ਵਾਸ਼ਿੰਗਟਨ- ਅਮਰੀਕਾ ਵਿਚ ਜੋਅ ਬਾਈਡੇਨ ਪ੍ਰਸ਼ਾਸਨ ਦੇ ਸ਼ਰਣਾਰਥੀਆਂ ਲਈ ਨੀਤੀ ਵਿਚ ਬਦਲਾਅ ਦੇ ਫ਼ੈਸਲੇ ਦੇ ਬਾਅਦ ਮੈਕਸੀਕੋ ਵਿਚ ਰੁਕੇ ਲੋਕਾਂ ਦਾ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫ਼ੈਸਲੇ ਨੂੰ ਬਦਲਣ ਦੇ ਨਾਲ ਹੀ ਨਵੀਂ ਨੀਤੀ ਤਹਿਤ ਸ਼ਰਣਾਰਥੀਆਂ ਦੇ ਇਕ ਜੱਥੇ ਨੂੰ ਅਮਰੀਕਾ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ।
ਮੈਕਸੀਕੋ ਵਿਚ ਅਨੁਮਾਨਤ ਤੌਰ 'ਤੇ 25,000 ਲੋਕ ਅਮਰੀਕਾ ਵਿਚ ਸ਼ਰਣ ਲਈ ਮਨਜ਼ੂਰੀ ਦੀ ਉਡੀਕ ਕਰ ਰਹੇ ਹਨ ਤੇ ਇਨ੍ਹਾਂ ਵਿਚੋਂ 25 ਲੋਕਾਂ ਦੇ ਜੱਥੇ ਨੂੰ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਇਨ੍ਹਾਂ ਲੋਕਾਂ ਨੂੰ ਅਦਾਲਤ ਵਿਚ ਆਪਣੇ ਪੈਂਡਿੰਗ ਮਾਮਲਿਆਂ ਦੀ ਸੁਣਵਾਈ ਵਿਚ ਹਿੱਸਾ ਲੈਣ ਲਈ ਦੇਸ਼ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ।
ਜ਼ਿਆਦਾ ਗਿਣਤੀ ਵਿਚ ਪ੍ਰਵਾਸੀਆਂ ਦੇ ਆਉਣ ਦੀ ਸੰਭਾਵਨਾ ਕਾਰਨ ਅਮਰੀਕੀ ਅਧਿਕਾਰੀਆਂ ਨੇ ਲੋਕਾਂ ਨੂੰ ਸਰਹੱਦ 'ਤੇ ਨਾ ਆਉਣ ਅਤੇ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਸ਼ਰਣਾਰਥੀਆਂ ਲਈ ਸੰਯੁਕਤ ਰਾਸ਼ਟਰ ਦੀ ਵੈੱਬਸਾਈਟ 'ਤੇ ਰਜਿਸਟ੍ਰੇਸ਼ਨ ਕਰਾਉਣ ਲਈ ਕਿਹਾ ਹੈ।
ਕੋਰੋਨਾ ਵਾਇਰਸ ਮਹਾਮਾਰੀ ਕਾਰਨ ਮੈਕਸੀਕੋ ਤੋਂ ਆਏ ਲੋਕਾਂ ਨੂੰ ਇਕਾਂਤਵਾਸ ਵਿਚ ਰੱਖਣ ਲਈ ਸੈਨ ਡਿਏਗੋ ਦੇ ਹੋਟਲਾਂ ਵਿਚ ਲੈ ਜਾਇਆ ਗਿਆ ਹੈ। ਇਕਾਂਤਵਾਸ ਦੀ ਮਿਆਦ ਪੂਰੀ ਹੋਣ ਦੇ ਬਾਅਦ ਅਮਰੀਕਾ ਵਿਚ ਆਪਣੇ ਰਿਸ਼ਤੇਦਾਰਾਂ, ਦੋਸਤਾਂ ਕੋਲ ਜਾਂ ਹੋਰ ਥਾਵਾਂ 'ਤੇ ਜਾ ਸਕਣਗੇ।
ਸਾਊਦੀ ਅਰਬ 'ਚ ਭਾਰੀ ਬਰਫਬਾਰੀ ਨੇ ਤੋੜਿਆ 50 ਸਾਲ ਦਾ ਰਿਕਾਰਡ
NEXT STORY