ਵਾਸ਼ਿੰਗਟਨ- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਸੋਮਵਾਰ ਨੂੰ ਕੋਰੋਨਾ ਟੀਕੇ ਦੀ ਦੂਜੀ ਖੁਰਾਕ ਲੈਣਗੇ।
ਬਾਈਡੇਨ-ਹੈਰਿਸ ਦੀ ਟੀਮ ਦੇ ਬੁਲਾਰੇ ਜੇਨ ਪਾਕੀ ਨੇ ਵਰਚੁਅਲ ਪ੍ਰੈੱਸ ਬ੍ਰੀਫਿੰਗ ਵਿਚ ਦੱਸਿਆ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਨੇ 21 ਦਿਨ ਪਹਿਲਾਂ ਵੈਕਸੀਨ ਦੀ ਪਹਿਲੀ ਖੁਰਾਕ ਲਗਵਾਈ ਸੀ ਤੇ ਹੁਣ ਸੋਮਵਾਰ ਨੂੰ ਸਿਹਤ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇਸ ਦੀ ਦੂਜੀ ਖੁਰਾਕ ਲੈਣਗੇ। ਉਨ੍ਹਾਂ ਦੱਸਿਆ ਕਿ ਬਾਈਡੇਨ ਤੇ ਹੈਰਿਸ ਵੱਖ-ਵੱਖ ਸਥਾਨਾਂ 'ਤੇ ਕੋਰਨਾ ਦੀ ਦੂਜੀ ਵੈਕਸੀਨ ਜਨਤਕ ਰੂਪ ਵਿਚ ਲੈਣਗੇ।
ਲੋਕਾਂ ਵਿਚ ਕੋਰੋਨਾ ਟੀਕੇ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਲਈ ਉੱਚ ਅਧਿਕਾਰੀਆਂ ਨੇ ਇਹ ਫ਼ੈਸਲਾ ਲਿਆ ਸੀ ਕਿ ਉਹ ਕੋਰੋਨਾ ਵੈਕਸੀਨ ਦੀ ਡੋਜ਼ ਜਨਤਕ ਤੌਰ 'ਤੇ ਲੈਣਗੇ। ਪਹਿਲਾਂ ਹੋਏ ਸਰਵੇਖਣਾਂ ਵਿਚ ਦੱਸਿਆ ਗਿਆ ਸੀ ਕਿ ਬਹੁਤੇ ਲੋਕ ਕੋਰੋਨਾ ਵੈਕਸੀਨ ਲੈਣ ਤੋਂ ਡਰ ਰਹੇ ਹਨ। ਹਾਲ ਹੀ ਵਿਚ ਫਲੋਰੀਡਾ ਦੇ ਇਕ ਡਾਕਟਰ ਦੀ ਕੋਰੋਨਾ ਵੈਕਸੀਨ ਲੈਣ ਦੇ ਕੁਝ ਦਿਨਾਂ ਬਾਅਦ ਮੌਤ ਹੋ ਗਈ, ਜਿਸ ਕਾਰਨ ਇਕ ਵਾਰ ਫਿਰ ਲੋਕਾਂ ਦੇ ਦਿਲਾਂ ਵਿਚ ਡਰ ਪੈਦਾ ਹੋ ਗਿਆ ਹੈ। ਫਿਲਹਾਲ ਇਸ ਸਬੰਧੀ ਜਾਂਚ ਚੱਲ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਡਾਕਟਰ ਦੀ ਮੌਤ ਕਿਨ੍ਹਾਂ ਕਾਰਨਾਂ ਕਰਕੇ ਹੋਈ।
ਅਮਰੀਕੀ ਘਟਨਾਕ੍ਰਮ : ‘ਟਰੰਪ ਦੇ ਭਗਤਾਂ ਨੇ ਸ਼ਰਮਿੰਦਾ ਕੀਤੀ ਅਮਰੀਕੀ ਜਮਹੂਰੀਅਤ..!’
NEXT STORY