ਪਿਓਂਗਯਾਂਗ- ਅਮਰੀਕਾ ਦੇ ਮਸ਼ਹੂਰ ਸਟ੍ਰੀਟ ਫੂਡ 'ਹੌਟ ਡਾਗ' ਦੇ ਦੀਵਾਨੇ ਪੂਰੀ ਦੁਨੀਆ ਵਿਚ ਹਨ। ਇਹ ਸਟ੍ਰੀਟ ਫੂਡ ਪਿਛਲੇ ਕੁਝ ਸਾਲਾਂ ਤੋਂ ਉੱਤਰੀ ਕੋਰੀਆ ਵਿਚ ਵੀ ਕਾਫ਼ੀ ਮਸ਼ਹੂਰ ਹੋ ਗਿਆ ਹੈ। ਇਸ ਦੌਰਾਨ ਉੱਥੋਂ ਦੇ ਤਾਨਾਸ਼ਾਹ ਕਿਮ ਜੋਂਗ-ਉਨ ਨੇ ਦੇਸ਼ ਵਿੱਚ ਹੌਟ ਡਾਗ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਪਿੱਛੇ ਦੱਸਿਆ ਗਿਆ ਕਾਰਨ ਵੀ ਕਾਫ਼ੀ ਦਿਲਚਸਪ ਹੈ।
ਇਹ ਹੈ ਵਜ੍ਹਾ
ਤਾਨਾਸ਼ਾਹ ਕਿਮ ਜੋਂਗ-ਉਨ ਨੇ ਦੇਸ਼ ਵਿੱਚ ਹੌਟ ਡਾਗ ਖਾਣ ਅਤੇ ਵੇਚਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਨੂੰ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਨੂੰ ਖ਼ਤਮ ਕਰਨ ਦੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਹੁਣ ਜੇਕਰ ਕੋਈ ਵੀ ਹੌਟ ਡਾਗ ਪਕਾਉਂਦਾ ਜਾਂ ਵੇਚਦਾ ਫੜਿਆ ਜਾਂਦਾ ਹੈ, ਤਾਂ ਉਸਨੂੰ ਦੇਸ਼ ਦੇ ਬਦਨਾਮ ਲੇਬਰ ਕੈਂਪਾਂ ਵਿੱਚ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਪਾਬੰਦੀ ਦੱਖਣੀ ਕੋਰੀਆ ਤੋਂ ਪ੍ਰੇਰਿਤ ਅਮਰੀਕੀ ਪਕਵਾਨ 'Budae-Jigae' ਦੇ ਵਧਦੇ ਰੁਝਾਨ ਕਾਰਨ ਲਗਾਈ ਗਈ ਹੈ। Budae-Jigae ਨੂੰ ਇੱਥੇ 'ਆਰਮੀ ਬੇਸ ਸਟੂ' ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਵਿੱਚ ਹੌਟ ਡੌਗ ਅਤੇ ਸਪੈਮ ਵਰਗੇ ਮੀਟ ਸ਼ਾਮਲ ਹਨ। ਇਹ ਇੱਕ ਤਰ੍ਹਾਂ ਦਾ ਹੌਟ ਡੌਗ ਹੈ। ਇਹ 1950 ਦੇ ਦਹਾਕੇ ਵਿੱਚ ਕੋਰੀਆਈ ਯੁੱਧ ਦੌਰਾਨ ਅਮਰੀਕੀ ਸੈਨਿਕਾਂ ਦੁਆਰਾ ਛੱਡੇ ਗਏ ਮਾਸ ਦੀ ਵਰਤੋਂ ਕਰਕੇ ਬਣਾਇਆ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ- ਸਰਕਾਰ ਦੀ female students ਨੂੰ ਪੇਸ਼ਕਸ਼, ਬੱਚੇ ਪੈਦਾ ਕਰੋ ਤੇ ਪਾਓ 1 ਲੱਖ
ਗਲੀ ਵਿਕਰੇਤਾਵਾਂ ਨੂੰ ਚਿਤਾਵਨੀ
ਇਹ ਪਕਵਾਨ 2017 ਦੇ ਆਸਪਾਸ ਉੱਤਰੀ ਕੋਰੀਆ ਵਿੱਚ ਪ੍ਰਸਿੱਧ ਹੋਣਾ ਸ਼ੁਰੂ ਹੋਇਆ। ਪਰ ਹੁਣ ਇਸਨੂੰ 'ਪੂੰਜੀਵਾਦੀ ਸੱਭਿਆਚਾਰ' ਦਾ ਪ੍ਰਤੀਕ ਮੰਨਦੇ ਹੋਏ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਉੱਤਰੀ ਕੋਰੀਆ ਦੇ ਉੱਤਰੀ ਪ੍ਰਾਂਤ ਰਯਾਂਗਾਂਗ ਵਿੱਚ ਇੱਕ ਵਿਕਰੇਤਾ ਨੇ ਕਿਹਾ ਕਿ ਬਾਜ਼ਾਰ ਵਿੱਚ Budae-Jigae ਦੀ ਵਿਕਰੀ ਬੰਦ ਹੋ ਗਈ ਹੈ। ਅਧਿਕਾਰੀਆਂ ਨੇ ਐਲਾਨ ਕੀਤਾ ਹੈ ਕਿ ਜੇਕਰ ਕੋਈ ਵੀ ਇਸ ਖਾਣ-ਪੀਣ ਵਾਲੀ ਚੀਜ਼ ਨੂੰ ਵੇਚਦਾ ਫੜਿਆ ਗਿਆ ਤਾਂ ਉਸਦੀ ਦੁਕਾਨ ਬੰਦ ਕਰ ਦਿੱਤੀ ਜਾਵੇਗੀ। ਦੇਸ਼ ਵਿਚ ਪੱਛਮੀ ਅਤੇ ਦੱਖਣੀ ਕੋਰੀਆਈ ਸੱਭਿਆਚਾਰ ਦੇ ਪ੍ਰਭਾਵ ਨੂੰ ਰੋਕਣ ਲਈ ਕਈ ਸਖ਼ਤ ਕਦਮ ਚੁੱਕੇ ਗਏ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਪਾਬੰਦੀਆਂ ਦਾ ਉਦੇਸ਼ ਜਨਤਾ 'ਤੇ ਨਿਯੰਤਰਣ ਬਣਾਈ ਰੱਖਣਾ ਅਤੇ ਵਿਦੇਸ਼ੀ ਸੱਭਿਆਚਾਰ ਦੇ ਪ੍ਰਵੇਸ਼ ਨੂੰ ਰੋਕਣਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਿਆਨਕ ਅੱਗ ਲੱਗਣ ਨਾਲ ਕਈ ਮਸ਼ਹੂਰ ਹਸਤੀਆਂ ਦੇ ਘਰ ਸੜ ਕੇ ਹੋਏ ਸੁਆਹ
NEXT STORY