ਇਸਲਾਮਾਬਾਦ - ਪਾਕਿਸਤਾਨ ਦੇ ਗਵਾਦਰ ਸ਼ਹਿਰ ਵਿੱਚ ਇੱਕ ਵੱਡਾ ਧਮਾਕਾ ਹੋਇਆ ਹੈ, ਜਿਸ ਵਿੱਚ ਘੱਟ ਤੋਂ ਘੱਟ 9 ਚੀਨੀ ਨਾਗਰਿਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ। ਬਲੋਚਿਸਤਾਨ ਪੋਸਟ ਦੀ ਇੱਕ ਰਿਪੋਰਟ ਵਿੱਚ ਇਹ ਗੱਲ ਕਹੀ ਗਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚਾਇਨਾ-ਪਾਕਿਸਤਾਨ ਇਕਾਨਮਿਕ ਕਾਰਿਡੋਰ (CPEC) ਨਾਲ ਜੁੜੀ ਇੱਕ ਸੜਕ ਦੇ ਨਿਰਮਾਣ ਵਿੱਚ ਲੱਗੇ ਚੀਨੀ ਇੰਜੀਨੀਅਰਾਂ ਦੇ ਕਾਫਿਲੇ ਵਿੱਚ ਇਹ ਧਮਾਕਾ ਹੋਇਆ ਹੈ।
ਉਥੇ ਹੀ, ਪਾਕਿਸਤਾਨ ਦੇ ਪ੍ਰਮੁੱਖ ਅਖਬਾਰ ਡਾਨ ਨੇ ਸ਼ੁਰੂਆਤੀ ਰਿਪੋਰਟ ਵਿੱਚ ਕਿਹਾ ਹੈ ਕਿ ਚੀਨੀ ਇੰਜੀਨੀਅਰਾਂ ਦੇ ਕਾਫਿਲੇ 'ਤੇ ਫਿਦਾਈਨ ਹਮਲਾ ਹੋਇਆ ਹੈ। ਅਖਬਾਰ ਨੇ ਬਲੋਚਿਸਤਾਨ ਸਰਕਾਰ ਦੇ ਬੁਲਾਰੇ ਦੇ ਹਵਾਲੇ ਤੋਂ ਕਿਹਾ ਹੈ ਕਿ ਘੱਟ ਤੋਂ ਘੱਟ ਦੋ ਬੱਚਿਆਂ ਦੀ ਮੌਤ ਹੋਈ ਹੈ ਤਾਂ ਕੁੱਝ ਹੋਰ ਲੋਕ ਜਖ਼ਮੀ ਹਨ। ਇੱਕ ਚੀਨੀ ਇੰਜੀਨੀਅਰ ਦੇ ਜਖ਼ਮੀ ਹੋਣ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੋ - ਵਾਸ਼ਿੰਗਟਨ 'ਚ ਬੰਬ ਦੀ ਅਫਵਾਹ ਫੈਲਾਉਣ ਵਾਲੇ ਵਿਅਕਤੀ ਨੇ ਕੀਤਾ ਆਤਮ ਸਮਰਪਣ
ਇੱਕ ਮਹੀਨੇ ਪਹਿਲਾਂ ਵੀ ਖੈਬਰ ਪਖਤੂਨਖਵਾਹ ਸੂਬੇ ਵਿੱਚ ਚੀਨੀ ਇੰਜੀਨੀਅਰਾਂ ਨੂੰ ਲੈ ਜਾ ਰਹੀ ਬੱਸ ਵਿੱਚ ਧਮਾਕਾ ਹੋਇਆ ਸੀ, ਜਿਸ ਵਿੱਚ 9 ਚੀਨੀ ਨਾਗਰਿਕਾਂ ਸਮੇਤ 13 ਲੋਕਾਂ ਦੀ ਮੌਤ ਹੋਈ ਸੀ। ਪਾਕਿਸਤਾਨ ਨੇ ਸ਼ੁਰੂਆਤ ਵਿੱਚ ਕਿਹਾ ਸੀ ਕਿ ਬੱਸ ਵਿੱਚ ਖਰਾਬੀ ਦੀ ਵਜ੍ਹਾ ਨਾਲ ਗੈਸ ਲੀਕ ਹੋਇਆ ਅਤੇ ਇਸ ਨਾਲ ਧਮਾਕਾ ਹੋ ਗਿਆ। ਹਾਲਾਂਕਿ, ਚੀਨ ਦੇ ਦਬਾਅ ਵਿੱਚ ਪਾਕਿਸਤਾਨ ਨੇ ਇਸ ਨੂੰ ਬੰਬ ਧਮਾਕਾ ਦੱਸਿਆ ਅਤੇ ਜਾਂਚ ਸ਼ੁਰੂ ਕੀਤੀ। ਬਾਅਦ ਵਿੱਚ ਪਾਕਿਸਤਾਨ ਨੇ ਧਮਾਕੇ ਦੇ ਪਿੱਛੇ ਵਿਦੇਸ਼ੀ ਸ਼ਕਤੀਆਂ ਦਾ ਹੱਥ ਹੋਣ ਦਾ ਦੋਸ਼ ਲਗਾਇਆ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਵਾਸ਼ਿੰਗਟਨ 'ਚ ਬੰਬ ਦੀ ਅਫਵਾਹ ਫੈਲਾਉਣ ਵਾਲੇ ਵਿਅਕਤੀ ਨੇ ਕੀਤਾ ਆਤਮ ਸਮਰਪਣ
NEXT STORY