ਢਾਕਾ— ਬੰਗਲਾਦੇਸ਼ ਵਿਚ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਰਾਤ ਨੂੰ ਵੱਖ-ਵੱਖ 3 ਸੜਕ ਹਾਦਸਿਆਂ ਵਿਚ ਘੱਟ ਤੋਂ ਘੱਟ 24 ਲੋਕਾਂ ਦੀ ਮੌਤ ਹੋ ਗਈ ਅਤੇ 50 ਹੋਰ ਜ਼ਖਮੀ ਹੋ ਗਏ ਹਨ। ਪੁਲਸ ਸੂਤਰਾਂ ਨੇ ਦੱਸਿਆ ਕਿ ਗਾਈਬੰਧਾ ਦੇ ਪਲਾਸਬਾਰੀ ਉਪ ਜ਼ਿਲਾ ਖੇਤਰ ਵਿਚ ਸ਼ਨੀਵਾਰ ਤੜਕੇ ਇਕ ਯਾਤਰੀ ਬੱਸ ਦੇ ਸੜਕ ਕੰਢੇ ਲੱਗੇ ਦਰਖੱਤ ਨਾਲ ਟਕਰਾ ਕੇ ਪਲਟ ਜਾਣ ਦੀ ਘਟਨਾ ਵਿਚ ਘੱਟ ਤੋਂ ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ 40 ਹੋਰ ਜ਼ਖਮੀ ਹੋ ਗਏ। ਗੋਵਿੰਦਗੰਜ ਹਾਈਵੇਅ ਪੁਲਸ ਅਧਿਕਾਰੀ ਅਖਤਰੂਜਮਾਨ ਨੇ ਦੱਸਿਆ ਕਿ ਇਹ ਹਾਦਸਾ ਰੰਗਪੁਰ-ਢਾਕਾ ਹਾਈਵੇਅ 'ਤੇ ਬਸਹਕਾਟਾ ਖੇਤਰ ਵਿਚ ਬੀ.ਆਰ.ਏ.ਸੀ. ਚੌਰਾਹੇ 'ਤੇ ਤੜਕੇ ਸਾਢੇ 4 ਵਜੇ ਵਾਪਰਿਆ। ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਰੰਗਪੁਰ-ਢਾਕਾ ਹਾਈਵੇਅ 'ਤੇ ਆਵਾਜਾਈ ਲੱਗਭਗ ਡੇਢ ਘੰਟੇ ਤੱਕ ਪ੍ਰਭਾਵਿਤ ਰਹੀ ਅਤੇ ਇਸ ਤੋਂ ਬਾਅਦ ਇਸ ਨੂੰ ਸ਼ੁਰੂ ਕਰ ਦਿੱਤਾ ਗਿਆ। ਇਕ ਹੋਰ ਘਟਨਾ ਰੰਗਪੁਰ ਦੇ ਸਦਰ ਉਪ ਜ਼ਿਲੇ ਵਿਚ ਹੋਈ, ਜਿੱਥੇ ਬੱਸ ਅਤੇ ਟਰੱਕ ਦੀ ਟੱਕਰ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਤੀਜਾ ਹਾਦਸਾ ਨਾਤੋਰੇ ਖੇਤਰ ਵਿਚ ਵਾਪਰਿਆ, ਜਿੱਥੇ ਇਕ ਤਿੰਨ ਪਹੀਆ ਵਾਹਨ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਵਿਚ 2 ਲੋਕਾਂ ਦੀ ਮੌਕੇ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਸਥਾਨਕ ਪੁਲਸ ਮੁਤਾਬਕ ਸੜਕ ਹਾਦਸਿਆਂ ਵਿਚ ਘੱਟ ਤੋਂ ਘੱਟ 50 ਲੋਕ ਜ਼ਖਮੀ ਹੋਏ ਹਨ।
ਟਰੰਪ ਪ੍ਰਸ਼ਾਸਨ ਨੇ 'ਮਨੁੱਖਤਾ ਵਿਰੁੱਧ ਅਪਰਾਧ' ਕੀਤਾ: ਕਮਲਾ ਹੈਰਿਸ
NEXT STORY