ਰੋਮ (ਕੈਂਥ) ਪੰਜਾਬੀ ਦੇ ਪ੍ਰਸਿੱਧ ਲੇਖਕ ਡਾਕਟਰ ਭੁਪਿੰਦਰ ਸਿੰਘ ਬੇਦੀ ਅੱਜਕੱਲ ਇਟਲੀ ਦੇ ਟੂਰ 'ਤੇ ਹਨ। "ਪ੍ਰੈਸ” ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਡਾਕਟਰ ਬੇਦੀ ਨੇ ਦੱਸਿਆ ਕਿ ਉਹ 28 ਜੂਨ ਤੱਕ ਇਟਲੀ ਵਿੱਚ ਰਹਿਣਗੇ ਅਤੇ ਇੱਥੇ ਉਹ ਵੱਖ- ਵੱਖ ਸ਼ਹਿਰਾਂ ਵਿੱਚ ਹੋਣ ਵਾਲੀਆਂ ਸਾਹਿਤਕ ਮਿਲਣੀਆਂ ਵਿੱਚ ਹਿੱਸਾ ਲੈਣਗੇ। ਨਾਲ ਹੀ ਪੰਜਾਬੀ ਸਾਹਿਤ 'ਤੇ ਅਧਾਰਿਤ ਪਰਚੇ ਪੜ੍ਹਨਗੇ।
ਇਸੇ ਪ੍ਰਕਾਰ ਕੌਮਾਂਤਰੀ ਪੰਜਾਬੀ ਕਾਫਲਾ ਇਟਲੀ ਦੇ ਸੰਚਾਂਲਕ ਨਾਵਲਕਾਰ ਬਿੰਦਰ ਕੌਲੀਆਂ ਵਾਲ ਨੇ ਦੱਸਿਆ ਕਿ ਡਾਕਟਰ ਭੁਪਿੰਦਰ ਸਿੰਘ ਬੇਦੀ ਪੰਜਾਬੀ ਭਾਸ਼ਾ ਦੇ ਇਕ ਮਹਾਨ ਚਿੰਤਕ ਤੇ ਵਿਦਵਾਨ ਲੇਖਕ ਹਨ ਅਤੇ ਇਟਲੀ ਦੇ ਲੇਖਕਾਂ ਦੁਆਰਾ ਡਾਕਟਰ ਬੇਦੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਅਤੇ ਉਨਾਂ ਦਾ ਪਾਠਕਾਂ ਦੇ ਰੁਬਰੂ ਸਮਾਗਮ ਦਾ ਪ੍ਰਬੰਧ ਵੀ ਬਹੁਤ ਜਲਦ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'ਖ਼ਾਨ ਸਰ' ਦੇ ਕੋਚਿੰਗ ਸੈਂਟਰ 'ਤੇ ਹਮਲਾ ਕਰਨ ਵਾਲੇ ਮੁਲਜ਼ਮ ਦੀ ਮੌਤ ! ਰੌਸ਼ਨ ਸਰ ਦਾ ਸੀ ਸਕਾ ਭਰਾ
NEXT STORY