ਹੈਲਥ ਡੈਸਕ - ਅਜਵਾਇਣ ਹਰ ਉਮਰ ਵਰਗ ਦੇ ਲੋਕਾਂ ਲਈ ਫਾਇਦੇਮੰਦ ਹੁੰਦੀ ਹੈ। ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਪਾਚਨ ਪਾਊਡਰ 'ਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਜਦੋਂ ਨਵਜੰਮੇ ਬੱਚਿਆ ਨੂੰ ਪੇਟ ਸੰਬੰਧੀ ਸਮੱਸਿਆਵਾਂ ਹੁੰਦੀਆਂ ਹਨ, ਤਾਂ ਦਾਦੀ ਅਕਸਰ ਮਾਵਾਂ ਨੂੰ ਅਜਵਾਇਣ ਚਬਾਉਣ ਦੀ ਸਲਾਹ ਦਿੰਦੀਆਂ ਹਨ। ਇਸ ਦਾ ਕਾਰਨ ਹੈ ਅਜਵਾਇਣ ਚ ਛੁਪੇ ਔਸ਼ਧੀ ਗੁਣ।
ਅਜਵਾਇਣ ਮਾਂ ਦੇ ਦੁੱਧ ਰਾਹੀਂ ਬੱਚਿਆਂ ਦੇ ਸਰੀਰ ਤੱਕ ਪਹੁੰਚ ਕੇ ਲਾਭ ਦਿੰਦਾ ਹੈ। ਉਲਟੀ, ਦਸਤ, ਜੋੜਾਂ ਦੇ ਦਰਦ, ਕਰ ਅਤੇ ਪੇਟ ਦੇ ਕੀੜਿਆਂ ਤੋਂ ਪੀੜਤ ਲੋਕਾਂ ਅਜਵਾਇਣ ਫਾਇਦੇਮੰਦ ਹੈ। ਅਜਵਾਇਣ ਦੀ ਵਰਤੋਂ ਕਈ ਤਰੀਕਿਆ ਨਾਲ ਕੀਤੀ ਜਾਂਦੀ ਹੈ। ਵੈਦ ਸਾਨੂੰ ਇਸ ਨੂੰ ਚਬਾ ਕੇ ਜਾਂ ਪੀਸ ਕੇ ਪਾਊਡਰ ਬਣਾ ਕੇ ਖਾਣ ਨੂੰ ਕਹਿੰਦੇ ਹਨ।
-ਲੀਵਰ ਨਾਲ ਜੁੜੀਆਂ ਸਮੱਸਿਆਵਾਂ ਹੋਣ 'ਤੇ ਭੋਜਨ ਤੋਂ ਬਾਅਦ ਅਜਵਾਇਣ ਅਤੇ ਥੋੜ੍ਹੀ ਮਾਤਰਾ ਵਿਚ ਨਮਕ ਦਾ ਸੇਵਨ ਕਰਨਾ ਚਾਹੀਦਾ ਹੈ।
- ਜੇਕਰ ਤੁਹਾਡਾ ਪੇਟ ਖਰਾਬ ਹੈ ਤਾਂ ਅਜਵਾਇਣ ਚਬਾਓ ਅਤੇ ਫਿਰ ਇਕ ਕੱਪ ਗਰਮ ਪਾਣੀ ਪੀਓ, ਲਾਭ ਹੋਵੇਗਾ।
- ਜੇਕਰ ਭੋਜਨ ਪਚਣ ਵਿਚ ਮੁਸ਼ਕਲ ਹੋਵੇ ਤਾਂ ਅਜਵਾਇਣ ਲੱਸੀ ਆਦਿ ਨਾਲ ਲੈਣ ਨਾਲ ਆਰਾਮ ਮਿਲਦਾ ਹੈ।
- ਪੇਟ 'ਚ ਗੈਸ ਹੋਣ 'ਤੇ ਹਲਦੀ, ਅਜਵਾਇਣ ਅਤੇ ਇਕ ਚੁਟਕੀ ਕਾਲਾ ਨਮਕ ਦਾ ਪਾਊਡਰ ਬਣਾ ਕੇ ਖਾਓ।
- ਦਿਲ ਦੀ ਜਲਨ ਅਤੇ ਢਿੱਡ ਦੀ ਸਮੱਸਿਆ ਹੋਣ 'ਤੇ ਅਜਵਾਇਣ ਅਤੇ ਜੀਰੇ ਨੂੰ ਇਕ-ਇਕ ਚੱਮਚ ਮਿਲਾ ਕੇ ਭੁੰਨ ਲਓ, ਫਿਰ ਇਸ ਨੂੰ ਪਾਣੀ 'ਚ ਉਬਾਲ ਲਓ, ਉਬਾਲ ਕੇ ਪਾਣੀ 'ਚ ਚੀਨੀ ਮਿਲਾ ਕੇ ਪੀਣ ਨਾਲ ਆਰਾਮ ਮਿਲੇਗਾ।
- ਪੇਟ ਦੇ ਕੀੜਿਆਂ ਨੂੰ ਮਾਰਨ ਲਈ ਅਜਵਾਇਣ ਅਤੇ ਕਾਲਾ ਨਮਕ ਖਾਓ।
protein ਤੇ ਅਤੇ ਨਾਲ ਭਰਪੂਰ ਹੈ ਇਹ superfood, ਜਾਣ ਲਓ ਇਸ ਦੇ ਫਾਇਦੇ
NEXT STORY