ਨੈਸ਼ਨਲ ਡੈਸਕ- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਛੱਤੀਸਗੜ੍ਹ ’ਚ ਜ਼ਿਲ੍ਹਾ ਖਣਿਜ ਟਰੱਸਟ ਫੰਡ ਦੀ ਕਥਿਤ ਦੁਰਵਰਤੋਂ ਦੇ ਮਾਮਲੇ ’ਚ ਲੱਗਭਗ 31.70 ਕਰੋੜ ਰੁਪਏ ਦੀ ਚੱਲ ਤੇ ਅਚੱਲ ਜਾਇਦਾਦ ਨੂੰ ਆਰਜ਼ੀ ਤੌਰ 'ਤੇ ਜ਼ਬਤ ਕੀਤਾ ਹੈ। ਨਾਲ ਹੀ 17 ਵਿਅਕਤੀਆਂ ਵਿਰੁੱਧ ਪੂਰਕ ਇਸਤਿਗਾਸਾ ਸ਼ਿਕਾਇਤ ਦਾਇਰ ਵੀ ਕੀਤੀ ਹੈ।
ਏਜੰਸੀ ਨੇ ਇਕ ਬਿਆਨ ’ਚ ਕਿਹਾ ਕਿ ਈ.ਡੀ. ਦੇ ਰਾਏਪੁਰ ਫੀਲਡ ਦਫਤਰ ਨੇ 29 ਅਕਤੂਬਰ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ, 2002 ਅਧੀਨ ਇਕ ਅਾਰਜ਼ੀ ਕੁਰਕੀ ਹੁਕਮ ਜਾਰੀ ਕੀਤਾ ਤੇ ਰਾਏਪੁਰ ’ਚ ਵਿਸ਼ੇਸ਼ ਅਦਾਲਤ ’ਚ ਇਕ ਪੂਰਕ ਇਸਤਿਗਾਸਾ ਸ਼ਿਕਾਇਤ ਦਾਇਰ ਕੀਤੀ। ਬਿਆਨ ਅਨੁਸਾਰ ਸ਼ਿਕਾਇਤ ’ਚ ਸਤਪਾਲ ਸਿੰਘ ਛਾਬੜਾ, ਮਨਦੀਪ ਚਾਵਲਾ ਤੇ 15 ਹੋਰਾਂ ਦੇ ਨਾਂ ਹਨ। ਇਹ ਕਥਿਤ ਘਪਲਾ ਸੂਬੇ ’ਚ ਭੂਪੇਸ਼ ਬਘੇਲ ਦੀ ਅਗਵਾਈ ਵਾਲੀ ਕਾਂਗਰਸ ਦੀ ਸਾਬਕਾ ਸਰਕਾਰ ਦੌਰਾਨ ਹੋਇਆ ਸੀ।
ਰਾਸ਼ਟਰਪਤੀ ਮੁਰਮੂ ਨੇ ਹਰਿਆਣਾ ਦੀ ਪਵਿੱਤਰ ਧਰਤੀ ਨੂੰ ਕੀਤਾ ਨਮਨ, ਕਿਹਾ- 'ਗੀਤਾ ਦੇ ਸੰਦੇਸ਼ ਨੂੰ ਪੂਰੀ ਦੁਨੀਆ 'ਚ...'
NEXT STORY