ਭੁਵਨੇਸ਼ਵਰ, (ਭਾਸ਼ਾ)- ਓਡਿਸ਼ਾ ’ਚ ਇਕੋ ਸਮੇਂ ਹੋਣ ਵਾਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਤੋਂ ਕੁਝ ਹੀ ਸਮਾਂ ਪਹਿਲਾਂ ਸੱਤਾਧਾਰੀ ਬੀਜੂ ਜਨਤਾ ਦਲ (ਬੀਜਦ) ਦੀਆਂ ਦੋ ਪ੍ਰਮੁੱਖ ਮਹਿਲਾ ਨੇਤਾਵਾਂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਹਿੰਡੋਲ ਤੋਂ ਵਿਧਾਇਕ ਸਿਮਰਾਨੀ ਨਾਇਕ ਨੇ ਸੋਮਵਾਰ ਨੂੰ ਬੀਜਦ ਤੋਂ ਅਸਤੀਫਾ ਦੇ ਦਿੱਤਾ ਸੀ, ਉੱਥੇ ਹੀ, ਸੰਬਲਪੁਰ ਤੋਂ ਸਾਬਕਾ ਵਿਧਾਇਕ ਰਾਸਵਸ਼ਵਰੀ ਪਾਣਿਗ੍ਰਹੀ ਨੇ ਮੰਗਲਵਾਰ ਨੂੰ ਪਾਰਟੀ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ।
ਵਿਧਾਨ ਸਭਾ ਚੋਣਾਂ ਲੜਨ ਲਈ ਟਿਕਟ ਨਾ ਮਿਲਣ ਤੋਂ ਕੁਝ ਘੰਟਿਆਂ ਬਾਅਦ ਹੀ ਨਾਇਕ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਦੀ ਜਗ੍ਹਾ ਢੇਕਨਾਲ ਤੋਂ ਸੰਸਦ ਮੈਂਬਰ ਮਹੇਸ਼ ਸਾਹੂ ਨੂੰ ਪਾਰਟੀ ਨੇ ਮੈਦਾਨ ’ਚ ਉਤਾਰਿਆ ਹੈ। ਬੀਜਦ ਪ੍ਰਧਾਨ ਨਵੀਨ ਪਟਨਾਇਕ ਨੂੰ ਲਿਖੇ ਆਪਣੇ ਅਸਤੀਫ਼ੇ ’ਚ ਦੋ ਵਾਰ ਵਿਧਾਇਕ ਰਹਿ ਚੁੱਕੀ ਸਿਮਰਾਨੀ ਨਾਇਕ ਨੇ ਨਿੱਜੀ ਸਮੱਸਿਆਵਾਂ ਦਾ ਹਵਾਲਾ ਦਿੰਦੇ ਹੋਏ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ। ਨਾਇਕ ਨੇ 2019 ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਅਸ਼ੋਕ ਕੁਮਾਰ ਨਾਇਕ ਨੂੰ ਲੱਗਭਗ 19,000 ਵੋਟਾਂ ਦੇ ਫਰਕ ਨਾਲ ਹਰਾ ਕੇ ਸੀਟ ਜਿੱਤੀ ਸੀ।
ਕਾਂਗਰਸ ਨੇ ਝੂਠੇ ਵਾਅਦੇ ਕਰਕੇ ਹਿਮਾਚਲ ਪ੍ਰਦੇਸ਼ ਨਾਲ ਕੀਤਾ ਧੋਖਾ : ਅਨੁਰਾਗ ਠਾਕੁਰ
NEXT STORY