ਬੇਰੁੱਤ (ਭਾਸ਼ਾ): ਲੇਬਨਾਨ ਦੀ ਰਾਜਧਾਨੀ ਬੇਰੁੱਤ ਵਿਚ ਮੰਗਲਵਾਰ ਨੂੰ ਹੋਏ ਭਿਆਨਕ ਧਮਾਕੇ ਵਿਚ ਘੱਟੋ-ਘੱਟ 100 ਲੋਕਾਂ ਦੀ ਮੌਤ ਹੋ ਗਈ ਅਤੇ 4,000 ਤੋਂ ਵੱਧ ਜ਼ਖਮੀ ਹੋ ਗਏ। ਇਸ ਧਮਾਕੇ ਵਿਚ ਸ਼ਹਿਰ ਦੀ ਬੰਦਰਗਾਹ ਦਾ ਇਕ ਵੱਡਾ ਹਿੱਸਾ ਅਤੇ ਕਈ ਇਮਾਰਤਾਂ ਨੁਕਸਾਨੀਆਂ ਗਈਆਂ। ਲੇਬਨਾਲ ਰੋਡ ਕ੍ਰਾਸ ਦੇ ਅਧਿਕਾਰੀ ਜੌਰਜ ਕੇਥਾਨੇਹ ਨੇ ਦੱਸਿਆ ਕਿ ਇਸ ਧਮਾਕੇ ਵਿਚ ਘੱਟੋ-ਘੱਟ 100 ਲੋਕਾਂ ਦੀ ਜਾਨ ਚਲੀ ਗਈ ਅਤੇ ਇਸ ਗਿਣਤੀ ਦੇ ਹਾਲੇ ਹੋਰ ਵਧਣ ਦਾ ਖਦਸ਼ਾ ਹੈ। ਲੇਬਨਾਨ ਦੇ ਰਾਸ਼ਟਰਪਤੀ ਮਿਸ਼ੇਲ ਏਉਨ ਨੇ ਬੁੱਧਵਾਰ ਨੂੰ ਦੋ ਹਫਤਿਆਂ ਦੀ ਐਮਰਜੈਂਸੀ ਦਾ ਐਲਾਨ ਕੀਤਾ।ਪ੍ਰਧਾਨ ਮੰਤਰੀ ਹਸਨ ਦਿਯਾਬ ਨੇ ਬੁੱਧਵਾਰ ਨੂੰ ਸੋਗ ਦਾ ਦਿਨ ਕਿਹਾ।
ਬੰਦਰਗਾਰ ਤੋਂ ਹਾਲੇ ਵੀ ਧੂੰਆਂ ਨਿਕਲ ਰਿਹਾ ਹੈ। ਨੁਕਸਾਨੀਆਂ ਗਈਆਂ ਗੱਡੀਆਂ ਅਤੇ ਇਮਾਰਤਾਂ ਦਾ ਮਲਬਾ ਹਾਲੇ ਵੀ ਸੜਕਾਂ 'ਤੇ ਫੈਲਿਆ ਹੈ। ਹਸਪਤਾਲਾਂ ਦੇ ਬਾਹਰ ਲੋਕ ਆਪਣੇ ਪਰਿਵਾਰ ਵਾਲਿਆਂ ਦੇ ਬਾਰੇ ਵਿਚ ਜਾਨਣ ਲਈ ਇਕੱਠੇ ਹੋ ਗਏ ਹਨ। ਉੱਥੇ ਕਈ ਲੋਕਾਂ ਨੇ ਆਨਲਾਈਨ ਮਦਦ ਦੀ ਵੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਸੀ ਕਿ 70 ਤੋਂ ਵਧੇਰੇ ਲੋਕਾਂ ਦੀ ਜਾਨ ਗਈ ਹੈ ਅਤੇ 3,000 ਤੋਂ ਵਧੇਰੇ ਲੋਕ ਜ਼ਖਮੀ ਹਨ। ਜਰਮਨੀ ਦੇ ਜਿਓ ਸਾਈਂਸ ਕੇਂਦਰ 'ਜੀ.ਐੱਫ.ਜੈੱਡ.' ਦੇ ਮੁਤਾਬਕ ਧਮਾਕੇ ਨਾਲ 3.5 ਦੀ ਤੀਬਰਤਾ ਦਾ ਭੂਚਾਲ ਵੀ ਆਇਆ।
ਵਿਸਫੋਟ ਇੰਨਾ ਭਿਆਨਕ ਸੀ ਕਿ ਉਸ ਦੀ ਆਵਾਜ਼ 200 ਕਿਲੋਮੀਟਰ ਤੋਂ ਵੱਧ ਦੂਰੀ ਤੱਕ ਸੁਣੀ ਗਈ। ਕੋਰੋਨਾਵਾਇਰਸ ਅਤੇ ਆਰਥਿਕ ਸੰਕਟ ਨਾਲ ਜੂਝ ਰਹੇ ਦੇਸ਼ ਵਿਚ ਧਮਾਕੇ ਦੇ ਬਾਅਦ ਇਕ ਨਵਾਂ ਸੰਕਟ ਖੜ੍ਹਾ ਹੋ ਗਿਆ ਹੈ। ਲੇਬਨਾਨ ਦੇ ਗ੍ਰਹਿ ਮੰਤਰੀ ਮੁਹੰਮਦ ਫਹਿਮੀ ਨੇ ਇਕ ਸਥਾਨਕ ਟੀਵੀ ਸਟੇਸ਼ਨ ਨੂੰ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਬੰਦਰਗਾਹ ਦੇ ਗੋਦਾਮ ਵਿਚ ਵੱਡੀ ਮਾਤਰਾ ਵਿਚ ਰੱਖੇ 2,700 ਟਨ ਅਮੋਨੀਅਮ ਨਾਈਟ੍ਰੇਟ ਵਿਚ ਧਮਾਕੇ ਨਾਲ ਇਹ ਹਾਦਸਾ ਵਾਪਰਿਆ।
ਮਿਸਾਲ ਬਣਿਆ ਬਜ਼ੁਰਗ, 96 ਸਾਲ ਦੀ ਉਮਰ 'ਚ ਕੀਤੀ ਗ੍ਰੈਜੁਏਸ਼ਨ
NEXT STORY