ਤੇਲ ਅਵੀਵ (ਇੰਟ.)- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਬ੍ਰਿਟੇਨ ’ਤੇ ਤੰਜ ਕੱਸਦਿਆਂ ਉਸ ਨੂੰ ‘ਇਸਲਾਮਿਕ ਰਿਪਬਲਿਕ’ ਦੱਸਿਆ। ਉਨ੍ਹਾਂ ਇਹ ਗੱਲ ਆਰਮੀ ਰੇਡੀਓ ਦੇ ਇਕ ਪਾਡਕਾਸਟ ’ਚ ਕਹੀ। ਨੇਤਨਯਾਹੂ ਨੇ ਬ੍ਰਿਟੇਨ ਦੀ ਮੌਜੂਦਾ ਸਥਿਤੀ ਦੀ ਤੁਲਨਾ ਈਰਾਨ ਨਾਲ ਕਰਦਿਆਂ ਕਿਹਾ ਕਿ ਇਜ਼ਰਾਈਲ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਈਰਾਨ ਪ੍ਰਮਾਣੂ ਹਥਿਆਰ ਹਾਸਲ ਨਾ ਕਰ ਸਕੇ। ਨੇਤਨਯਾਹੂ ਨੇ ਕਿਹਾ ਕਿ ਤੁਸੀਂ ਬ੍ਰਿਟੇਨ ਨੂੰ ‘‘ਇਸਲਾਮਿਕ ਰਿਪਬਲਿਕ ਆਫ਼ ਬ੍ਰਿਟੇਨ’ ਕਹਿ ਸਕਦੇ ਹੋ। ਕਿਸੇ ਨੇ ਕਿਹਾ ਸੀ ਕਿ ਪ੍ਰਮਾਣੂ ਹਥਿਆਰ ਰੱਖਣ ਵਾਲਾ ਪਹਿਲਾ ਇਸਲਾਮਿਕ ਰਿਪਬਲਿਕ ਬ੍ਰਿਟੇਨ ਹੋਵੇਗਾ। ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਅਜਿਹਾ ਦੂਜਾ ਦੇਸ਼ ਨਾ ਹੋਵੇ… ਤੁਸੀਂ ਜਾਣਦੇ ਹੋ ਮੈਂ ਈਰਾਨ ਦੀ ਗੱਲ ਕਰ ਰਿਹਾ ਹਾਂ।”
ਨੇਤਨਯਾਹੂ ਨੇ ਇਹ ਵੀ ਕਿਹਾ ਕਿ ਪੂਰੇ ਯੂਰਪ ਵਿਚ ਬ੍ਰਿਟੇਨ ਵਰਗੀ ਸਥਿਤੀ ਬਣ ਰਹੀ ਹੈ। ਉਹ ਪਹਿਲਾਂ ਵੀ ਯੂਰਪ ਵਿਚ ਵੱਧਦੀ ਮੁਸਲਿਮ ਆਬਾਦੀ ਅਤੇ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਮੁਸਲਿਮ ਪ੍ਰਵਾਸੀਆਂ ਨੂੰ ਲੈ ਕੇ ਚਿੰਤਾ ਪ੍ਰਗਟਾ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਯੂਰਪੀ ਦੇਸ਼ਾਂ ’ਚ ਮੁਸਲਿਮ ਆਬਾਦੀ ਵਧਣ ਦੇ ਨਾਲ ਉੱਥੋਂ ਦੀਆਂ ਸਰਕਾਰਾਂ ਦਾ ਇਜ਼ਰਾਈਲ ਪ੍ਰਤੀ ਰੁਖ ਵੀ ਬਦਲ ਰਿਹਾ ਹੈ।
ਚੀਨ 'ਚ ਧੂਮਧਾਮ ਨਾਲ ਮਨਾਇਆ ਗਿਆ ਭਾਰਤ ਦਾ ਆਜ਼ਾਦੀ ਦਿਹਾੜਾ ! ਭਾਰੀ ਬਾਰਿਸ਼ ਦੇ ਬਾਵਜੂਦ...
NEXT STORY