ਬ੍ਰਸੇਲਸ (ਬਿਊਰੋ): ਬੈਲਜੀਅਮ ਦੇ ਰਾਜਾ ਫਿਲਿਪ ਦੇ ਭਤੀਜੇ ਪ੍ਰਿੰਸ ਜੋਆਚਿਨ ਕੋਰੋਨਾਵਾਇਰਸ ਰੋਗੀ ਹੋ ਗਏ ਹਨ। ਜਾਣਕਾਰੀ ਦੇ ਮੁਤਾਬਕ ਉਹ ਸਪੇਨ ਦੀ ਇਕ ਪਾਰਟੀ ਵਿਚ ਸ਼ਾਮਲ ਹੋਣ ਗਏ ਸਨ ਜਿੱਥੇ ਉਹ ਕਿਸੇ ਵਿਅਕਤੀ ਦੇ ਸੰਪਰਕ ਵਿਚ ਆਉਣ ਮਗਰੋਂ ਰੋਗੀ ਹੋ ਗਏ। ਸਪੇਨਿਸ਼ ਮੀਡੀਆ ਦੇ ਮੁਤਾਬਕ,''ਇੱਥੇ ਲੋਕਾਂ ਦੀ ਗਿਣਤੀ ਜ਼ਿਆਦਾ ਹੋਣ ਦੇ ਕਾਰਨ ਤਾਲਾਬੰਦੀ ਦੇ ਨਿਯਮਾਂ ਦੀ ਪਾਲਣਾ ਨਹੀਂ ਹੋ ਪਾ ਰਹੀ ਸੀ।'' ਸ਼ਨੀਵਾਰ ਨੂੰ ਬੈਲਜੀਅਮ ਰੋਇਲ ਪੈਲਸ ਦੇ ਇਕ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 26 ਮਈ ਨੂੰ ਦੱਖਣੀ ਸ਼ਹਿਰ ਕਾਡੋਰਬਾ ਵਿਚ ਸਭਾ ਵਿਚ ਹਿੱਸਾ ਲੈਣ ਦੇ ਬਾਅਦ ਉਹਨਾਂ ਵਿਚ ਕੋਰੋਨਾ ਦੇ ਕੁਝ ਲੱਛਣ ਪਾਏ ਗਏ ਅਤੇ ਫਿਰ ਜਾਂਚ ਦੇ ਬਾਅਦ ਉਹਨਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨੇ Nasa SpaceX ਰਾਕੇਟ ਲਾਂਚ ਕਰ ਰਚਿਆ ਇਤਿਹਾਸ, ਟਰੰਪ ਨੇ ਕਹੀ ਖਾਸ ਗੱਲ
ਬੁਲਾਰੇ ਨੇ ਕਿਹਾ ਕਿ ਮਹਿਲ`ਚ ਚੱਲੀ ਮਹਿਫ਼ਲ ਵਿਚ ਮੌਜੂਦ ਲੋਕਾਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ । ਬੁਲਾਰੇ ਨੇ ਕਿਹਾ ਹੈ ਕਿ ਜੋਆਚਿਨ 24 ਮਈ ਨੂੰ ਇਕ ਇੰਟਰਨਸ਼ਿਪ ਲਈ ਬੈਲਜੀਅਮ ਤੋਂ ਸਪੇਨ ਗਿਆ ਅਤੇ ਹਾਲੇ ਵੀ ਉੱਥੇ ਸੀ। ਅਲ ਪਾਇਸ ਅਖਬਾਰ ਦੇ ਮੁਤਾਬਕ ਪ੍ਰਿੰਸ ਨੇ 26 ਹੋਰ ਲੋਕਾਂ ਦੇ ਨਾਲ ਮਹਿਫ਼ਲ ਵਿਚ ਹਿੱਸਾ ਲਿਆ ਸੀ ਅਤੇ ਇਸ ਕਾਰਨ ਤਾਲਾਬੰਦੀ ਦੇ ਨਿਯਮਾਂ ਦੀ ਉਲੰਘਣਾ ਹੋਈ ਕਿਉਂਕਿ ਇੱਥੇ ਵੱਧ ਤੋਂ ਵੱਧ 15 ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ। ਇਹ ਕਾਰਡੋਬਾ ਸੂਬੇ ਵਿਚ ਤਾਲਾਬੰਦੀ ਨਿਯਮਾਂ ਦੀ ਉਲੰਘਣਾ ਹੋਵੇਗੀ ਜਿੱਥੇ ਵਰਤਮਾਨ ਵਿਚ ਇਕੱਠੇ ਹੋਣ ਵਾਲੇ ਵੱਧ ਤੋਂ ਵੱਧ ਲੋਕਾਂ ਦੀ ਗਿਣਤੀ 15 ਨਿਰਧਾਰਤ ਕੀਤੀ ਗਈ ਹੈ।
ਅਮਰੀਕਾ : ਪ੍ਰਦਰਸ਼ਨਕਾਰੀਆਂ ਦੀ ਭੀੜ ਵਿਚ ਜਾ ਵੜਿਆ ਟਰੱਕ, ਟਲਿਆ ਵੱਡਾ ਹਾਦਸਾ
NEXT STORY