ਮੁੰਬਈ (ਏਜੰਸੀ) : ਪਿਛਲੇ ਕੁਝ ਦਿਨਾਂ ਤੋਂ ਆਪਣੀ ਸਿਹਤ ਅਤੇ ਆਰਥਿਕ ਹਾਲਤ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਅਫਵਾਹਾਂ 'ਤੇ ਚੁੱਪੀ ਤੋੜਦਿਆਂ ਫਿਲਮ 'ਆਸ਼ਿਕੀ' ਫੇਮ ਅਦਾਕਾਰ ਰਾਹੁਲ ਰਾਏ ਨੇ ਸਪੱਸ਼ਟ ਕੀਤਾ ਹੈ ਕਿ ਉਹ ਬਿਲਕੁਲ ਠੀਕ ਹਨ ਅਤੇ ਸ਼ਾਂਤੀ ਵਿੱਚ ਹਨ। ਇਹ ਸਪੱਸ਼ਟੀਕਰਨ ਉਨ੍ਹਾਂ ਲੋਕਾਂ ਲਈ ਹੈ ਜੋ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਹਾਲਤ ਨੂੰ ਲੈ ਕੇ ਚਿੰਤਾ ਜਤਾ ਰਹੇ ਸਨ ਜਾਂ ਗਲਤ ਦਾਅਵੇ ਕਰ ਰਹੇ ਸਨ।
ਇਹ ਵੀ ਪੜ੍ਹੋ: ਦੇਸ਼ ਦੇ ਸਭ ਤੋਂ ਅਮੀਰ CM ਬਣਨਗੇ ਵਿਜੇ ! ਧਨ-ਦੌਲਤ ਐਨੀ, ਕਿ ਜਾਣ ਕੇ ਤੁਹਾਡੇ ਵੀ ਉੱਡਣਗੇ ਹੋਸ਼
ਰਾਹੁਲ ਰਾਏ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਮੁੰਬਈ ਦੇ ਮਾਧ (Madh) ਵਿੱਚ ਆਪਣੀ ਭੈਣ ਪ੍ਰਿਯੰਕਾ ਅਤੇ ਜੀਜਾ ਰੋਮੀਰ ਸੇਨ ਦੇ ਘਰ ਰਹਿ ਰਹੇ ਹਨ। ਮੇਰੀ ਭੈਣ ਅਤੇ ਜੀਜਾ ਮੇਰਾ ਬਹੁਤ ਖਿਆਲ ਰੱਖਦੇ ਹਨ। ਮੇਰੇ ਕੋਲ ਕੱਪੜੇ, ਖਾਣਾ ਅਤੇ ਗੱਡੀ, ਸਭ ਕੁਝ ਹੈ। ਮੈਂ ਕੋਈ ਸੜਕ 'ਤੇ ਲਾਵਾਰਿਸ ਨਹੀਂ ਹਾਂ ਜਿਵੇਂ ਕਿ ਕੁਝ ਫਰਜ਼ੀ ਵੀਡੀਓਜ਼ ਵਿੱਚ ਦਿਖਾਇਆ ਜਾ ਰਿਹਾ ਹੈ।"
ਇਹ ਵੀ ਪੜ੍ਹੋ: ਤਾਮਿਲਨਾਡੂ 'ਚ ਧਮਾਕੇਦਾਰ ਜਿੱਤ ਵੱਲ ਵਧ ਰਹੀ TVK, ਟਾਈਗਰ ਸ਼ਰਾਫ ਨੇ ਵਿਜੇ ਨੂੰ ਦਿੱਤੀਆਂ ਵਧਾਈਆਂ

ਸਾਦਾ ਜੀਵਨ ਜਿਊਣ ਨੂੰ ਆਪਣੀ ਪਸੰਦ ਦੱਸਦਿਆਂ ਅਦਾਕਾਰ ਨੇ ਸਪੱਸ਼ਟ ਕੀਤਾ ਕਿ ਸਾਦੇ ਕੱਪੜੇ ਪਾਉਣਾ, ਬਾਡੀਗਾਰਡ ਨਾ ਰੱਖਣਾ ਅਤੇ ਕਦੇ-ਕਦਾਈਂ ਆਟੋ ਵਿੱਚ ਸਫ਼ਰ ਕਰਨਾ ਉਨ੍ਹਾਂ ਦੀ ਨਿੱਜੀ ਪਸੰਦ ਹੈ। ਜੋ ਰੀਲਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ, ਉਹ ਸਿਰਫ਼ ਕੰਮ ਦਾ ਹਿੱਸਾ ਸਨ, ਕਿਸੇ ਆਰਥਿਕ ਮਦਦ ਲਈ ਨਹੀਂ ਸਨ। ਰਾਹੁਲ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਇੱਕ ਜੁੜਵਾ ਭਰਾ ਰੋਹਿਤ ਰਾਏ ਕੈਨੇਡਾ ਵਿੱਚ ਰਹਿੰਦਾ ਹੈ। ਲੋਕ ਅਕਸਰ ਉਨ੍ਹਾਂ ਦੋਵਾਂ ਨੂੰ ਵੇਖ ਕੇ ਭੁਲੇਖਾ ਖਾ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕੰਮ ਦੀ ਰੁੱਝੇਵਿਆਂ ਕਾਰਨ ਉਹ ਪਿਛਲੇ 9 ਸਾਲਾਂ ਤੋਂ ਆਪਣੇ ਭਰਾ ਨੂੰ ਨਹੀਂ ਮਿਲ ਸਕੇ ਹਨ।
ਇਹ ਵੀ ਪੜ੍ਹੋ: ਬੱਚਿਆਂ ਦੇ ਰੌਲੇ-ਰੱਪੇ ਤੋਂ ਤੰਗ ਆਏ ਭਾਰਤੀ ਸਿੰਘ ਦੇ ਪਤੀ ਹਰਸ਼, ਅੱਕ ਕੇ ਕਿਰਾਏ 'ਤੇ ਲੈ ਲਿਆ ਨਵਾਂ ਫਲੈਟ
ਰਾਹੁਲ ਰਾਏ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਉਣ ਜੋ ਉਨ੍ਹਾਂ ਦੇ ਨਾਂ 'ਤੇ ਪੈਸੇ ਮੰਗ ਰਹੇ ਹਨ ਜਾਂ ਮਦਦ ਦਾ ਦਾਅਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਜੇ ਤੱਕ ਕਿਸੇ ਵੀ ਨਿਊਜ਼ ਚੈਨਲ ਜਾਂ ਯੂਟਿਊਬਰ ਨੂੰ ਕੋਈ ਇੰਟਰਵਿਊ ਨਹੀਂ ਦਿੱਤਾ ਹੈ। ਇਸ ਦੇ ਨਾਲ ਹੀ ਅਦਾਕਾਰ ਨੇ ਕਿਹਾ, 'ਜੇਕਰ ਚੰਗੀ ਫਿਲਮ ਮਿਲੀ ਤਾਂ ਤੁਸੀਂ ਮੈਨੂੰ ਦੁਬਾਰਾ ਪਰਦੇ 'ਤੇ ਦੇਖੋਗੇ।'
ਇਹ ਵੀ ਪੜ੍ਹੋ: 67 ਸਾਲ ਦੀ ਉਮਰ 'ਚ ਵੀ ਕੁਆਰਾ ਹੈ ਮਸ਼ਹੂਰ ਅਦਾਕਾਰ, ਕਿਹਾ- 'ਕਿਤੇ ਨਾ ਕਿਤੇ ਜ਼ਰੂਰ ਹੋਵੇਗੀ ਮੇਰੀ ਘਰਵਾਲੀ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦੇਸ਼ ਦੇ ਸਭ ਤੋਂ ਅਮੀਰ CM ਬਣਨਗੇ ਵਿਜੇ ! ਧਨ-ਦੌਲਤ ਐਨੀ, ਕਿ ਜਾਣ ਕੇ ਤੁਹਾਡੇ ਵੀ ਉੱਡਣਗੇ ਹੋਸ਼
NEXT STORY