ਇੰਟਰਨੈਸ਼ਨਲ ਡੈਸਕ- ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਨੇ ਦਾਅਵਾ ਕੀਤਾ ਹੈ ਕਿ ਉਸ ਨੇ ਮਸਤੰਗ ਜ਼ਿਲ੍ਹੇ 'ਚ ਪਾਕਿਸਤਾਨੀ ਫੌਜ ਦੇ ਇਕ ਕਾਫ਼ਲੇ ’ਤੇ ਹਮਲਾ ਕੀਤਾ ਹੈ। ਇਸ ਹਮਲੇ ਵਿਚ 45 ਤੋਂ ਵੱਧ ਪਾਕਿਸਤਾਨੀ ਫੌਜੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ, ਜਦਕਿ ਦਰਜਨਾਂ ਜਵਾਨ ਜ਼ਖਮੀ ਹੋਏ ਹਨ। ਇਹ ਘਟਨਾ ਵੀਰਵਾਰ ਨੂੰ ਕਵੇਟਾ-ਕਰਾਚੀ ਹਾਈਵੇਅ ’ਤੇ ਖਦਕੁਚਾ ਨੇੜੇ ਵਾਪਰੀ।
ਪਾਕਿਸਤਾਨ ਫੌਜ ਨੇ ਬੱਸ ਕਾਫ਼ਲੇ ’ਤੇ ਹਮਲੇ ਦੀ ਪੁਸ਼ਟੀ ਕੀਤੀ ਹੈ ਪਰ ਮ੍ਰਿਤਕ ਜਵਾਨਾਂ ਦੀ ਗਿਣਤੀ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ। ਬੀ. ਐੱਲ. ਏ. ਦੇ ਬੁਲਾਰੇ ਜੀਯਾਂਦ ਬਲੋਚ ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ ਇਸ ਹਮਲੇ ਵਿਚ ਕਾਫ਼ਲੇ, ਸੁਰੱਖਿਆ ਟੀਮ ਅਤੇ ਬਾਅਦ ਵਿਚ ਪਹੁੰਚੀਆਂ ਫੌਜ ਦੀਆਂ ਟੁਕੜੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਬੀ. ਐੱਲ. ਏ. ਨੇ ਇਸ ਹਮਲੇ ਨੂੰ ‘ਫ਼ਤਿਹ ਸਕੁਐਡ’ ਵੱਲੋਂ ਅੰਜਾਮ ਦਿੱਤਾ ਗਿਆ ਇਕ ਯੋਜਨਾਬੱਧ ਅਤੇ ਜ਼ਬਰਦਸਤ ਹਮਲਾ ਦੱਸਿਆ ਹੈ।
ਇਹ ਵੀ ਪੜ੍ਹੋ- ਰੋਹਿਤ ਸ਼ਰਮਾ ਦਾ ਆਖ਼ਰੀ ਮੈਚ ਹੋਵੇਗਾ ਲਾਰਡਜ਼ ਵਨਡੇ ? BCCI ਨੇ ਸਭ ਕੁਝ ਕਰ'ਤਾ ਸਾਫ਼
ਬਚਾਅ ਲਈ ਪਹੁੰਚੇ ਫੌਜੀਆਂ ’ਤੇ ਵੀ ਹਮਲਾ
