ਵਾਸ਼ਿੰਗਟਨ (ਏ. ਪੀ.) – ਰਾਸ਼ਟਰਪਤੀ ਜੋਅ ਬਾਈਡੇਨ ਨੇ ਡੋਨਾਲਡ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਤੋਂ ਬਾਅਦ ਆਜ਼ਾਦ ਉਮੀਦਵਾਰ ਰਾਬਰਟ ਐੱਫ. ਕੈਨੇਡੀ ਜੂਨੀਅਰ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਯੂ. ਐੱਸ. ਸੀਕ੍ਰੇਟ ਸਰਵਿਸ ਨੂੰ ਹੁਕਮ ਦਿੱਤਾ ਹੈ।
ਕੈਨੇਡੀ ਲਈ ਇਲੈਕਟੋਰਲ ਕਾਲਜ ਦੀਆਂ ਵੋਟਾਂ ਜਿੱਤਣਾ ਤਾਂ ਮੁਸ਼ਕਿਲ ਹੈ ਹੀ, ਰਾਸ਼ਟਰਪਤੀ ਅਹੁਦੇ ਨੂੰ ਜਿੱਤਣਾ ਵੀ ਦੂਰ ਦੀ ਗੱਲ ਹੈ ਪਰ ਉਸਦੇ ਪ੍ਰਚਾਰ ਪ੍ਰੋਗਰਾਮਾਂ ’ਚ ਸਮਰਥਕਾਂ ਅਤੇ ਉਸਦੇ ਸੰਦੇਸ਼ ਵਿਚ ਦਿਲਚਸਪੀ ਰੱਖਣ ਵਾਲੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਰਹੀ ਹੈ। ਇਸ ਹਫਤੇ ਦੇ ਅਖੀਰ ਵਿਚ ਪੈਨਸਿਲਵੇਨੀਆ ’ਚ ਜੋ ਗੋਲੀਬਾਰੀ ਹੋਈ, ਉਸ ’ਚ ਟਰੰਪ ਗੰਭੀਰ ਜ਼ਖਮੀ ਨਹੀਂ ਹੋਏ ਸਨ। ਹਮਲੇ ਦੀ ਸੁਤੰਤਰ ਸਮੀਖਿਆ ਕੀਤੀ ਗਈ ਹੈ।
ਟਰੰਪ ਨੇ ਸੈਨੇਟਰ ਜੇਡੀ ਵੇਂਸ ਨੂੰ ਚੁਣਿਆ ਉਪ-ਰਾਸ਼ਟਰਪਤੀ ਉਮੀਦਵਾਰ, ਜਾਣੋ ਭਾਰਤ ਨਾਲ ਕੀ ਹੈ ਰਿਸ਼ਤਾ
NEXT STORY