ਰੋਮ (ਦਲਵੀਰ ਸਿੰਘ ਕੈਂਥ)- ਬੀਤੇ ਦਿਨ ਤੌਰ ਸਨ ਲੋਰੈਂਸੋ ਜ਼ਿਲ੍ਹਾ ਅਰਦੇਆ (ਰੋਮ) ਵਿਖੇ ਸਥਿਤ ਇੱਕ ਪੈਟਰੋਲ ਸਟੇਸ਼ਨ 'ਤੇ ਡਕੈਤੀ ਦੌਰਾਨ ਬੰਗਲਾਦੇਸ਼ੀ ਮੂਲ ਦੇ ਇੱਕ 35 ਸਾਲਾ ਵਿਅਕਤੀ ਨੂੰ ਚਾਕੂ ਮਾਰ ਦਿੱਤਾ ਗਿਆ। ਜਿਸ ਕਾਰਨ ਉਸਦੀ ਮੌਤ ਹੋ ਗਈ। ਇਟਾਲੀਅਨ ਮੀਡੀਏ ਅਨੁਸਾਰ ਇਹ ਘਟਨਾ ਲੁੱਟ ਖੋਹ ਦੇ ਇਰਾਦੇ ਨਾਲ ਕੀਤੀ ਗਈ ਦੱਸੀ ਜਾ ਰਹੀ ਹੈ। ਮੈਡੀਕਲ ਸਟਾਫ਼ ਵੱਲੋਂ ਉਸਨੂੰ ਬਚਾਉਣ ਲਈ ਲਗਭਗ 1 ਘੰਟਾ ਕੋਸ਼ਿਸ਼ਾਂ ਕੀਤੀਆਂ ਗਈਆਂ ਜੋ ਕਿ ਵਿਅਰਥ ਗਈਆਂ।
ਕਾਰਾਬਿਨੀਏਰੀ ਪੁਲਸ ਨੇ ਵੀ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਸ਼ੁਰੂਆਤੀ ਜਾਂਚ ਅਨੁਸਾਰ ਕਤਲ ਤੋਂ ਬਾਅਦ ਦੋ ਲੋਕ ਮੋਟਰਸਾਈਕਲ 'ਤੇ ਭੱਜ ਗਏ ਸਨ। ਇਸ ਲਈ ਉਹਨਾਂ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਪੂਰੇ ਖੇਤਰ ਵਿੱਚ ਸੜਕਾਂ 'ਤੇ ਨਾਕੇ ਲਗਾ ਦਿੱਤੇ ਗਏ। ਜ਼ਿਕਰਯੋਗ ਹੈ ਕਿ ਮ੍ਰਿਤਕ ਨਾਹੀਦ ਮੀਆਂ ਆਪਣੇ ਪਿੱਛੇ ਪਤਨੀ ਦੋ ਬੱਚੇ (ਇੱਕ ਦੀ ਉਮਰ 5 ਸਾਲ ਅਤੇ ਇੱਕ ਬੱਚਾ ਅਜੇ ਕੁਝ ਮਹੀਨਿਆਂ ਦਾ ਹੀ ਹੋਇਆ ਹੈ) ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਿਆ। ਮ੍ਰਿਤਕ ਨੇ ਪਹਿਲਾਂ ਕਈ ਸਾਲ ਵੇਟਰ ਵੱਜੋਂ ਨੌਕਰੀ ਕੀਤੀ ਸੀ। ਉਸ ਤੋਂ ਬਾਅਦ ਉਸਨੇ ਪਟਰੋਲ ਪੰਪ 'ਤੇ ਨੌਕਰੀ ਕੀਤੀ ਅਤੇ ਹੁਣ ਉਹ ਇਹ ਪੰਪ ਖੁਦ ਹੀ ਸੰਭਾਲ ਰਿਹਾ ਸੀ।
ਪੜ੍ਹੋ ਇਹ ਅਹਿਮ ਖ਼ਬਰ-ਹੁਣ ਇਸ ਬਿਮਾਰੀ ਨੇ ਢਾਹਿਆ ਕਹਿਰ! ਇਕ ਹਫ਼ਤੇ 'ਚ 170 ਲੋਕਾਂ ਨੇ ਗੁਆਈ ਜਾਨ
ਫਿਗਿਸ ਕੋਨਫਕੋਮੈਰਚੋ ਨੇ ਵੀ ਪੈਟਰੋਲੀਅਮ ਮੰਤਰਾਲੇ ਨਾਲ ਕਾਮਿਆਂ ਦੀ ਸੁਰੱਖਿਆ ਅਤੇ ਵਾਪਰੇ ਇਸ ਦੁਖਦ ਹਾਦਸੇ ਦੇ ਸਬੰਧ ਵਿੱਚ ਤੁਰੰਤ ਮੀਟਿੰਗ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਇਟਲੀ ਵਿੱਚ ਛੋਟੀਆਂ ਵੱਡੀਆਂ ਸੜਕਾਂ ਨੂੰ ਮਿਲਾ ਕੇ 10.000 ਤੋਂ ਵੀ ਵੱਧ ਪੈਟਰੋਲ, ਗੈਸ ਪੰਪ ਹਨ। ਜਿਹਨਾਂ ਵਿੱਚ 35,000 ਤੋਂ ਵੀ ਵੱਧ ਕਾਮੇ ਕੰਮ ਕਰਦੇ ਹਨ। ਜਿਹਨਾਂ ਵਿੱਚੋਂ ਕਈ 24 ਘੰਟੇ ਵਿੱਚੋਂ 24 ਘੰਟੇ ਕੰਮ ਕਰਦੇ ਹਨ ਅਤੇ ਦੇਸ਼ ਦੀ ਆਰਥਿਕਤਾ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਦੇ ਹਨ। ਫਿਗਿਸ ਦੀ ਮੰਗ ਹੈ ਕਿ "ਅਜਿਹੇ ਕਾਮਿਆਂ ਦੀ ਕੰਮ 'ਤੇ ਸੁਰੱਖਿਆ ਅਤੇ ਸ਼ਾਂਤੀ ਦੇ ਅਧਿਕਾਰ ਦੀ ਗਾਰੰਟੀ ਹੋਣੀ ਚਾਹੀਦੀ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਆਸਟ੍ਰੇਲੀਆ ਦੇ ਸ਼ਹਿਰ ਗ੍ਰਿਫਿਥ ਵਿਖੇ 27ਵਾਂ ਸ਼ਹੀਦੀ ਖੇਡ ਮੇਲਾ 7-8 ਜੂਨ ਨੂੰ
NEXT STORY