ਵਿਚੈਂਸਾ (ਕੈਂਥ) : ਭਾਰਤ ਦੀ ਰਾਜਨੀਤੀ ਦੀ ਕਾਇਆ ਤੇ ਛਾਇਆ ਭਾਰਤੀ ਸੰਵਿਧਾਨ ਨਾਲ ਬਦਲ ਕੇ ਲੋਕਤੰਤਰ ਦੀ ਸਥਾਪਨਾ ਕਰਨ ਵਾਲੇ ਭਾਰਤ ਦੇ ਮਹਾਨ ਰਾਜਨੀਤੀਵਾਨ, ਅਰਥਸ਼ਾਸ਼ਤਰੀ, ਦੁਨੀਆ ਦੀਆਂ 9 ਭਾਸ਼ਾਵਾਂ ਦੇ ਗਿਆਤਾ ਤੇ ਗਰੀਬਾਂ ਦੇ ਮਸੀਹਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਸਾਹਿਬ ਦਾ 135ਵਾਂ ਜਨਮ ਦਿਵਸ ਵੈਨੇਤੋ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਟੈਂਪਲ ਮੌਨਤੈਕਿਓ (ਵਿਚੈਂਸਾ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਤੇ ਅੰਬੇਡਕਰੀ ਸਾਥੀਆਂ ਦੇ ਸਹਿਯੋਗ ਨਾਲ ਬਹੁਤ ਹੀ ਉਤਸ਼ਾਹਪੂਰਵਕ 10 ਮਈ 2026 ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਮਿਸ਼ਨਰੀ ਲੋਕ ਗਾਇਕ ਸੋਢੀ ਮੱਲ ਆਪਣੀ ਬੁਲੰਦ ਤੇ ਦਮਦਾਰ ਆਵਾਜ਼ ਵਿੱਚ ਮਿਸ਼ਨ ਦਾ ਹੌਕਾ ਦੇਣਗੇ।

ਇਹ ਵੀ ਪੜ੍ਹੋ : ਪੰਜਾਬ: ਵਾਹਨ ਚਾਲਕਾਂ ਲਈ ਵੱਡੀ ਖ਼ਬਰ! ਕੈਮਰਿਆਂ ਰਾਹੀਂ ਹੋਣ ਵਾਲੇ ਈ-ਚਾਲਾਨ ਬਾਰੇ ਨਵੀਂ ਅਪਡੇਟ
ਪ੍ਰੈੱਸ ਨੂੰ ਇਹ ਜਾਣਕਾਰੀ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਟੈਂਪਲ ਮੌਨਤੈਕਿਓ (ਵਿਚੈਂਸਾ) ਦੀ ਪ੍ਰਬੰਧਕ ਕਮੇਟੀ ਨੇ ਦਿੰਦਿਆਂ ਕਿਹਾ ਕਿ ਬਾਬਾ ਸਾਹਿਬ ਨੇ ਹੀ ਭਾਰਤ ਦੇ ਅਣਗੌਲੇ ਸਮਾਜ ਨੂੰ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਜਿਸ ਦੀ ਜੇਕਰ ਸਮਾਜ ਦੇ ਲੋਕ ਸਹੀ ਵਰਤੋਂ ਕਰਨ ਤਾਂ ਉਹਨਾਂ ਨਾਲ ਹੁੰਦੀ ਕਾਣੀ ਵੰਡ ਤੇ ਸ਼ੋਸ਼ਣ ਨੂੰ ਰੋਕਿਆ ਜਾ ਸਕਦਾ ਹੈ। ਬਾਬਾ ਸਾਹਿਬ ਨੇ ਸਾਰੇ ਸਮਾਜ ਨੂੰ ਪੜ੍ਹੋ, ਲਿਖੋ ਤੇ ਸੰਗਠਿਤ ਹੋਣ ਦਾ ਹੋਕਾ ਦਿੰਦਿਆਂ ਕਿਹਾ ਕਿ ਸਿੱਖਿਆ ਸ਼ੇਰਨੀ ਦਾ ਉਹ ਦੁੱਧ ਹੈ ਜਿਸ ਨੂੰ ਜਿਹੜਾ ਵੱਧ ਪੀਵੇਗਾ, ਉਹ ਵੱਧ ਦਹਾੜੇਗਾ। ਇਸ ਲਈ ਆਓ 10 ਮਈ ਨੂੰ ਅਜਿਹੇ ਰਹਿਬਰ ਨੂੰ ਯਾਦ ਕਰਕੇ ਉਨ੍ਹਾਂ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਲਾਮਬੰਦ ਹੋਈਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਰਲਡ ਐਥਲੈਟਿਕਸ ਦੇ ਫਾਈਨਲ ਮੁਕਾਬਲਿਆਂ ‘ਚ ਕੈਨੇਡਾ 7ਵੇਂ ਸਥਾਨ 'ਤੇ ਰਿਹਾ
NEXT STORY