਨਹੀਂ ਲੱਗ ਰਹੀ ਕਿ ਅਰੋੜਾ ਸਾਹਿਬ ਨੇ ਜਦੋਂ ਸ਼ਹੀਦ ਭਾਈ ਤਾਰੂ ਸਿੰਘ ਗੁਰਦੁਆਰਾ ਸਾਹਿਬ ਨੂੰ ਖੁੱਲਵਾਉਣ ਦਾ ਸੰਗਤ ਨਾਲ ਵਾਅਦਾ ਕੀਤਾ ਸੀ ਫਿਰ ਆਖਿਰ ਕਿਓ ਇਸ ਵਾਅਦੇ ਨੂੰ ਵਫ਼ਾ ਨਹੀਂ ਕਰ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਟਰੰਪ ਦਾ ਟੈਰਿਫ ਦਾਅ ਪਿਆ ਉਲਟਾ! ਚੀਨ ਵੱਲ ਮੁੜ ਦੌੜੀਆਂ ਵੱਡੀਆਂ ਕੰਪਨੀਆਂ, ਭਾਰਤ ਦਾ ਹੋ ਸਕਦੈ ਨੁਕਸਾਨ
NEXT STORY