ਫਤਿਹਗੜ੍ਹ ਸਾਹਿਬ (ਭਾਰਦਵਾਜ)- ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਦੀਵਾਨ ਟੋਡਰਮੱਲ ਹਾਲ ਵਿੱਚ ਐੱਸ.ਐੱਸ.ਪੀ. ਆਈ.ਪੀ.ਐੱਸ. ਨਵਨੀਤ ਸਿੰਘ ਬੈਂਸ ਅਤੇ ਐੱਸ.ਐੱਸ.ਪੀ. ਆਈ.ਪੀ.ਐੱਸ. ਡਾ. ਰਵਜੋਤ ਕੌਰ ਗਲੇਵਾਲ ਦੀ ਚਾਰ ਸਾਲਾ ਸਪੁੱਤਰੀ ਨਾਇਰਾ ਦੇ ਨਮਿੱਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਦੌਰਾਨ ਅੰਤਿਮ ਅਰਦਾਸ ਵਿੱਚ ਵੱਖ-ਵੱਖ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਾਜ਼ਰੀ ਭਰੀ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਇਹ ਵੀ ਪੜ੍ਹੋ- ਖੇਤਾਂ ਦੀ ਅੱਗ ਨੇ ਬੁਝਾ'ਤਾ ਘਰ ਦਾ 'ਚਿਰਾਗ', ਲੰਘਦੇਂ ਸਮੇਂ ਝੁਲਸ ਜਾਣ ਕਾਰਨ ਨੌਜਵਾਨ ਦੀ ਹੋ ਗਈ ਦਰਦਨਾਕ ਮੌਤ
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ, ਰਾਸ਼ਟਰੀ ਬਾਲਮੀਕ ਸਭਾ ਦੇ ਪ੍ਰਧਾਨ ਗੇਜਾਰਾਮ ਵਾਲਮੀਕ, ਸੁਖਰਾਜ ਸਿੰਘ ਰਾਜਾ, ਹਲਕਾ ਅਮਲੋਹ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ, ਮਹਿਲਾ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਜੀਤ ਕੌਰ ਨੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਛੋਟੀ ਬੱਚੀ ਨਾਇਰਾ ਦਾ ਸੰਸਾਰ ਤੋਂ ਜਾਣ ਨਾਲ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟਾ ਹੈ ਤੇ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਿਵਾਰਿਕ ਮੈਂਬਰਾਂ ਨੂੰ ਪਰਮਾਤਮਾ ਭਾਣਾ ਮੰਨਣ ਦਾ ਬਲ ਬਖਸ਼ੇ।
ਇਹ ਵੀ ਪੜ੍ਹੋ- ਪਟਿਆਲਾ 'ਚ ਪ੍ਰਚਾਰ ਦੌਰਾਨ ਹੋਈ ਕਿਸਾਨ ਦੀ ਮੌਤ 'ਤੇ ਪ੍ਰਨੀਤ ਕੌਰ ਨੇ ਕੀਤਾ ਦੁੱਖ ਦਾ ਪ੍ਰਗਟਾਵਾ, ਚੋਣ ਪ੍ਰੋਗਰਾਮ ਕੀਤੇ ਰੱਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਦੇਸ਼ਾਂ ਤੋਂ ਗੈਂਗਸਟਰਾਂ ਵਲੋਂ ਅੱਧੀ ਦਰਜਨ ਤੋਂ ਵੱਧ ਕਾਰੋਬਾਰੀਆਂ ਤੋਂ ਮੰਗੀ ਕਰੋੜਾਂ ਦੀ ਫਿਰੌਤੀ, ਵਪਾਰੀਆਂ ’ਚ ਦਹਿਸ਼ਤ
NEXT STORY