ਤਾਇਪੇ— ਊਰਜਾ ਪਲਾਂਟ ਦਾ ਜਨਰੇਟਰ ਖਰਾਬ ਹੋ ਜਾਣ ਮਗਰੋਂ ਟਾਪੂ ਦੇ ਲੱਖਾਂ ਘਰਾਂ ਵਿਚ ਬਿਜਲੀ ਚਲੇ ਜਾਣ ਕਾਰਨ ਤਾਇਵਾਨ ਦੇ ਆਰਥਿਕ ਮਾਮਲਿਆਂ ਦੇ ਮੰਤਰੀ ਨੇ ਅਸਤੀਫਾ ਦੇ ਦਿੱਤਾ ਹੈ। ਬਿਜਲੀ ਚਲੇ ਜਾਣ ਦੀ ਘਟਨਾ ਅਜਿਹੇ ਸਮੇਂ 'ਤੋ ਹੋਈ ਹੈ, ਜਦੋਂ ਤਾਇਵਾਨ ਵਿਚ ਭਿਆਨਕ ਗਰਮੀ ਪੈ ਰਹੀ ਹੈ। ਕਲ ਸ਼ਾਮ ਬਿਜਲੀ ਚਲੇ ਜਾਣ 'ਤੇ ਆਵਾਜਾਈ ਠੱਪ ਹੋ ਗਈ। ਸ਼ਾਪਿੰਗ ਸੈਂਟਰਾਂ ਵਿਚ ਚਹਿਲ-ਪਹਿਲ ਰੁੱਕ ਗਈ ਅਤੇ ਦਫਤਰ ਹਨੇਰੇ ਵਿਚ ਡੁੱਬ ਗਏ।
ਤਾਇਵਾਨ ਦੀ ਇਕ ਨਿਊਜ਼ ਏਜੰਸੀ ਮੁਤਾਬਕ,''ਸੰਚਾਲਨ ਸੰਬੰਧੀ ਇਕ ਤਕਨੀਕੀ ਖਰਾਬੀ ਕਾਰਨ ਤਾਇਵਾਨ ਦੇ ਸਭ ਤੋਂ ਵੱਡੇ ਕੁਦਰਤੀ ਗੈਸ ਪਾਵਰ ਪਲਾਂਟ ਨੇ ਕੰਮ ਕਰਨਾ ਬੰਦ ਕਰ ਦਿੱਤਾ।'' ਤਾਇਵਾਨ ਦੇ ਆਰਥਿਕ ਮਾਮਲਿਆਂ ਦੇ ਮੰਤਰੀ ਲੀ ਚਿਹ-ਕੁੰਗ ਨੇ ਪੱਤਰਕਾਰ ਸੰਮੇਲਨ ਵਿਚ ਮੁਆਫੀ ਮੰਗੀ ਅਤੇ ਕਿਹਾ ਕਿ ਜਿਸ ਵਿਅਕਤੀ ਨੇ ਗਲਤੀ ਕੀਤੀ ਹੈ, ਉਸ ਨੂੰ ਸਜ਼ਾ ਦਿੱਤੀ ਜਾਵੇਗੀ। ਏਜੰਸੀ ਨੇ ਕਿਹਾ ਕਿ ਰਾਜਧਾਨੀ ਤਾਇਪੇ ਅਤੇ ਤਾਇਚੁੰਗ, ਤਾਇਨਾਨ ਅਤੇ ਤਿੰਨ ਕਾਉਂਟੀਆਂ ਵਿਚ 66.8 ਲੱਖ ਪਰਿਵਾਰ ਪ੍ਰਭਾਵਿਤ ਹੋਏ ਹਨ। ਰੱਖਿਆ ਮੰਤਰਾਲੇ ਨੇ ਕਿਹਾ ਕਿ ਬਿਜਲੀ ਦੀ ਬੈਕਅੱਪ ਸਪਲਾਈ ਨੇ ਇਹ ਯਕੀਨੀ ਕੀਤਾ ਹੈ ਕਿ ਫੌਜੀ ਮੁਹਿੰਮਾਂ ਵਿਚ ਕੋਈ ਰੁਕਾਵਟ ਨਹੀਂ ਆਵੇਗੀ।
ਪਾਕਿਸਤਾਨ 'ਚ ਖਤਰੇ 'ਚ ਹੈ ਹਿੰਦੂਆਂ ਦੀ ਧਾਰਮਿਕ ਆਜ਼ਾਦੀ : ਅਮਰੀਕੀ ਰਿਪੋਰਟ
NEXT STORY