ਪੋਲੈਂਡ—ਮਸ਼ਹੂਰ ਪੰਜਾਬੀ 103 ਸਾਲਾ ਦੌੜਾਕ ਬੇਬੇ ਮਾਨ ਕੌਰ ਅਕਸਰ ਹੀ ਆਪਣੇ ਕਾਰਨਾਮਿਆਂ ਕਾਰਨ ਖਬਰਾਂ 'ਚ ਬਣੀ ਰਹਿੰਦੀ ਹੈ। 100 ਤੋਂ ਵੱਧ ਦੀ ਉਮਰ 'ਚ ਵੀ ਕਿਸੇ ਬਜ਼ੁਰਗ ਵਲੋਂ ਖੇਡਾਂ 'ਚ ਆਪਣੀ ਵਿਲੱਖਣ ਪਛਾਣ ਦੀ ਬੇਬੇ ਮਾਨ ਕੌਰ ਦੇ ਹੀ ਨਾਂ ਹੈ। ਉਸ ਨੇ ਦੌੜ 'ਚ ਕਈ ਸੋਨ ਤਮਗੇ ਆਪਣੇ ਨਾਂ ਕੀਤੇ ਹਨ ਅਤੇ ਇਸ ਹੀ ਲੜੀ 'ਚ ਉਸ ਨੇ ਇਕ ਹੋਰ ਵਿਲੱਖਣ ਕਾਰਨਾਮਾ ਕਰ ਕੇ ਆਪਣਾ ਨਾਂ ਰੋਸ਼ਨ ਕੀਤਾ ਹੈ।
ਅੱਜ ਉਸ ਨੇ ਪੋਲੈਂਡ ਦੇ ਟੋਰਨ ਸ਼ਹਿਰ 'ਚ ਚੱਲ ਰਹੀ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ 'ਚ ਸ਼ਾਟਪੁੱਟ 'ਚ ਹਿੱਸਾ ਲਿਆ ਤੇ ਇਸ 'ਚ ਸੋਨ ਤਮਗਾ ਜਿੱਤ ਕੇ ਆਪਣੇ ਅਕਸ ਮੁਤਾਬਕ ਪ੍ਰਦਰਸ਼ਨ ਕਰ ਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਇਸ ਚੈਂਪੀਅਨਸ਼ਿਪ 'ਚ ਤਕਰੀਬਨ 100 ਤੋਂ ਵੱਧ ਦੇਸ਼ਾਂ ਦੇ ਬਜ਼ੁਰਗ ਹਿੱਸਾ ਲੈ ਰਹੇ ਹਨ।
ਆਪਣੇ ਮੋਟੇ ਕਰਮਚਾਰੀਆਂ ਦਾ ਭਾਰ ਘਟਾਉਣ 'ਚ ਮਦਦ ਕਰ ਰਹੀ ਦੁਬਈ ਸਰਕਾਰ
NEXT STORY