ਇੰਟਰਨੈਸ਼ਨਲ ਡੈਸਕ: ਬ੍ਰਾਜ਼ੀਲ ਦੇ ਸਿਹਤ ਰੈਗੂਲੇਟਰ ਨੇ ਪ੍ਰਤੀਕੂਲ ਅਤੇ ਗੰਭੀਰ ਪ੍ਰਭਾਵ ਵਾਲੀ ਘਟਨਾ ਦੇ ਮੱਦੇਨਜ਼ਰ ਕੋਰੋਨਾ ਵਾਇਰਸ ਦੇ ਸੰਭਾਵਿਤ ਚੀਨੀ ਟੀਕੇ ਕੋਰੋਨਾਵੈਕ ਦੀ ਡਾਕਟਰੀ ਜਾਂਚ ਰੋਕ ਦਿੱਤੀ ਹੈ। ਫ਼ੈਸਲੇ ਦੀ ਸੂਚਨਾ ਸੋਮਵਾਰ ਰਾਤ ਨੂੰ ਬ੍ਰਾਜ਼ੀਲੀ ਸਿਹਤ ਰੈਗੂਲੇਟਰ ਐਨਵੀਜਾ ਦੀ ਵੈੱਬਸਾਈਟ 'ਤੇ ਦਿੱਤੀ ਗਈ। ਇਸ ਦੇ ਟੀਕੇ ਦੇ ਉਤਪਾਦਨ 'ਚ ਸ਼ਾਮਲ ਪੱਖ ਵੀ ਹੈਰਾਨ ਹਨ। ਕੋਵਿਡ-19 ਦੇ ਇਸ ਸੰਭਾਵਿਤ ਟੀਕੇ ਨੂੰ ਚੀਨੀ ਫਾਰਮਾਸਊਟਿਕਲ ਕੰਪਨੀ ਸਾਈਨੋਵੈਕ ਨੇ ਵਿਕਸਿਤ ਕੀਤਾ ਅਤੇ ਬ੍ਰਾਜ਼ੀਲ 'ਚ ਇਸ ਦਾ ਜ਼ਿਆਦਾਤਰ ਉਤਪਾਦਨ ਸਾਓ ਪਾਊਲੋ ਸਥਿਤੀ ਸਰਕਾਰੀ ਸੰਸਥਾਨ ਬੁਟਾਨਟੈਨ ਇੰਸਟੀਚਿਊਟ ਕਰੇਗਾ।
ਸਾਓ ਪਾਊਲੋ ਦੀ ਪ੍ਰਾਂਤੀ ਸਰਕਾਰ ਨੇ ਇਕ ਬਿਆਨ 'ਚ ਕਿਹਾ ਕਿ ਉਸ ਨੂੰ ਦੁੱਖ ਹੈ ਕਿ ਉਸ ਨੂੰ ਇਸ ਦੀ ਸੂਚਨਾ ਐਨਵੀਜਾ ਤੋਂ ਸਿੱਧੇ ਨਹੀਂ ਸਗੋਂ ਪ੍ਰੈੱਸ ਤੋਂ ਮਿਲੀ। ਬੁਟਾਨਟੈਨ ਨੇ ਇਕ ਬਿਆਨ 'ਚ ਕਿ ਉਹ ਐਨਵੀਜਾ ਦੇ ਫੈਸਲਾ ਤੋਂ ਹੈਰਾਨ ਹੈ ਅਤੇ ਮੰਗਲਵਾਰ ਨੂੰ ਇਸ ਮਾਮਲੇ 'ਚ ਪੱਤਰਕਾਰ ਸੰਮੇਲਨ ਕਰੇਗਾ।
ਵਰਣਨਯੋਗ ਹੈ ਕਿ ਕੋਰੋਨਾਵੈਕ ਨੂੰ ਲੈ ਕੇ ਬ੍ਰਾਜ਼ੀਲ 'ਚ ਪਹਿਲਾਂ ਹੀ ਵਿਵਾਦ ਹੈ ਅਤੇ ਖ਼ੁਦ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੇ ਇਸ ਦੇ ਰੱਖਿਆਤਮਕ ਪ੍ਰਭਾਵ ਨੂੰ ਲੈ ਕੇ ਖਦਸ਼ਾ ਪ੍ਰਗਟ ਕੀਤਾ ਹੈ। ਇਹ ਜਾਂਚ ਅਜਿਹੇ ਸਮੇਂ ਰੋਕੀ ਗਈ ਹੈ ਜਦੋਂ ਸਾਓ ਪਾਊਲੋ ਕੋਰੋਨਾਵੈਕ ਦੀ 40 ਕਰੋੜ ਖੁਰਾਕ ਬਣਾਉਣ ਲਈ ਕੱਚਾ ਮਾਲ ਆਯਾਤ ਕਰ ਰਿਹਾ ਹੈ ਅਤੇ 27 ਨਵੰਬਰ ਤੋਂ ਦੇਸ਼ 'ਚ ਇਸ ਦੀ ਖੇਪ ਪਹੁੰਚਣੀ ਸ਼ੁਰੂ ਹੋ ਜਾਵੇਗੀ।
ਕੈਲੇਫੋਰਨੀਆ ਦੇ ਸਿੱਖ ਕਾਰੋਬਾਰੀ ਸੰਦੀਪ ਸਿੰਘ ਚਾਹਲ ਕਮਿਊਨਿਟੀ ਐਵਾਰਡ ਨਾਲ ਸਨਮਾਨਿਤ
NEXT STORY