ਵਾਸ਼ਿੰਗਟਨ, (ਭਾਸ਼ਾ)- ਵਿਗਿਆਨੀਆਂ ਨੇ 4,383 ਲੋਕਾਂ ਦੀ ਜੱਦੀ ਜਾਣਕਾਰੀ ਦੀ ਵਰਤੋਂ ਕਰ ਕੇ ਚਿਹਰੇ ਦੀ ਸੁੰਦਰਤਾ ਨਾਲ ਜੁੜੇ ਮਨੁੱਖੀ ਜੀਨੋਮ ਦੇ ਕੁਝ ਹਿੱਸਿਆਂ ਨੂੰ ਮਾਰਕ ਕੀਤਾ ਹੈ। ਪੀ. ਐੱਲ. ਓ. ਐੱਸ. ਜੈਨੇਟਿਕਸ ਰਸਾਲੇ ’ਚ ਛਪੇ ਅਧਿਐਨ ’ਚ ਪਾਇਆ ਗਿਆ ਹੈ ਕਿ ਜੀਨ ਕਿਸੇ ਵਿਅਕਤੀ ਤੇ ਚਿਹਰੇ ਦੀ ਸੁੁੰਦਰਤਾ ਨੂੰ ਨਿਰਧਾਰਿਤ ਕਰਨ ’ਚ ਭੂਮਿਕਾ ਨਿਭਾਉਂਦੇ ਹਨ ਪਰ ਉਹ ਭੂਮਿਕਾ ਵਿਅਕਤੀ ਦੇ ਲਿੰਗ (ਸੈਕਸ) ਨਾਲ ਬਦਲਦੀ ਹੈ।
ਅਮਰੀਕਾ ਦੇ ਵਿਸਕਾਨਸਿਨ ਮੈਡੀਸਨ ਯੂਨੀਵਰਸਿਟੀ ਦੇ ਖੋਜਕਾਰਾਂ ਮੁਤਾਬਕ ਮਨੁੱਖੀ ਸੁੰਦਰਤਾ ਦੇ ਪ੍ਰਤੀ ਉਦਾਸੀਨ ਹੁੰਦਾ ਹੈ। ਇਕ ਵਿਅਕਤੀ ਦਾ ਆਕਰਸ਼ਣ ਅਕਾਦਮਿਕ ਪ੍ਰਦਰਸ਼ਨ, ਕਰੀਅਰ ਦੀ ਸਫਲਤਾ ਅਤੇ ਆਰਥਿਕ ਗਤੀਸ਼ੀਲਤਾ ਨਾਲ ਜੁੜਿਆ ਹੁੰਦਾ ਹੈ। ਹਾਲਾਂਕਿ, ਇਸ ਦੇ ਮਹੱਤਵ ਦੇ ਬਾਵਜੂਦ, ਵਿਗਿਆਨੀਆਂ ਨੂੰ ਸੁੰਦਰ ਚਿਹਰਾ ਹੋਣ ਦੇ ਜੱਦੀ ਆਧਾਰ ਬਾਰੇ ਬਹੁਤ ਘੱਟ ਪਤਾ ਹੈ। ਖੋਜਕਾਰਾਂ ਨੇ ਸਵੈਸੇਵਕਾਂ ਨੂੰ ਯੂਰਪੀ ਵੰਸ਼ ਦੇ ਨਾਲ ਹਿੱਸਾ ਲੈਣ ਵਾਲਿਆਂ ਤੋਂ ਆਕਰਸ਼ਣ ਦੇ ਆਧਾਰ ’ਤੇ ਸਾਲ ਦੀਆਂ ਫੋਟੋਆਂ ਖਿੱਚੀਆਂ ਅਤੇ ਹਰੇਕ ਵਿਅਕਤੀ ਦੀ ਜੱਦੀ ਜਾਣਕਾਰੀ ਦੇ ਸਕੋਰ ਦੀ ਤੁਲਨਾ ਕੀਤੀ। ਉਨ੍ਹਾਂ ਚਿਹਰੇ ਦੇ ਆਕਰਸ਼ਣ ਨਾਲ ਸਬੰਧਤ ਕਈ ਜੀਨਾਂ ਦੀ ਪਛਾਣ ਕੀਤੀ ਪਰ ਉਨ੍ਹਾਂ ਦੀ ਭੂਮਿਕਾ ਅਤੇ ਹੋਰ ਮਨੁੱਖੀ ਲੱਛਣ ਸਬੰਧਤ ਸੈਕਸ ਤੋਂ ਵੱਖ ਹੈ।
ਔਰਤਾਂ ’ਚ ਸੁੰਦਰਤਾ ਨਾਲ ਜੁੜੇ ਕੁਝ ਜੱਦੀ ਵੱਖਰੇਵੇਂ ਵੀ ਸਰੀਰ ਨੂੰ ਪ੍ਰਭਾਵਿਤ ਕਰਨ ਵਾਲੇ ਜੀਨ ਨਾਲ ਸਬੰਧਤ ਦਿਖਾਈ ਦਿੰਦੇ ਹਨ, ਜਦਕਿ ਮਰਦਾਂ ’ਚ ਵੈਰੀਐਂਟ ਬਲੱਡ ਕੋਲੈਸਟ੍ਰੋਲ ਦੇ ਪੱਧਰ ਨੂੰ ਪ੍ਰਭਾਵਿਤ ਕਰਨ ਵਾਲੇ ਜੀਨ ਨਾਲ ਜੁੜੇ ਸਨ। ਅਧਿਐਨ ਮੁਤਾਬਕ ਆਕਰਸ਼ਣ ਜੱਦੀ ਕਾਰਕਾਂ ’ਚ ਨਵੀਂ ਲੁਕ ਪ੍ਰਦਾਨ ਕਰਦਾ ਹੈ ਅਤੇ ਸੁੰਦਰਤਾ ਅਤੇ ਹੋਰ ਮਨੁੱਖੀ ਲੱਛਣਾਂ ਵਿਚਾਲੇ ਮੁਸ਼ਕਲ ਸਬੰਧਾਂ ਨੂੰ ਉਜਾਗਰ ਕਰਦਾ ਹੈ।
ਜਾਧਵ ਨੂੰ ਕੰਸੂਲਰ ਐਕਸਿਸ ਸਹੂਲਤ ਮੁਹੱਈਆ ਕਰਾਉਣਾ ਅਜੇ ਜਾਇਜ਼ ਨਹੀਂ : ਪਾਕਿ
NEXT STORY