ਚੰਡੀਗੜ੍ਹ- ਪੰਜਾਬ 'ਚ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਦੌਰਾਨ ਖੰਘ ਦੇ ਸਿਰਪ ਇਕ ਨਵੇਂ ਖ਼ਤਰੇ ਵਜੋਂ ਉਭਰੇ ਹਨ। ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੀ 2025 ਦੀ ਸਾਲਾਨਾ ਰਿਪੋਰਟ ਚਿਤਾਵਨੀ ਦਿੰਦੀ ਹੈ ਕਿ ਰਾਜ 'ਚ ਕੋਡੀਨ-ਆਧਾਰਿਤ ਖੰਘ ਦੇ ਸਿਰਪ ਅਤੇ ਹੋਰ ਨੁਸਖ਼ਿਆਂ ਵਾਲੀਆਂ ਦਵਾਈਆਂ ਦੀ ਦੁਰਵਰਤੋਂ ਤੇਜ਼ੀ ਨਾਲ ਵੱਧ ਰਹੀ ਹੈ। ਰਿਪੋਰਟ ਮੁਤਾਬਕ 2025 'ਚ ਪੰਜਾਬ 'ਚ ਕੋਡੀਨ-ਆਧਾਰਿਤ ਖੰਘ ਦੇ ਸਿਰਪ ਦੀਆਂ 8,95,508 ਬੋਤਲਾਂ ਜ਼ਬਤ ਕੀਤੀਆਂ ਗਈਆਂ ਸਨ, ਜੋਕਿ ਦੇਸ਼ ਦੇ ਕਿਸੇ ਵੀ ਰਾਜ 'ਚ ਸਭ ਤੋਂ ਵੱਧ ਹੈ।
ਇਹ ਵੀ ਪੜ੍ਹੋ: ਘਰੋਂ ਕੰਮ ਲਈ ਨਿਕਲਿਆ ਮਾਪਿਆਂ ਦਾ ਜਵਾਨ ਪੁੱਤ, ਹੁਣ ਮਿਲੀ ਲਾਸ਼ ਨੂੰ ਵੇਖ ਪਰਿਵਾਰ ਦੀਆਂ ਨਿਕਲੀਆਂ ਧਾਹਾਂ
ਐੱਨ. ਸੀ. ਬੀ. ਨੇ ਇਸ ਨੂੰ ਪੰਜਾਬ 'ਚ ਨਸ਼ਿਆਂ ਦੀ ਦੁਰਵਰਤੋਂ ਦੀ ਇਕ ਖ਼ਤਰਨਾਕ ਦੂਜੀ ਲਹਿਰ ਦੱਸਿਆ ਹੈ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਬੁਝੇਨਾਰਫਿਨ, ਟ੍ਰਾਮਾਡੋਲ ਅਤੇ ਅਲਨਾਜ਼ੋਲਮ ਵਰਗੀਆਂ ਕਾਨੂੰਨੀ ਤੌਰ 'ਤੇ ਤਿਆਰ ਕੀਤੀਆਂ ਗਈਆਂ ਦਵਾਈਆਂ ਗੈਰ-ਅਨੁਕੂਲ ਮੈਡੀਕਲ ਸਟੋਰਾਂ ਅਤੇ ਫਾਰਮੇਸੀ ਨੈਟਵਰਕਾਂ ਰਾਹੀਂ ਗੈਰ-ਕਾਨੂੰਨੀ ਬਾਜ਼ਾਰ 'ਚ ਪਹੁੰਚ ਰਹੀਆਂ ਹਨ। ਇਨ੍ਹਾਂ ਦਵਾਈਆਂ ਦੀ ਉਪਲਬੱਧਤਾ ਨੇ ਨੌਜਵਾਨਾਂ ਲਈ ਨਸ਼ੀਲੇ ਪਦਾਰਥਾਂ ਤੱਕ ਪਹੁੰਚ ਨੂੰ ਹੋਰ ਆਸਾਨ ਬਣਾ ਦਿੱਤਾ ਹੈ।
ਇਹ ਰਿਪੋਰਟ ਇਕ ਹੋਰ ਹੈਰਾਨ ਕਰਨ ਵਾਲੇ ਤੱਥ ਦਾ ਖ਼ੁਲਾਸਾ ਕਰਦੀ ਹੈ। ਇਸ ਦੇ ਅਨੁਸਾਰ ਪੰਜਾਬ ਦੇਸ਼ 'ਚ ਹੈਰੋਇਨ ਤਸਕਰੀ ਦਾ ਸਭ ਤੋਂ ਵੱਡਾ ਕੇਂਦਰ ਬਣਿਆ ਹੋਇਆ ਹੈ। 2025 'ਚ ਦੇਸ਼ ਭਰ 'ਚ ਜ਼ਬਤ ਕੀਤੀ ਗਈ 3,567 ਕਿਲੋਗ੍ਰਾਮ ਹੈਰੋਇਨ ਵਿੱਚੋਂ 2,085.55 ਕਿਲੋਗ੍ਰਾਮ ਇਕੱਲੇ ਪੰਜਾਬ ਤੋਂ ਬਰਾਮਦ ਕੀਤੀ ਗਈ ਸੀ। ਇਹ ਕੁੱਲ੍ਹ ਰਾਸ਼ਟਰੀ ਪੱਧਰ 'ਤੇ ਜ਼ਬਤੀ ਕੇਸ ਲਗਭਗ 58 ਫ਼ੀਸਦੀ ਹੈ।
ਇਹ ਵੀ ਪੜ੍ਹੋ: Punjab: ਖੇਤਾਂ ਨੂੰ ਲੱਗੇ ਪਾਣੀ 'ਚ ਆ ਗਿਆ ਕਰੰਟ ! ਕਿਸਾਨ ਦੀ ਤੜਫ਼-ਤੜਫ਼ ਨਿਕਲੀ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੈਸਿਆਂ ਦੇ ਨਾਲ-ਨਾਲ ਟੱਬਰ ਦੇ ਅਧਾਰ, ਰਾਸ਼ਨ ਤੇ 10 ਲੱਖ ਵਾਲਾ ਹੈਲਥ ਕਾਰਡ ਵੀ ਲੈ ਗਏ ਚੋਰ
NEXT STORY