ਕੋਲੰਬੋ— ਸ਼੍ਰੀਲੰਕਾ ਦੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਨੈਸ਼ਨਲ ਤੌਹੀਦ ਜਮਾਤ ਨਾਲ ਸਬੰਧ ਰੱਖਣ ਵਾਲੇ 41 ਸ਼ੱਕੀ ਅੱਤਵਾਦੀਆਂ ਦੇ ਬੈਂਕ ਖਾਤਿਆਂ 'ਤੇ ਰੋਕ ਲਗਾ ਦਿੱਤੀ ਗਈ ਹੈ। ਦੇਸ਼ 'ਚ ਈਸਟਰ ਮੌਕੇ ਹੋਏ ਸਿਲਸਿਲੇਵਾਰ ਹਮਲਿਆਂ 'ਚ ਇਸ ਸੰਗਠਨ ਦਾ ਹੱਥ ਸੀ। ਮੀਡੀਆ 'ਚ ਆਈ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਪੁਲਸ ਬੁਲਾਰੇ ਰੂਵਨ ਗੁਣਸ਼ੇਖਰ ਨੇ ਦੱਸਿਆ ਕਿ ਸ਼ੱਕੀ ਫਿਲਹਾਲ ਅੱਤਵਾਦੀ ਜਾਂਚ ਵਿਭਾਗ ਅਤੇ ਅਪਰਾਧਕ ਜਾਂਚ ਵਿਭਾਗ ਦੀ ਹਿਰਾਸਤ 'ਚ ਹਨ।
ਈਸਟਰ ਮੌਕੇ 9 ਆਤਮਘਾਤੀ ਹਮਲਿਆਂ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਨ੍ਹਾਂ ਅੱਤਵਾਦੀ ਹਮਲਿਆਂ 'ਚ 258 ਲੋਕਾਂ ਮਾਰੇ ਗਏ ਅਤੇ 500 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ ਸਨ। ਗੁਣਸ਼ੇਖਰ ਮੁਤਾਬਕ ਇਨ੍ਹਾਂ ਸ਼ੱਕੀਆਂ ਦੇ ਖਾਤਿਆਂ 'ਚ ਕੁੱਲ 13 ਕਰੋੜ 40 ਲੱਖ ਰੁਪਏ ਹਨ। ਇਹ ਰਾਸ਼ੀ ਗ੍ਰਿਫਤਾਰੀ ਸਮੇਂ ਇਨ੍ਹਾਂ ਕੋਲੋਂ ਜ਼ਬਤ ਕੀਤੇ ਗਏ ਇਕ ਕਰੋੜ 40 ਲੱਖ ਰੁਪਏ ਵੱਖਰੀ ਹੈ। ਸ਼ੁਰੂਆਤ 'ਚ ਆਈ. ਐੱਸ. ਆਈ. ਐੱਸ. ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਪਰ ਸਰਕਾਰ ਨੇ ਸਥਾਨਕ ਨੈਸ਼ਨਲ ਤੌਹੀਦ ਜਮਾਤ ਸੰਗਠਨ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਇਆ।
ਹੁਣ ਮਾਪੇ ਬੱਚਿਆਂ ਨੂੰ ਨਹੀਂ ਲਗਾ ਸਕਣਗੇ 'ਹੱਥ', ਇਸ ਦੇਸ਼ ਨੇ ਬਦਲਿਆ ਕਾਨੂੰਨ
NEXT STORY