ਵਾਸ਼ਿੰਗਟਨ (ਬਿਊਰੋ): ਦੀਵਾਲੀ ਦੇ ਖਾਸ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਅਮਰੀਕਾ ਦੀ ਫਸਡ ਲੇਡੀ ਜਿਲ ਬਾਈਡੇਨ ਨੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਇਸ ਸੁੱਭ ਦਿਹਾੜੇ ਉਹ ਦੀਵਾਲੀ ਮਨਾਉਂਦੇ ਵੀ ਨਜ਼ਰ ਆਏ।ਇਸ ਦੇ ਇਲਾਵਾ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਬਾਈਡੇਨ ਨੇ ਟਵੀਟ ਵਿਚ ਲਿਖਿਆ,''ਦੀਵਾਲੀ ਦੀ ਰੌਸ਼ਨੀ ਸਾਨੂੰ ਹਨੇਰੇ ਤੋਂ ਗਿਆਨ ਅਤੇ ਸੱਚਾਈ, ਵੰਡ ਵਿਚ ਏਕਤਾ, ਨਿਰਾਸ਼ਾ ਤੋਂ ਆਸ ਦੀ ਯਾਦ ਦਿਵਾਉਂਦੀ ਹੈ। ਅਮਰੀਕਾ ਅਤੇ ਦੁਨੀਆ ਭਰ ਦੇ ਹਿੰਦੂਆਂ, ਸਿੱਖਾਂ ਅਤੇ ਬੌਧੀਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ।''
ਇਸ ਮੌਕੇ ਬਾਈਡੇਨ ਨੇ ਆਪਣੀ ਪਤਨੀ ਜਿਲ ਨਾਲ ਵ੍ਹਾਈਟ ਹਾਊਸ ਵਿਚ ਦੀਵਾ ਜਗਾਉਂਦੇ ਹੋਏ ਆਪਣੀ ਤਸਵੀਰ ਸਾਂਝੀ ਕੀਤੀ। ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਟਵਿੱਟਰ 'ਤੇ ਇਕ ਵੀਡੀਓ ਜਾਰੀ ਕਰ ਕੇ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਹਨਾਂ ਨੇ ਕਿਹਾ ਕਿ ਪੂਰੀ ਦੁਨੀਆ ਵਿਚ ਰੌਸ਼ਨੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਪਰ ਇਸ ਵਾਰ ਦੀਵਾਲੀ ਦੇ ਮਾਇਨੇ ਬਹੁਤ ਵੱਖਰੇ ਹਨ। ਇਸ ਸਾਲ ਦੀਵਾਲੀ ਵਿਨਾਸ਼ਕਾਰੀ ਮਹਾਮਾਰੀ ਵਿਚਕਾਰ ਹੋਰ ਵੀ ਡੂੰਘੇ ਅਰਥ ਨਾਲ ਆਈ ਹੈ। ਇਹ ਹਾਲੀਡੇਅ ਸਾਨੂੰ ਸਾਡੇ ਦੇਸ਼ ਦੇ ਸਭ ਤੋਂ ਪਵਿੱਤਰ ਕਦਰਾਂ ਕੀਮਤਾਂ ਦੀ ਯਾਦ ਦਿਵਾਉਂਦਾ ਹੈ। ਉਹਨਾਂ ਨੇ ਕੋਰੋਨਾ ਤ੍ਰਾਸਦੀ ਵਿਚ ਆਪਣਿਆਂ ਨੂੰ ਗਵਾਉ ਵਾਲਿਆਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ।
ਕਮਲਾ ਹੈਰਿਸ ਨੇ ਕਿਹਾ ਕਿ ਸਾਨੂੰ ਉਹਨਾਂ ਲੋਕਾਂ ਨਾਲ ਖੜ੍ਹਾ ਹੋਣਾ ਚਾਹੀਦਾ ਹੈ ਜਿਹਨਾਂ ਨੇ ਇਸ ਆਫਤ ਸਮੇਂ ਆਪਣਿਆਂ ਨੂੰ ਗਵਾਇਆ ਹੈ। ਦੁੱਖ ਵਿਚ ਇਕ-ਦੂਜੇ ਦਾ ਹੱਥ ਫੜ ਕੇ ਤੁਰਨਾ ਹੀ ਇਨਸਾਨੀਅਤ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀ ਭਾਰਤ ਵਿਚ ਸਾਰਿਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਪੜ੍ਹੋ ਇਹ ਅਹਿਮ ਖਬਰ - ਨਿਊਜ਼ੀਲੈਂਡ 'ਚ ਮਿਲਿਆ 7.8 ਕਿਲੋਗ੍ਰਾਮ ਦਾ 'ਆਲੂ', ਮਿਲ ਸਕਦਾ ਹੈ ਇਹ ਖਿਤਾਬ
ਜਾਨਸਨ ਨੇ ਕਿਹਾ ਕਿ ਸਾਡੇ ਸਾਰਿਆਂ ਦੇ ਮੁਸ਼ਕਲ ਸਮੇਂ ਦੇ ਬਾਅਦ ਮੈਨੂੰ ਆਸ ਹੈ ਕਿ ਇਹ ਦੀਵਾਲੀ ਅਤੇ ਬੰਦੀ ਛੋੜ ਦਿਵਸ ਅਸਲ ਵਿਚ ਖਾਸ ਹੈ। ਸਾਲ ਦਾ ਇਹ ਸਮਾਂ ਪਰਿਵਾਰ ਅਤੇ ਦੋਸਤਾਂ ਨਾਲ ਮਿਲਣ ਦਾ ਹੈ। ਜਦੋਂ ਅਸੀਂ ਪਿਛਲੇ ਨਵੰਬਰ ਬਾਰੇ ਸੋਚਦੇ ਹਾਂ ਤਾਂ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਇਕ ਲੰਬਾ ਸਫਰ ਤੈਅ ਕਰ ਚੁੱਕੇ ਹਾਂ।
ਨੋਟ - ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
WHO ਦੀ ਪ੍ਰਵਾਨਿਤ ਟੀਕਿਆਂ ਦੇ ਨਿਰਮਾਤਾਵਾਂ ਨੂੰ ਸਲਾਹ, Covaxin ਨੂੰ ਦਿਓ ਤਰਜੀਹ, ਸ਼ੇਅਰਧਾਰਕਾਂ ਦੇ ਲਾਭ ਨੂੰ ਨਹੀਂ
NEXT STORY