ਇਸਲਾਮਾਬਾਦ (ਬਿਊਰੋ) : ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ-ਜ਼ਰਦਾਰੀ ਨੇ ਕਿਹਾ ਕਿ ਤਾਲਿਬਾਨ ਦਾ ਔਰਤਾਂ ਨੂੰ ਉੱਚ-ਸਿੱਖਿਆ ਅਤੇ ਯੂਨੀਵਰਸਿਟੀ ਸਿੱਖਿਆ 'ਤੇ ਪਾਬੰਦੀ ਬਹੁਤ ਨਿਰਾਸ਼ਾਜਨਕ ਫ਼ੈਸਲਾ ਹੈ। ਪਰ ਇਸ ਮਾਮਲੇ 'ਤੇ ਸਭ ਤੋਂ ਵਧੀਆ ਤਰੀਕਾ ਇਹ ਹੋਵੇਗਾ ਕਿ ਅਫ਼ਗਾਨੀ ਸਾਸ਼ਕਾਂ ਨਾਲ ਗੱਲਬਾਤ ਜ਼ਰੀਏ ਜੁੜੇ ਰਹੇ। ਉਨ੍ਹਾਂ ਨੇ ਕਿਹਾ ਕਿ ਮੈਂ ਤਾਲਿਬਾਨ ਦੇ ਇਸ ਫ਼ੈਸਲੇ ਨਾਲ ਬਹੁਤ ਨਿਰਾਸ਼ ਹਾਂ ਪਰ ਮੈਨੂੰ ਅਜੇ ਵੀ ਲੱਗਦਾ ਹੈ ਕਿ ਸਾਡੇ ਟੀਚੇ ਦਾ ਸਭ ਤੋਂ ਆਸਾਨ ਰਸਤਾ - ਮਹਿਲਾ ਸਿੱਖਿਆ ਅਤੇ ਹੋਰ ਚੀਜ਼ਾਂ ਦੀ ਗੱਲ ਆਉਣ ’ਤੇ ਆ ਰਹੀਆਂ ਕਈ ਮਸ਼ਕਲਾਂ ਦੇ ਬਾਵਜੂਦ ਕਾਬੁਲ ਅਤੇ ਅੰਤਰਿਮ ਸਰਕਾਰ ਨਾਲ ਗੱਲਬਾਤ ਰਾਹੀਂ ਜੁੜੇ ਰਹਿਣਾ ਹੈ।
ਇਹ ਵੀ ਪੜ੍ਹੋ- ਨਿਊਯਾਰਕ ਦੇ ਦੋ ਵਿਅਕਤੀ ਰੂਸੀਆਂ ਨਾਲ ਮਿਲ ਕੇ ਟੈਕਸੀ ਸਿਸਟਮ ਨੂੰ ਹੈਕ ਕਰਨ ਲਈ ਗ੍ਰਿਫ਼ਤਾਰ
ਭੁੱਟੋ ਨੇ ਇਸਲਾਮਿਕ ਸਟੇਟ ਸਮੂਹ ਨੂੰ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਕਿ ਇੱਥੇ ਤਾਲਿਬਾਨ ਦਾ ਕੋਈ ਬਦਲ ਨਹੀਂ ਹੈ। ਤਾਲਿਬਾਨ ਨੇ ਆਪਣੇ 1996-2001 ਦੇ ਕਾਰਜਕਾਲ ਦੌਰਾਨ ਆਪਣਾ ਨਰਮ ਰਵੱਈਆ ਅਪਣਾਉਣ ਦਾ ਵਾਅਦਾ ਕੀਤਾ ਸੀ ਜਦਕਿ ਇਸ ਤੋਂ ਪਹਿਲਾਂ ਹੀ ਤਾਲਿਬਾਨ ਕੁੜੀਆਂ ਦੀ ਸੈਕੰਡਰੀ ਸਕੂਲੀ ਸਿੱਖਿਆ 'ਤੇ ਪਾਬੰਦੀ ਲਗਾ ਚੁੱਕਾ ਹੈ। ਦੱਸਣਯੋਗ ਹੈ ਕਿ ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਤਾਲਿਬਾਨ ਦਾ ਫ਼ੈਸਲੇ ਸਕਾਰਾਤਮਕ ਸਬੰਧਾਂ ਦੀ ਸੰਭਾਵਨਾ ਤਲਾਸ਼ਣ ਲਈ ਸਥਾਈ ਰੂਪ ਹੋ ਸਕਦੇ ਹਨ। ਯਾਦ ਰਹੇ ਕਿ ਪਿਛਲੇ ਸਾਲ ਅਮਰੀਕਾ ਨੇ ਅਫ਼ਗਾਨਿਸਤਾਨ ਤੋਂ ਫੌਜ ਵਾਪਸ ਬੁਲਾ ਲਈ ਸੀ।
ਇਹ ਵੀ ਪੜ੍ਹੋ- ਕੈਨੇਡਾ ਤੋਂ ਆਈ ਮਾੜੀ ਖ਼ਬਰ ਨੇ ਇਕ ਹੋਰ ਪਰਿਵਾਰ ’ਚ ਪਵਾਏ ਕੀਰਣੇ, ਭਰੀ ਜਵਾਨੀ ’ਚ ਜਹਾਨੋਂ ਤੁਰ ਗਿਆ ਗੱਭਰੂ ਪੁੱਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਸਾਊਦੀ ਅਰਬ ਦਾ ਵੱਡਾ ਫ਼ੈਸਲਾ, ਪ੍ਰੀਖਿਆ ਹਾਲਾਂ 'ਚ ਹਿਜਾਬ ਪਹਿਨਣ 'ਤੇ ਲਗਾਈ ਪਾਬੰਦੀ
NEXT STORY