ਜਕਾਰਤਾ : ਇੰਡੋਨੇਸ਼ੀਆ ਦੇ ਪਾਪੂਆ ਖੇਤਰ ਵਿੱਚ ਹਥਿਆਰਬੰਦ ਅਲਗਾਵਵਾਦੀ ਬਾਗੀਆਂ ਵੱਲੋਂ ਇੱਕ ਅਮਰੀਕੀ ਪਾਇਲਟ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ, ਬਾਗੀਆਂ ਨੇ ਨਾ ਸਿਰਫ਼ ਪਾਇਲਟ ਦਾ ਕਤਲ ਕੀਤਾ, ਸਗੋਂ ਉਸ ਦੇ ਜਹਾਜ਼ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ। ਇਸ ਹਮਲੇ ਦੀ ਜ਼ਿੰਮੇਵਾਰੀ ਹਥਿਆਰਬੰਦ ਅਲਗਾਵਵਾਦੀ ਸਮੂਹ 'ਵੈਸਟ ਪਾਪੂਆ ਨੈਸ਼ਨਲ ਲਿਬਰੇਸ਼ਨ ਆਰਮੀ' (TPNPB) ਨੇ ਲਈ ਹੈ।
ਜਹਾਜ਼ ਉਤਰਦੇ ਹੀ ਕੀਤੀ ਫਾਇਰਿੰਗ
ਸੰਗਠਨ ਦੇ ਦਾਅਵੇ ਮੁਤਾਬਕ, ਅਮਰੀਕੀ ਪਾਇਲਟ ਨਿਕੋਲਸ ਐੱਫ. ਗੋਸੇਲਿਨ ਦੀ ਉਸ ਸਮੇਂ ਹੱਤਿਆ ਕੀਤੀ ਗਈ ਜਦੋਂ ਉਨ੍ਹਾਂ ਦਾ ਜਹਾਜ਼ ਹਾਈਲੈਂਡ ਪਾਪੂਆ ਸੂਬੇ ਦੇ ਦੂਰ-ਦੁਰਾਡੇ ਜ਼ਿਲ੍ਹੇ ਯਾਹੁਕਿਮੋ ਵਿੱਚ ਉਤਰਿਆ ਸੀ। ਇਹ ਜਹਾਜ਼ 'ਪੀਟੀ ਏਐਮਏ' (PT AMA) ਏਅਰਲਾਈਨ ਦਾ ਸੀ, ਜੋ ਖੇਤਰ ਵਿੱਚ ਜ਼ਰੂਰੀ ਵਸਤਾਂ ਜਿਵੇਂ ਖਾਣਾ ਅਤੇ ਬਾਲਣ ਪਹੁੰਚਾਉਣ ਦਾ ਕੰਮ ਕਰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਵਿੱਚ ਪਾਇਲਟ ਦੇ ਨਾਲ ਸੱਤ ਪਾਪੂਆਈ ਯਾਤਰੀ ਵੀ ਸਵਾਰ ਸਨ।
ਬਾਗੀਆਂ ਨੇ ਦੱਸਿਆ 'ਚਿਤਾਵਨੀ'
TPNPB ਦੇ ਬੁਲਾਰੇ ਸੇਬੀ ਸੰਬੋਮ ਨੇ ਇਸ ਹਮਲੇ ਨੂੰ ਇੰਡੋਨੇਸ਼ੀਆ ਅਤੇ ਅਮਰੀਕੀ ਸਰਕਾਰ ਲਈ ਇੱਕ ਵੱਡੀ ਚੇਤਾਵਨੀ ਕਰਾਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਜਹਾਜ਼ ਉਨ੍ਹਾਂ ਦੇ 'ਰੈੱਡ ਜ਼ੋਨ' ਵਿੱਚ ਵਾਰ-ਵਾਰ ਦਾਖਲ ਹੋ ਰਿਹਾ ਸੀ। ਬਾਗੀਆਂ ਦਾ ਦਾਅਵਾ ਹੈ ਕਿ ਨਾਗਰਿਕ ਜਹਾਜ਼ਾਂ ਦੀ ਵਰਤੋਂ ਇੰਡੋਨੇਸ਼ੀਆਈ ਫੌਜ ਦੇ ਜਵਾਨਾਂ ਅਤੇ ਹਥਿਆਰਾਂ ਦੀ ਸਪਲਾਈ ਲਈ ਕੀਤੀ ਜਾ ਰਹੀ ਹੈ। ਸੰਬੋਮ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਨਾਗਰਿਕ ਜਹਾਜ਼ਾਂ ਨੇ ਫੌਜੀ ਸਹਾਇਤਾ ਜਾਰੀ ਰੱਖੀ, ਤਾਂ ਭਵਿੱਖ ਵਿੱਚ ਵੀ ਅਜਿਹੇ ਹਮਲੇ ਹੁੰਦੇ ਰਹਿਣਗੇ।
ਸਰਕਾਰ ਵੱਲੋਂ ਜਾਂਚ ਜਾਰੀ
ਦੂਜੇ ਪਾਸੇ, ਇੰਡੋਨੇਸ਼ੀਆਈ ਸਰਕਾਰ ਨੇ ਜਹਾਜ਼ ਦੇ ਸੜਨ ਦੀ ਪੁਸ਼ਟੀ ਤਾਂ ਕੀਤੀ ਹੈ, ਪਰ ਪਾਇਲਟ ਦੀ ਮੌਤ ਬਾਰੇ ਅਜੇ ਕੋਈ ਸਪੱਸ਼ਟ ਬਿਆਨ ਨਹੀਂ ਦਿੱਤਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ ਭਾਰਤੀ ਪਰਿਵਾਰ ਨਾਲ ਵਾਪਰਿਆ ਭਾਣਾ ! ਹੋਟਲ 'ਚ ਲੱਗੀ ਅੱਗ ਕਾਰਨ ਪਤੀ-ਪਤਨੀ ਤੇ ਧੀ ਦੀ ਮੌਤ
ਪੁਰਾਣਾ ਹੈ ਵਿਵਾਦ
ਜ਼ਿਕਰਯੋਗ ਹੈ ਕਿ ਪਾਪੂਆ ਵਿੱਚ 1969 ਤੋਂ ਹਥਿਆਰਬੰਦ ਅਲਗਾਵਵਾਦੀ ਅੰਦੋਲਨ ਚੱਲ ਰਿਹਾ ਹੈ। ਹਾਲ ਹੀ ਦੇ ਸਾਲਾਂ ਵਿੱਚ ਇਹ ਵਿਦਰੋਹੀ ਵਧੇਰੇ ਘਾਤਕ ਹੋ ਗਏ ਹਨ। ਇਸ ਤੋਂ ਪਹਿਲਾਂ ਫਰਵਰੀ 2023 ਵਿੱਚ ਵੀ ਇਨ੍ਹਾਂ ਬਾਗੀਆਂ ਨੇ ਨਿਊਜ਼ੀਲੈਂਡ ਦੇ ਇੱਕ ਪਾਇਲਟ ਨੂੰ 19 ਮਹੀਨਿਆਂ ਤੱਕ ਬੰਧਕ ਬਣਾ ਕੇ ਰੱਖਿਆ ਸੀ, ਜਿਸ ਨੂੰ 2024 ਵਿੱਚ ਰਿਹਾਅ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ 'ਚ ਭਾਰਤੀ ਪਰਿਵਾਰ ਨਾਲ ਵਾਪਰਿਆ ਭਾਣਾ ! ਹੋਟਲ 'ਚ ਲੱਗੀ ਅੱਗ ਕਾਰਨ ਪਤੀ-ਪਤਨੀ ਤੇ ਧੀ ਦੀ ਮੌਤ
NEXT STORY