ਵਾਸ਼ਿੰਗਟਨ (ਏਪੀ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਮਰਹੂਮ ਰਾਸ਼ਟਰਪਤੀ ਜੌਹਨ ਐਫ ਕੈਨੇਡੀ ਦੀ ਧੀ ਕੈਰੋਲਿਨ ਕੈਨੇਡੀ ਨੂੰ ਅਸਟ੍ਰੇਲੀਆ ਵਿੱਚ ਰਾਜਦੂਤ ਵਜੋਂ ਨਿਯੁਕਤ ਕਰਨਗੇ, ਜਿਸ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਪ੍ਰਸ਼ਾਸਨ ਦੌਰਾਨ ਜਾਪਾਨ ਵਿੱਚ ਰਾਜਦੂਤ ਵਜੋਂ ਸੇਵਾ ਨਿਭਾਈ ਹੈ। ਇਸ ਦੇ ਨਾਲ ਹੀ ਮਸ਼ਹੂਰ ਅਮਰੀਕੀ ਓਲੰਪਿਕ ਸਕੇਟਰ ਮਿਸ਼ੇਲ ਕਵਾਨ ਨੂੰ ਬੇਲੀਜ਼ ਵਿੱਚ ਮੁੱਖ ਰਾਜਦੂਤ ਵਜੋਂ ਸੇਵਾ ਕਰਨ ਲਈ ਨਾਮਜ਼ਦ ਕੀਤਾ ਹੈ।
ਕੈਨੇਡੀ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਲਈ ਡੈਮੋਕਰੇਟਿਕ ਪਾਰਟੀ ਦੀ ਮੁੱਢਲੀ ਪ੍ਰਕਿਰਿਆ ਵਿੱਚ ਮੁਕਾਬਲਤਨ ਛੇਤੀ ਬਾਈਡੇਨ ਨੂੰ ਆਪਣਾ ਸਮਰਥਨ ਦੇ ਦਿੱਤਾ ਸੀ।ਆਪਣੇ ਸਮਰਥਨ ਦੀ ਘੋਸ਼ਣਾ ਕਰਨ ਲਈ ਉਹਨਾਂ ਨੇ ਬੋਸਟਨ ਗਲੋਬ ਦੇ ਇੱਕ ਸੰਪਾਦਕੀ ਵਿੱਚ ਇੱਕ ਜਨਤਕ ਸੇਵਕ ਵਜੋਂ ਬਾਈਡੇਨ ਦੇ ਲੰਬੇ ਕੈਰੀਅਰ ਦੀ ਪ੍ਰਸ਼ੰਸਾ ਕੀਤੀ ਸੀ ਅਤੇ ਜਦੋਂ ਉਹ ਰਾਜਦੂਤ ਸੀ ਉਦੋਂ ਉਪ ਰਾਸ਼ਟਰਪਤੀ ਦੇ ਤੌਰ 'ਤੇ ਬਾਈਡਨ ਦੀ ਟੋਕੀਓ ਫੇਰੀ ਨੂੰ ਯਾਦ ਕੀਤਾ ਸੀ। ਕੈਨੇਡੀ ਨੇ ਇੱਕ ਬਿਆਨ ਵਿੱਚ ਪ੍ਰਸ਼ਾਂਤ ਮਹਾਸਾਗਰ ਵਿੱਚ ਸੋਲੋਮਨ ਆਈਲੈਂਡ ਵਾਸੀਆਂ ਅਤੇ ਆਸਟ੍ਰੇਲੀਆ ਦੇ ਤੱਟ ਦੇ ਨੇੜੇ ਦੇ ਨਿਗਰਾਨਾਂ ਦਾ ਧੰਨਵਾਦ ਪ੍ਰਗਟ ਕੀਤਾ, ਜਿਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਅਗਸਤ 1943 ਵਿੱਚ ਜਾਪਾਨੀਆਂ ਦੁਆਰਾ ਚਾਲਕ ਦਲ ਦੀ ਮੋਟਰ ਟਾਰਪੀਡੋ ਕਿਸ਼ਤੀ ਨੂੰ ਡੁਬਾਉਣ ਤੋਂ ਬਾਅਦ ਉਹਨਾਂ ਦੇ ਪਿਤਾ ਦੀ ਜਾਨ ਬਚਾਈ ਸੀ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ-ਨਿਊਜ਼ੀਲੈਂਡ ਨੇ ਇੰਡੋ-ਪੈਸੀਫਿਕ ਖੇਤਰ ਦੀ ਸਥਿਰਤਾ 'ਤੇ ਕੀਤੀ ਚਰਚਾ
