ਨਿਊਯਾਰਕ, (ਰਾਜ ਗੋਗਨਾ)— ਕੈਲੀਫੋਰਨੀਆ ਦੇ ਸਿੱਖ ਕਾਰੋਬਾਰੀ ਸ. ਸੰਦੀਪ ਸਿੰਘ ਚਾਹਲ ਨੂੰ ਕੈਲੇਫੋਰਨੀਆ ਅਸੈਂਬਲੀ ਵਲੋਂ ਕੋਵਿਡ-19 ਦੀ ਭਿਆਨਕ ਬੀਮਾਰੀ ਦੌਰਾਨ ਆਮ ਲੋਕਾਂ ਦੀ ਲੰਬੇ ਸਮੇਂ ਤਕ ਨਿਸ਼ਕਾਮ ਸੇਵਾ ਕਰਨ ਬਦਲੇ ਕਮਿਊਨਿਟੀ ਹੀਰੋ ਦਾ ਅਵਾਰਡ ਦੇ ਕੇ ਸਨਮਾਨਤ ਕੀਤਾ ਗਿਆ ਹੈ।
ਸ. ਚਾਹਲ ਨੂੰ ਇਹ ਐਵਾਰਡ ਸਥਾਨਕ ਅਸੈਂਬਲੀ ਮੈਂਬਰ ਕਾਂਸਨ ਚੂ ਨੇ ਸੈਨਹੌਜੇ ਸ਼ਹਿਰ ਦੇ ਸਿਟੀ ਕਾਲਜ ਵਿਚ ਕਰਵਾਏ ਗਏ ਸਮਾਰੋਹ ਵਿਚ ਭੇਂਟ ਕੀਤਾ ਗਿਆ । ਇਸ ਸਾਲ ਇਹ ਐਵਾਰਡ ਸਮਾਰੋਹ ਕੋਵਿਡ -19 ਦੇ ਕਰਕੇ ਡਰਾਈਵ ਥਰੂ ਹੀ ਦੇਣ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਵਿਚ ਸਿਰਫ ਸਨਮਾਨ ਪ੍ਰਾਪਤ ਕਰਨ ਵਾਲੇ ਤੇ ਉਨ੍ਹਾਂ ਨੂੰ ਨਾਮਜ਼ਦ ਕਰਨ ਵਾਲੇ ਲੋਕ ਹੀ ਸ਼ਾਮਲ ਹੋਏ।
ਸ. ਚਾਹਲ ਨੇ ਕਿਹਾ ਕਿ ਉਨ੍ਹਾਂ ਦੀ ਸਾਰੀ ਟੀਮ ਦੇ ਮੈਬਰਾਂ ਦਾ ਇਹ ਸਨਮਾਨ ਹੈ, ਜਿਨ੍ਹਾਂ ਨੇ ਆਪੋ-ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਦਿਨ ਰਾਤ ਇਕ ਕਰਕੇ ਲੰਬੇ ਸਮੇਂ ਤਕ ਇਸ ਨਿਸ਼ਕਾਮ ਸੇਵਾ ਨੂੰ ਜਾਰੀ ਰੱਖਿਆ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਗੁਰੂਆਂ ਦੀਆਂ ਸਿੱਖਿਆਵਾਂ 'ਤੇ ਚੱਲਦਿਆਂ ਇਸ ਸੇਵਾ ਵਿਚ ਆਪੋ-ਆਪਣਾ ਯੋਗਦਾਨ ਪਾਇਆ ਹੈ।
ਅਸੈਂਬਲੀ ਮੈਂਬਰ ਕਾਂਸਨ ਚੂ ਨੇ ਕਿਹਾ ਕਿ ਕੈਲੇਫੋਰਨੀਆ ਅਸੈਂਬਲੀ ਵਲੋਂ ਸਲਾਨਾ ਕਮਿਊਨਿਟੀ ਐਵਾਰਡ ਦਿੱਤੇ ਜਾਣ ਦੀ ਪਰੰਪਰਾ ਇਕ ਸਲਾਨਾ ਪਰੰਪਰਾ ਹੈ ਜਿਸ ਵਿਚ ਸਥਾਨਕ ਅਸੈਂਬਲੀ ਮੈਂਬਰ ਵਲੋਂ ਕਮਿਊਨਿਟੀ ਲਈ ਸ਼ਾਨਦਾਰ ਕੰਮ ਕਰਨ ਬਦਲੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੇਰਾ ਇਲਾਕਾ ਨਿਰਸਵਾਰਥ ਲੋਕਾਂ ਦਾ ਘਰ ਹੈ।
ਜਾਨਸਨ ਦੀ ਪਾਕਿ ਨੂੰ ਅਪੀਲ, ਨਾਗਰਿਕਾਂ ਨੂੰ ਦੇਵੇ ਮੌਲਿਕ ਅਧਿਕਾਰਾਂ ਦੀ ਗਾਰੰਟੀ
NEXT STORY