ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਅਤੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੀ ਵੱਡੀ ਬੇਟੀ ਬਖਤਾਵਰ ਭੁੱਟੋ ਜ਼ਰਦਾਰੀ ਦਾ ਸ਼ੁੱਕਰਵਾਰ ਨੂੰ ਵਿਆਹ ਹੋਇਆ। ਉਹਨਾਂ ਨੇ ਸੰਯੁਕਤ ਅਰਬ ਅਮੀਰਾਤ ਦੇ ਕਾਰੋਬਾਰੀ ਮਹਿਮੂਦ ਚੌਧਰੀ ਨਾਲ ਵਿਆਹ ਕੀਤਾ ਹੈ। ਉਹਨਾਂ ਦੇ ਵਿਆਹ ਦਾ ਜਸ਼ਨ 24 ਜਨਵਰੀ ਤੋਂ ਬਿਲਾਵਲ ਹਾਊਸ ਵਿਚ ਮਹਫਿਲ-ਏ-ਮਿਲਾਦ ਨਾਲ ਸ਼ੁਰੂ ਹੋਇਆ ਸੀ। ਭੈਣ ਦੇ ਵਿਆਹ 'ਤੇ ਖੁਸ਼ ਬਿਲਾਵਲ ਭੁੱਟੋ ਜ਼ਰਦਾਰੀ ਨੇ ਤਸਵੀਰਾਂ ਟਵੀਟ ਕਰਦਿਆਂ ਮਾਂ ਬੇਨਜ਼ੀਰ ਨੂੰ ਵੀ ਯਾਦ ਕੀਤਾ।
1000 ਮਹਿਮਾਨਾਂ ਨੂੰ ਸੱਦਾ
ਵਿਆਹ ਸਮਾਰੋਹ ਵਿਚ ਕਰੀਬ 1000 ਮਹਿਮਾਨਾਂ ਨੂੰ ਸੱਦਾ ਭੇਜਿਆ ਗਿਆ ਸੀ। ਪਾਰਟੀ ਦੇ ਬਿਆਨ ਮੁਤਾਬਕ, ਦੇਸ਼ ਦੇ ਸਾਰੇ ਅਹਿਮ ਸਿਆਸਤਦਾਨਾਂ ਤੋਂ ਲੈ ਕੇ ਮਿਲਟਰੀ ਲੀਡਰਾਂ ਅਤੇ ਨਿਆਂਇਕ ਪ੍ਰਧਾਨਾਂ ਨੂੰ ਵੀ ਸੱਦਾ ਭੇਜਿਆ ਗਿਆ ਸੀ। ਵਿਆਹ ਵਿਚ ਸ਼ਾਮਲ ਹੋਣ ਬਾਰੇ ਲੋਕਾਂ ਬਾਰੇ ਜ਼ਿਆਦਾ ਜਾਣਕਾਰੀ ਹਾਸਲ ਨਹੀਂ ਹੋ ਸਕੀ ਹੈ।
ਕਾਰੋਬਾਰੀ ਨਾਲ ਵਿਆਹ
ਇਸ ਤੋਂ ਪਹਿਲਾਂ ਬਿਲਾਵਲ ਹਾਊਸ ਵਿਚ ਹਿਨਾ ਮਤਲਬ ਮਹਿੰਦੀ ਦੀ ਰਸਮ ਪੂਰੀ ਕੀਤੀ ਗਈ। ਵਿਆਹ ਵਾਲੇ ਦਿਨ ਸੁਨਹਿਰੇ ਲਹਿੰਗੇ ਵਿਚ ਬਖਤਾਵਰ ਬਹੁਤ ਖੂਬਸਰੂਤ ਲੱਗ ਰਹੀ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ਵਿਚ ਦੋਹਾਂ ਨੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿਚ ਕੁੜਮਾਈ ਕੀਤੀ ਸੀ। ਪੀ.ਪੀ.ਪੀ. ਦੇ ਮੀਡੀਆ ਸੇਲ ਮੁਤਾਬਕ, ਦੁਬਈ ਦੇ ਰਹਿਣ ਵਾਲੇ ਚੌਧਰੀ ਮੁਹੰਮਦ ਯੂਨੁਸ ਅਤੇ ਬੇਗਮ ਸੁਰਈਆ ਚੌਧਰੀ ਦੇ ਬੇਟੇ ਹਨ। ਉਹ ਕਈ ਕਾਰੋਬਾਰ ਸੰਭਾਲਦੇ ਹਨ।
ਕਈ ਸਾਲਾਂ ਬਾਅਦ ਖੁਸ਼ੀ ਦਾ ਪਲ
ਬਿਲਾਵਲ ਨੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਹਨਾਂ ਨੇ ਲਿਖਿਆ ਕਿ ਕਈ ਸਾਲ ਬਾਅਦ ਇਕ ਖੁਸ਼ੀ ਦਾ ਪਲ ਆਇਆ ਜਦੋਂ ਮੇਰੀ ਭੈਣ ਦਾ ਵਿਆਹ ਹੋ ਰਿਹਾ ਹੈ। ਅਜਿਹਾ ਲੱਗ ਰਿਹਾ ਹੈ ਕਿ ਸਾਡੀ ਮਾਂ ਇਸ ਖੁਸ਼ੀ ਦੇ ਪਲ ਵਿਚ ਸਾਨੂੰ ਦੇਖ ਰਹੀ ਹੈ। ਇਹਨਾਂ ਦੋਹਾਂ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਸ਼ੁੱਭਕਾਮਨਾਵਾਂ। ਮਾਸ਼ਾਅੱਲਾਹ। ਜਾਣਕਾਰੀ ਮੁਤਾਬਕ ਭੈਣ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਬਿਲਾਵਲ ਨੇ ਇਕ ਹਫਤੇ ਲਈ ਸਾਰੀਆਂ ਰਾਜਨੀਤਕ ਜ਼ਿੰਮੇਵਾਰੀਆਂ ਤੋਂ ਛੁੱਟੀ ਲਈ ਹੋਈ ਹੈ।
ਚੀਨ ਦੀ ਕਾਰਵਾਈ ਦੇ ਡਰੇ ਹਾਂਗਕਾਂਗ ਤੋਂ ਹਜ਼ਾਰਾਂ ਲੋਕ ਪਹੁੰਚੇ ਲੰਡਨ
NEXT STORY