ਵਾਸ਼ਿੰਗਟਨ, (ਇੰਟ.)-ਈਰਾਨ ਖ਼ਿਲਾਫ ਜਾਰੀ ਜੰਗ ਵਿਚ ਅਮਰੀਕਾ ਨੂੰ ਆਪਣੇ ਬਹੁਤ ਹੀ ਅਹਿਮ ਹਥਿਆਰ ‘ਐੱਮ. ਕਿਊ-9 ਰੀਪਰ ਡਰੋਨ’ ਦੇ ਮੋਰਚੇ ’ਤੇ ਵੱਡਾ ਨੁਕਸਾਨ ਉਠਾਉਣਾ ਪਿਆ ਹੈ। ਅਮਰੀਕੀ ਫ਼ੌਜ ਨੇ ਜੰਗ ਦੌਰਾਨ ਘੱਟੋ-ਘੱਟ 45 ਰੀਪਰ ਡਰੋਨ ਗੁਆ ਦਿੱਤੇ ਹਨ। ਇਹ ਗਿਣਤੀ ਅਮਰੀਕਾ ਕੋਲ ਜੰਗ ਤੋਂ ਪਹਿਲਾਂ ਮੌਜੂਦ ਰੀਪਰ ਡਰੋਨ ਬੇੜੇ ਦਾ ਲੱਗਭਗ 25 ਫ਼ੀਸਦੀ ਹੈ। ਇਸ ਨਾਲ ਅਮਰੀਕਾ ਨੂੰ ਲੱਗਭਗ 1.3 ਅਰਬ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਕੁਝ ਰੀਪਰ ਡਰੋਨ ਸੰਚਾਰ ਲਿੰਕ ’ਚ ਖ਼ਰਾਬੀ ਆਉਣ ਤੋਂ ਬਾਅਦ ਹਾਦਸਾਗ੍ਰਸਤ ਵੀ ਹੋਏ। ਇਸ ਲਈ 45 ਡਰੋਨਾਂ ਦੇ ਨੁਕਸਾਨ ਨੂੰ ਸਿੱਧੇ-ਸਿੱਧੇ 45 ਡਰੋਨ ਈਰਾਨੀ ਹਮਲੇ ਵਿਚ ਡੇਗ ਦਿੱਤੇ ਜਾਣ ਵਜੋਂ ਦੇਖਣਾ ਸਹੀ ਨਹੀਂ ਹੋਵੇਗਾ। ਫਿਰ ਵੀ ਇੰਨੇ ਵੱਡੇ ਪੱਧਰ ’ਤੇ ਡਰੋਨਾਂ ਦਾ ਨੁਕਸਾਨ ਅਮਰੀਕਾ ਲਈ ਗੰਭੀਰ ਮੰਨਿਆ ਜਾ ਰਿਹਾ ਹੈ।
ਅਮਰੀਕਾ ਕੋਲ ਸਨ 185 ਰੀਪਰ ਡਰੋਨ
28 ਫ਼ਰਵਰੀ 2026 ਨੂੰ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਅਮਰੀਕੀ ਫ਼ੌਜ ਕੋਲ ਲੱਗਭਗ 185 ਰੀਪਰ ਡਰੋਨ ਸਨ। ਇਨ੍ਹਾਂ ਵਿਚੋਂ ਲੱਗਭਗ 165 ਅਮਰੀਕੀ ਏਅਰਫੋਰਸ ਅਤੇ 20 ਮਰੀਨ ਕੋਰ ਕੋਲ ਦੱਸੇ ਜਾਂਦੇ ਹਨ। ਮਈ ਵਿਚ ਅਮਰੀਕੀ ਏਅਰਫੋਰਸ ਦੇ ਸੀਨੀਅਰ ਅਧਿਕਾਰੀ ਲੈਫ਼ਟੀਨੈਂਟ ਜਨਰਲ ਡੇਵਿਡ ਟੈਬੋਰ ਨੇ ਸੀਨੇਟ ’ਚ ਦੱਸਿਆ ਸੀ ਕਿ ਬਚੇ ਹੋਏ ਰੀਪਰਾਂ ਦੀ ਗਿਣਤੀ ਘਟ ਕੇ ਲੱਗਭਗ 135 ਰਹਿ ਗਈ ਸੀ। ਉਨ੍ਹਾਂ ਨੇ ਇਸ ਨੁਕਸਾਨ ’ਤੇ ਚਿੰਤਾ ਵੀ ਪ੍ਰਗਟਾਈ ਸੀ ਅਤੇ ਬੇੜੇ ਨੂੰ ਤੇਜ਼ੀ ਨਾਲ ਦੁਬਾਰਾ ਮਜ਼ਬੂਤ ਕਰਨ ਦੇ ਬਦਲਾਂ ’ਤੇ ਕੰਮ ਕਰਨ ਦੀ ਗੱਲ ਕਹੀ ਸੀ। ਰੀਪਰ ਡਰੋਨ ਨੂੰ ਅਮਰੀਕੀ ਫ਼ੌਜ ਨੇ 2007 ਵਿਚ ਆਪਣੇ ਬੇੜੇ ਵਿਚ ਸ਼ਾਮਲ ਕੀਤਾ ਸੀ।
ਹੋਰਮੁਜ਼ ’ਚ ਯੂ. ਏ. ਈ. ਦੇ 2 ਟੈਂਕਰਾਂ ’ਤੇ ਡਰੋਨ ਹਮਲਾ
ਦੁਬਈ : ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੇ ਈਰਾਨ ’ਤੇ ਸਰਕਾਰੀ ਮਲਕੀਅਤ ਵਾਲੀ ਤੇਲ ਕੰਪਨੀ ਵੱਲੋਂ ਸੰਚਾਲਿਤ 2 ਟੈਂਕਰਾਂ ’ਤੇ ਹੋਰਮੁਜ਼ ਸਟ੍ਰੇਟ ਖੇਤਰ ਤੋਂ ਲੰਘਦੇ ਸਮੇਂ ਡਰੋਨ ਹਮਲਾ ਕਰਨ ਦਾ ਦੋਸ਼ ਲਾਇਆ ਹੈ।
ਯੂ. ਏ. ਈ. ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਹਮਲੇ ਸਮੁੰਦਰੀ ਡਕੈਤੀ ਦੀਆਂ ਘਟਨਾਵਾਂ ਸਨ। ਇਨ੍ਹਾਂ ਹਮਲਿਆਂ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਨ੍ਹਾਂ ਨਾਲ ਉਸ ਮਹੱਤਵਪੂਰਨ ਜਲਮਾਰਗ ਤੋਂ ਮਾਲ ਲੈ ਕੇ ਜਾਣ ਵਾਲੇ ਜਹਾਜ਼ਾਂ ਦੇ ਸਾਹਮਣੇ ਮੌਜੂਦ ਖ਼ਤਰਾ ਉਜਾਗਰ ਹੋਇਆ ਹੈ। ਇਹ ਜਲਮਾਰਗ ਫ਼ਾਰਸ ਦੀ ਖਾੜੀ ਤੋਂ ਖੁੱਲ੍ਹੇ ਸਮੁੰਦਰਾਂ ਤੱਕ ਜਾਂਦਾ ਹੈ, ਜਦਕਿ ਈਰਾਨ ਇਸ ਮਾਰਗ ’ਤੇ ਆਪਣਾ ਮਜ਼ਬੂਤ ਕੰਟਰੋਲ ਬਣਾਏ ਹੋਏ ਹੈ। ਅਬੂ ਧਾਬੀ ਦੀ ਸਰਕਾਰੀ ਤੇਲ ਅਤੇ ਗੈਸ ਕੰਪਨੀ ਏ. ਡੀ. ਐੱਨ. ਓ. ਸੀ. ਦੀ ਮਲਕੀਅਤ ਵਾਲੇ 2 ਟੈਂਕਰਾਂ ’ਤੇ ਵੀਰਵਾਰ ਦੀ ਸ਼ਾਮ ਹੋਰਮੁਜ਼ ਸਟ੍ਰੇਟ ਤੋਂ ਲੰਘਦੇ ਸਮੇਂ ਹਮਲਾ ਕੀਤਾ ਗਿਆ।
ਭਾਰਤੀ ਕਾਰ ਡਰਾਈਵਰਾਂ ਲਈ UAE ਦਾ ਮੁਫ਼ਤ ਡਰਾਈਵਿੰਗ ਲਾਇਸੰਸ ਬਣਵਾਉਣ ਦਾ ਸ਼ਾਨਦਾਰ ਮੌਕਾ
NEXT STORY