ਕੈਨੇਡੀ ਨੇ ਕਿਹਾ ਕਿ ਜੇਕਰ ਮੇਰੇ ਨਾਮ ਨੂੰ ਮਨਜ਼ੂਰ ਮਿਲੀ ਤਾਂ ਮੈਂ ਇਸ ਕਰਜ਼ੇ ਨੂੰ ਚੁਕਾਉਣ ਲਈ ਸਖ਼ਤ ਮਿਹਨਤ ਕਰਾਂਗੀ। ਮੈਂ ਅਮਰੀਕਾ ਅਤੇ ਆਸਟ੍ਰੇਲੀਆ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ, ਇਸ ਭਿਆਨਕ ਮਹਾਮਾਰੀ ਦੌਰਾਨ ਵੈਕਸੀਨ ਦੀ ਪਹੁੰਚ ਨੂੰ ਵਧਾਉਣ ਅਤੇ ਤਤਕਾਲੀ ਜਲਵਾਯੂ ਸੰਕਟ ਨੂੰ ਹੱਲ ਕਰਨ ਲਈ ਆਸਟ੍ਰੇਲੀਆਈ ਸਰਕਾਰ ਨਾਲ ਸਹਿਯੋਗ ਕਰਨ ਲਈ ਉਤਸੁਕ ਹਾਂ। ਮੈਂ ਆਸਟ੍ਰੇਲੀਆ ਦੇ ਲੋਕਾਂ ਨੂੰ ਇਸ ਦਿਲਚਸਪ ਦੇਸ਼ ਨੂੰ ਜਾਣਨ ਅਤੇ ਅਮਰੀਕਾ ਬਾਰੇ ਜੋ ਕੁਝ ਮੈਨੂੰ ਪਸੰਦ ਹੈ, ਉਸ ਨੂੰ ਸਾਂਝਾ ਕਰਨ ਲਈ ਉਤਸ਼ਾਹਿਤ ਹਾਂ।
ਉੱਧਰ ਬਾਈਡੇਨ ਨੇ ਕੈਨੇਡੀ ਪਰਿਵਾਰ ਦੀ ਇਕ ਹੋਰ ਮੈਂਬਰ ਪੇਸ਼ੇ ਤੋਂ ਵਕੀਲ ਅਤੇ ਸੰਸਦ ਮੈਂਬਰ ਟੇਡ ਕੈਨੇਡੀ ਦੀ ਵਿਧਵਾ ਵਿਕਟੋਰੀਆ ਕੈਨੇਡੀ ਨੂੰ ਆਸਟ੍ਰੀਆ ਵਿੱਚ ਆਪਣੇ ਰਾਜਦੂਤ ਵਜੋਂ ਨਿਯੁਕਤ ਕੀਤਾ ਹੈ। ਸੈਨੇਟ ਵਿਚ ਅਕਤੂਬਰ ਵਿੱਚ ਉਸਦੇ ਨਾਮ ਦੀ ਪੁਸ਼ਟੀ ਕੀਤੀ ਗਈ ਸੀ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਕੁਆਨ, ਬਾਈਡੇਨ ਦੀ ਸਫਲ ਮੁਹਿੰਮ ਦਾ ਸ਼ੁਰੂਆਤੀ ਸਮਰਥਕ ਸੀ। ਕਵਾਨ ਨੂੰ 2006 ਵਿੱਚ ਵਿਦੇਸ਼ ਵਿਭਾਗ ਦਾ ਪਹਿਲਾ ਜਨਤਕ ਕੂਟਨੀਤੀ ਦੂਤ ਨਾਮਜ਼ਦ ਕੀਤਾ ਗਿਆ ਸੀ। ਕਵਾਨ ਵਰਤਮਾਨ ਵਿੱਚ ਸਪੈਸ਼ਲ ਓਲੰਪਿਕ ਇੰਟਰਨੈਸ਼ਨਲ ਦੇ ਖਜ਼ਾਨਾ ਮੰਤਰੀ ਅਤੇ ਸਪੈਸ਼ਲ ਓਲੰਪਿਕ ਇੰਟਰਨੈਸ਼ਨਲ ਦੇ ਬੋਰਡ ਮੈਂਬਰ ਵਜੋਂ ਕੰਮ ਕਰਦੀ ਹੈ।
OIC ਜ਼ਰੀਏ ਅਫਗਾਨਿਸਤਾਨ ਦੀ ਸਥਿਤੀ ਵੱਲ ਧਿਆਨ ਖਿੱਚਣਾ ਚਾਹੁੰਦਾ ਹੈ ਪਾਕਿਸਤਾਨ : ਕੁਰੈਸ਼ੀ
NEXT STORY