ਨਵੀਂ ਦਿੱਲੀ- ਭਾਰਤ ਨੇ ਪਾਕਿਸਤਾਨ ਸਣੇ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਸਾਰੇ 10 ਮੈਂਬਰਾਂ ਨੂੰ ਨਵੀਂ ਦਿੱਲੀ ਵਿਖੇ 20 ਤੋਂ 22 ਨਵੰਬਰ ਤੱਕ ਆਯੋਜਿਤ ਹੋਣ ਵਾਲੇ ਪਹਿਲੇ 'ਸੱਭਿਅਤਾ ਵਾਰਤਾ ਮੰਚ' (Cultural Dialogue Forum) 'ਚ ਹਿੱਸਾ ਲੈਣ ਲਈ ਆਧਿਕਾਰਤ ਸੱਦਾ ਭੇਜਿਆ ਹੈ। ਇਸ ਤੋਂ ਪਹਿਲਾਂ 20 ਅਕਤੂਬਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੁਸ਼ਾਂਬੇ, ਤਾਜਿਕਿਸਤਾਨ 'ਚ ਸ਼ੰਘਾਈ ਸਹਿਯੋਗ ਸੰਗਠਨ ਦੀ ਸਰਕਾਰ ਦੇ ਆਗੂਆਂ ਦੀ ਬੈਠਕ ਦੌਰਾਨ ਇਸ ਇਤਿਹਾਸਕ ਪਹਿਲਕਦਮੀ ਦਾ ਐਲਾਨ ਕੀਤਾ ਸੀ।
ਇਸ ਬੈਠਕ ਬਾਰੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਮੰਚ SCO ਖੇਤਰ 'ਚ ਸੱਭਿਆਚਾਰਕ ਸਬੰਧਾਂ, ਆਪਸੀ ਸਮਝ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਦਾ ਇੱਕ ਅਹਿਮ ਮੌਕਾ ਹੋਵੇਗਾ। ਉਨ੍ਹਾਂ ਨੇ ਤਾਜਿਕਿਸਤਾਨ ਅਤੇ ਮੱਧ ਏਸ਼ੀਆਈ ਦੇਸ਼ਾਂ ਨਾਲ ਭਾਰਤ ਦੀ ਪੁਰਾਣੀ ਦੋਸਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਿਸ਼ਕੇਕ ਸੰਮੇਲਨ 'ਚ 25 ਸਾਲਾਂ ਦੀਆਂ ਪ੍ਰਾਪਤੀਆਂ ਦੀ ਸਮੀਖਿਆ ਕੀਤੀ ਗਈ ਸੀ।
ਇਹ ਵੀ ਪੜ੍ਹੋ- ਹਜ਼ਾਰਾਂ ਭਾਰਤੀਆਂ ਨੂੰ ਵਰਕ ਵੀਜ਼ਾ ਦੇਵੇਗਾ ਨਿਊਜ਼ੀਲੈਂਡ ! FTA ਲਾਗੂ ਹੋਣ ਮਗਰੋਂ ਹੋਇਆ ਐਲਾਨ
ਆਪਣੇ ਸੰਬੋਧਨ 'ਚ ਰੱਖਿਆ ਮੰਤਰੀ ਨੇ ਅੱਤਵਾਦ ਨੂੰ ਸ਼ਾਂਤੀ ਅਤੇ ਵਿਕਾਸ ਲਈ ਸਭ ਤੋਂ ਵੱਡਾ ਖ਼ਤਰਾ ਦੱਸਿਆ। ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਦੀ ਮੌਜੂਦਗੀ 'ਚ ਰਾਜਨਾਥ ਨੇ ਸਾਫ਼ ਸ਼ਬਦਾਂ 'ਚ ਕਿਹਾ, "ਅੱਤਵਾਦ ਦੇ ਮਾਮਲੇ 'ਚ ਕੋਈ ਦੋਹਰੇ ਮਾਪਦੰਡ ਨਹੀਂ ਹੋਣੇ ਚਾਹੀਦੇ। ਜੋ ਲੋਕ ਅੱਤਵਾਦੀਆਂ ਨੂੰ ਵਿੱਤੀ ਮਦਦ, ਸਮਰਥਨ ਜਾਂ ਸੁਰੱਖਿਅਤ ਪਨਾਹ ਦਿੰਦੇ ਹਨ, ਉਨ੍ਹਾਂ ਦਾ ਪੂਰੀ ਤਰ੍ਹਾਂ ਬਾਈਕਾਟ ਕਰ ਦੇਣਾ ਚਾਹੀਦਾ ਹੈ। ਅੱਤਵਾਦ ਦੇ ਪੂਰੇ ਈਕੋਸਿਸਟਮ ਨੂੰ ਸਮੂਹਿਕ ਤੌਰ 'ਤੇ ਤਬਾਹ ਕੀਤਾ ਜਾਣਾ ਚਾਹੀਦਾ ਹੈ।"
ਜ਼ਿਕਰਯੋਗ ਹੈ ਕਿ SCO ਵਿੱਚ ਇਸ ਵੇਲੇ 10 ਪੂਰਨ ਮੈਂਬਰ ਦੇਸ਼ ਸ਼ਾਮਲ ਹਨ, ਜਿਨ੍ਹਾਂ 'ਚ ਭਾਰਤ, ਚੀਨ, ਰੂਸ, ਪਾਕਿਸਤਾਨ, ਇਰਾਨ, ਬੇਲਾਰੂਸ, ਕਜ਼ਾਕਿਸਤਾਨ, ਕਿਰਗਿਸਤਾਨ, ਤਾਜਿਕਿਸਤਾਨ ਅਤੇ ਉਜ਼ਬੇਕਿਸਤਾਨ ਸ਼ਾਮਲ ਹਨ। ਭਾਰਤ 2017 'ਚ ਇਸ ਸੰਗਠਨ ਦਾ ਪੂਰਨ ਮੈਂਬਰ ਬਣਿਆ ਸੀ, ਜਦਕਿ ਪਾਕਿਸਤਾਨ ਨੇ 1 ਸਤੰਬਰ 2026 ਤੋਂ SCO ਸਰਕਾਰਾਂ ਦੇ ਮੁਖੀਆਂ ਦੀ ਕੌਂਸਲ ਦੀ ਰੋਟੇਟਿੰਗ ਪ੍ਰਧਾਨਗੀ (2026-2027) ਸੰਭਾਲੀ ਹੈ।
ਇਹ ਵੀ ਪੜ੍ਹੋ- ਖੁੱਸ ਜਾਵੇਗੀ ਨੇਤਨਯਾਹੂ ਦੀ ਕੁਰਸੀ ! ਕਿਸੇ ਵੀ ਪਾਰਟੀ ਨੂੰ ਨਹੀਂ ਮਿਲ ਰਿਹਾ ਸਪੱਸ਼ਟ ਬਹੁਮਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ਿਵ ਸੈਨਾ (ਉਬਾਥਾ) ਨੇਤਾ ਦੇ ਕਤਲ ਵਿਰੋਧ 'ਚ ਜਾਮ ਕੀਤੀਆਂ ਠਾਣੇ ਦੀਆਂ ਸੜਕਾਂ, ਸਾੜੇ ਟਾਇਰ
NEXT STORY