ਵਾਸ਼ਿੰਗਟਨ- ਅਮਰੀਕੀ ਸਦਨ 'ਚ ਬੁੱਧਵਾਰ ਨੂੰ ਕੇਵਿਨ ਮੈਕਕਾਰਥੀ ਦੇ ਬਰਖ਼ਾਸਤ ਹੋਣ ਤੋਂ ਬਾਅਦ ਸਟੀਵ ਸਕੈਲਿਸ ਅਤੇ ਪ੍ਰਤੀਨਿਧੀ ਜਿਮ ਜਾਰਡਨ ਸਦਨ ਦੇ ਅਗਲੇ ਸਪੀਕਰ ਬਣਨ ਦੀ ਦੌੜ 'ਚ ਸ਼ਾਮਲ ਹੋ ਗਏ ਅਤੇ ਦੋਹਾਂ ਵਿਚਾਲੇ ਮੈਕਕਾਰਥੀ ਦੀ ਥਾਂ ਲੈਣ ਦੀ ਲੜਾਈ ਸ਼ੁਰੂ ਹੋ ਗਈ। ਸਦਨ ਦੇ ਸਪੀਕਰ ਕੇਵਿਨ ਮੈਕਕਾਰਥੀ ਦੇ ਬਰਖ਼ਾਸਤ ਅਤੇ ਦੁਬਾਰਾ ਚੋਣ ਨਾ ਲੜਨ ਦੇ ਫ਼ੈਸਲੇ ਤੋਂ ਬਾਅਦ ਹਾਊਸ ਰਿਪਬਲਿਕਨ ਦੋ ਧੜਿਆਂ ਵਿਚ ਵੰਡਿਆ ਗਿਆ ਹੈ। ਇਹ ਵੇਖਣਾ ਬਾਕੀ ਹੈ ਕਿ ਕੀ ਅਮਰੀਕੀ ਸਦਨ ਆਪਣੇ ਉੱਤਰਾਧਿਕਾਰੀ ਲਈ ਇਕਜੁੱਟ ਹੁੰਦਾ ਹੈ ਜਾਂ ਨਹੀਂ। ਦੱਸਣੋਯਗ ਹੈ ਕਿ ਮੰਗਲਵਾਰ ਨੂੰ ਅਮਰੀਕੀ ਸੰਸਦ ਨੇ ਇਤਿਹਾਸਤ ਫ਼ੈਸਲਾ ਲੈਂਦੇ ਹੋਏ ਸਦਨ ਦੇ ਸਪੀਕਰ ਕੇਵਿਨ ਮੈਕਕਾਰਥੀ ਨੂੰ ਅਮਰੀਕੀ ਪ੍ਰਤੀਨਿਧੀ ਸਭਾ ਦੇ ਸਪੀਕਰ ਅਹੁਦੇ ਤੋਂ ਹਟਾ ਦਿੱਤਾ ਸੀ।
ਇਹ ਵੀ ਪੜ੍ਹੋ : ਅਮਰੀਕਾ ਦੇ ਇਤਿਹਾਸ 'ਚ ਪਹਿਲੀ ਵਾਰ ਸਦਨ ਦੇ ਸਪੀਕਰ ਕੇਵਿਨ ਮੈਕਕਾਰਥੀ ਨੂੰ ਕੀਤਾ ਗਿਆ ਬਰਖ਼ਾਸਤ
ਅਮਰੀਕਾ 'ਚ 234 ਸਾਲਾਂ 'ਚ ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ, ਜਦੋਂ ਕਿਸੇ ਸਦਨ ਤੋਂ ਸਪੀਕਰ ਨੂੰ ਬਾਹਰ ਕੀਤਾ ਹੋਵੇ। 57 ਸਾਲਾ ਕੇਵਿਨ ਮੈਕਕਾਰਥੀ, ਨੈਂਸੀ ਪੇਲੋਸੀ ਦੀ ਜਗ੍ਹਾ ਪ੍ਰਤੀਨਿਧੀ ਸਭਾ ਦੇ ਸਪੀਕਰ ਚੁਣੇ ਗਏ ਸਨ। ਕਿਉਂਕਿ ਨਵੰਬਰ ਦੇ ਮੱਧ 'ਚ ਅਮਰੀਕੀ ਕਾਂਗਰਸ ਨੂੰ ਸ਼ਟਡਾਊਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਇਹ ਜ਼ੋਖ਼ਮ ਬਹੁਤ ਵੱਧ ਹੈ, ਕਿਉਂਕਿ ਸਪੀਕਰ ਦੇ ਕਮੀ 'ਚ ਸਦਨ ਪਹਿਲਾਂ ਤੋਂ ਅਧੂਰਾ ਹੈ। ਦੱਸਣਯੋਗ ਹੈ ਕਿ ਰਿਪਬਲਿਕਨ ਪਾਰਟੀ ਮੈਕਕਾਰਥੀ ਦੇ ਕੁਝ ਫ਼ੈਸਲਿਆਂ ਤੋਂ ਨਾਰਾਜ਼ ਸੀ, ਜਿਸ 'ਚ ਸ਼ਟਡਾਊਨ ਟਾਲਣ ਲਈ ਲਿਆਂਦੇ ਗਏ ਪ੍ਰਸਤਾਵ ਨੂੰ ਪਾਸ ਕਰਵਾਉਣ 'ਚ ਉਨ੍ਹਾਂ ਦੀ ਅਹਿਮ ਭੂਮਿਕਾ ਵੀ ਸ਼ਾਮਲ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਮੈਕਕਾਰਥੀ ਨੂੰ ਸਪੀਕਰ ਦੇ ਅਹੁਦੇ ਤੋਂ ਹਟਾਉਣ ਦੇ ਪਿੱਛੇ ਡੋਨਾਲਡ ਟਰੰਪ ਦਾ ਦਿਮਾਗ਼ ਹੈ, ਜੋ ਖ਼ੁਦ ਕਈ ਅਪਰਾਧਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ 'ਚ ਸਟ੍ਰੀਟ ਫਾਇਰਿੰਗ ਦੌਰਾਨ ਗਰਭਵਤੀ ਔਰਤ ਨੂੰ ਲੱਗੀ ਗੋਲੀ, ਬੱਚੇ ਦੀ ਮੌਤ
NEXT STORY