ਲੰਡਨ (ਭਾਸ਼ਾ)– ਬ੍ਰਿਟੇਨ ਦੀ ਸਰਕਾਰ ਨੇ ਐਤਵਾਰ ਨੂੰ ਉਡਾਣਾਂ ਸਬੰਧੀ ਹੰਗਾਮੀ ਉਪਾਵਾਂ ਦਾ ਐਲਾਨ ਕੀਤਾ, ਜਿਸ ਦੇ ਤਹਿਤ ਹਵਾਬਾਜ਼ੀ ਕੰਪਨੀਆਂ ਨੂੰ ਇਕੋ ਦਿਨ ਵਿਚ ਇਕੋ ਜਗ੍ਹਾ ਜਾਣ ਵਾਲੀਆਂ ਕਈ ਉਡਾਣਾਂ ਨੂੰ ਐਡਜਸਟ ਕਰ ਕੇ ਉਨ੍ਹਾਂ ਦੀ ਗਿਣਤੀ ਘਟਾਉਣ ਲਈ ਕਿਹਾ ਗਿਆ ਹੈ।ਬ੍ਰਿਟੇਨ ਦੇ ਟਰਾਂਸਪੋਰਟ ਵਿਭਾਗ ਨੇ ਅਮਰੀਕਾ-ਈਰਾਨ ਸੰਘਰਸ਼ ਅਤੇ ਹੋਰਮੁਜ਼ ਸਟ੍ਰੇਟ ਦੀ ਨਾਕਾਬੰਦੀ ਕਾਰਨ ਹੋਈ ਜਹਾਜ਼ਾਂ ਦੇ ਈਂਧਨ ਦੀ ਕਮੀ ਕਾਰਨ ਕੁਝ ਆਰਜ਼ੀ ਯੋਜਨਾਵਾਂ ਪੇਸ਼ ਕੀਤੀਆਂ ਹਨ। ਸਰਕਾਰ ਨੇ ਕਿਹਾ ਕਿ ਅਜੇ ਹਵਾਬਾਜ਼ੀ ਕੰਪਨੀਆਂ ਦੇ ਸਾਹਮਣੇ ਈਂਧਨ ਦੀ ਸਪਲਾਈ ਨਾਲ ਜੁੜੀ ਕੋਈ ਸਮੱਸਿਆ ਨਹੀਂ ਹੈ ਪਰ ਜੇਕਰ ਸੰਘਰਸ਼ ਕਾਰਨ ਅੱਗੇ ਪਰੇਸ਼ਾਨੀ ਵਧਦੀ ਹੈ ਤਾਂ ਗਰਮੀ ਦੀਆਂ ਛੁੱਟੀਆਂ ਵਿਚ ਅਚਾਨਕ ਉਡਾਣਾਂ ਰੱਦ ਹੋਣ ਤੋਂ ਯਾਤਰੀਆਂ ਨੂੰ ਬਚਾਉਣ ਲਈ ਸਰਕਾਰ ਪਹਿਲਾਂ ਤੋਂ ਤਿਆਰੀ ਕਰ ਰਹੀ ਹੈ।
ਬ੍ਰਿਟੇਨ ਦੀ ਟਰਾਂਸਪੋਰਟ ਮੰਤਰੀ ਹੇਦੀ ਅਲੈਗਜ਼ੈਂਡਰ ਨੇ ਕਿਹਾ, “ਹੋਰਮੁਜ਼ ਸਟ੍ਰੇਟ ਬੰਦ ਹੋਣ ਤੋਂ ਬਾਅਦ ਸਰਕਾਰ ਰੋਜ਼ਾਨਾ ਜਹਾਜ਼ਾਂ ਦੇ ਈਂਧਨ ਦੀ ਸਥਿਤੀ ’ਤੇ ਨਜ਼ਰ ਰੱਖ ਰਹੀ ਹੈ ਅਤੇ ਏਅਰਲਾਈਨਜ਼, ਏਅਰਪੋਰਟਾਂ ਤੇ ਈਂਧਨ ਸਪਲਾਇਰਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਤਾਂ ਜੋ ਕਿਸੇ ਵੀ ਸਮੱਸਿਆ ਨਾਲ ਅਗਾਊਂ ਨਜਿੱਠਿਆ ਜਾ ਸਕੇ।” ਉਨ੍ਹਾਂ ਕਿਹਾ, “ਇਨ੍ਹਾਂ ਉਪਾਵਾਂ ਨਾਲ ਹਵਾਬਾਜ਼ੀ ਕੰਪਨੀਆਂ ਨੂੰ ਸਮਾਂ ਰਹਿੰਦੇ ਆਪਣੀਆਂ ਉਡਾਣਾਂ ਵਿਚ ਬਦਲਾਅ ਕਰਨ ਦੀ ਸਹੂਲਤ ਮਿਲੇਗੀ, ਜਿਸ ਨਾਲ ਯਾਤਰੀਆਂ ਤੇ ਕਾਰੋਬਾਰ ਦੋਵਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ।”
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'ਫੌਜ ਦੀ ਕਬਰਗਾਹ ਬਣਾ ਦਿਆਂਗੇ ਹੋਰਮੁਜ਼..!' ਇਰਾਨ ਨੇ ਅਮਰੀਕਾ ਨੂੰ ਸਮੁੰਦਰੀ ਲੁਟੇਰਾ ਦੱਸ ਦੇ'ਤੀ ਚਿਤਾਵਨੀ
NEXT STORY