ਬੀ. ਐੱਲ. ਏ. ਦਾ ਦਾਅਵਾ ਹੈ ਕਿ ਹਮਲੇ ਵਿਚ ਫੌਜੀਆਂ ਨੂੰ ਲੈ ਕੇ ਜਾ ਰਹੀਆਂ ਬੱਸਾਂ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਇਲਾਵਾ ਕਾਫ਼ਲੇ ਦੀ ਸੁਰੱਖਿਆ ਵਿਚ ਤਾਇਨਾਤ ਫੌਜੀਆਂ ਅਤੇ ਬਾਅਦ ਵਿਚ ਮੌਕੇ ’ਤੇ ਪਹੁੰਚੀ ਵਾਧੂ ਫੌਜੀ ਟੁਕੜੀ ’ਤੇ ਵੀ ਹਮਲਾ ਕੀਤਾ ਗਿਆ। ਸੰਗਠਨ ਦੇ ਮੁਤਾਬਕ, ਇਸ ਤੋਂ ਬਾਅਦ ਇਲਾਕੇ ਵਿਚ ਕਾਫ਼ੀ ਦੇਰ ਤੱਕ ਮੁਕਾਬਲਾ ਚੱਲਿਆ। ਜੇ ਇਹ ਦਾਅਵਾ ਸਹੀ ਸਾਬਿਤ ਹੁੰਦਾ ਹੈ, ਤਾਂ ਇਹ ਹਾਲ ਹੀ ਦੇ ਸਾਲਾਂ ਵਿਚ ਬਲੋਚਿਸਤਾਨ ਵਿਚ ਪਾਕਿਸਤਾਨੀ ਫੌਜ ’ਤੇ ਹੋਏ ਸਭ ਤੋਂ ਘਾਤਕ ਹਮਲਿਆਂ ’ਚੋਂ ਇਕ ਮੰਨਿਆ ਜਾਵੇਗਾ।
ਸੀਮਤ ਰਸਤਿਆਂ ਦਾ ਫਾਇਦਾ ਉਠਾਉਂਦਾ ਹੈ ਬੀ. ਐੱਲ. ਏ.
ਬਲੋਚਿਸਤਾਨ ਪਾਕਿਸਤਾਨ ਦਾ ਸਭ ਤੋਂ ਵੱਡਾ ਪਰ ਸਭ ਤੋਂ ਘੱਟ ਆਬਾਦੀ ਵਾਲਾ ਸੂਬਾ ਹੈ। ਇੱਥੇ ਮਾਰੂਥਲ ਅਤੇ ਪਹਾੜਾਂ ਦੇ ਵਿਚਾਲੇ ਫੌਜ ਦੀ ਆਵਾਜਾਈ ਲਈ ਗਿਣੀਆਂ-ਚੁਣੀਆਂ ਮੁੱਖ ਸੜਕਾਂ ਹੀ ਹਨ। ਅਜਿਹੇ ਵਿਚ ਫੌਜੀਆਂ ਦੇ ਕਾਫ਼ਲਿਆਂ ਨੂੰ ਵਾਰ-ਵਾਰ ਉਨ੍ਹਾਂ ਹੀ ਰਸਤਿਆਂ ਤੋਂ ਲੰਘਣਾ ਪੈਂਦਾ ਹੈ। ਇਸ ਦਾ ਫਾਇਦਾ ਉਠਾ ਕੇ ਅੱਤਵਾਦੀ ਪਹਿਲਾਂ ਤੋਂ ਹੀ ਉਨ੍ਹਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਦੇ ਹਨ ਅਤੇ ਅਜਿਹੀਆਂ ਥਾਵਾਂ ਚੁਣਦੇ ਹਨ, ਜਿੱਥੇ ਘਾਤ ਲਾ ਕੇ ਹਮਲਾ ਕਰਨਾ ਆਸਾਨ ਹੋਵੇ ਅਤੇ ਫੌਜ ਲਈ ਜਵਾਬੀ ਕਾਰਵਾਈ ਕਰਨਾ ਮੁਸ਼ਕਲ ਹੋਵੇ।
ਇਹ ਵੀ ਪੜ੍ਹੋ- ਅਮਰੀਕਾ 'ਚ ਵਧਦੀ ਜਾ ਰਹੀ ਭਾਰਤੀ ਨਰਸਾਂ ਦੀ ਡਿਮਾਂਡ ! ਹਰ ਸਾਲ 1.89 ਲੱਖ ਸੀਟਾਂ ਹੋਣਗੀਆਂ ਖਾਲੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਹਿਰੀਨ 'ਚ ਵੱਜ ਗਏ ਸਾਇਰਨ ! ਕੁਵੈਤ 'ਤੇ ਵੀ ਹੋ ਗਿਆ ਹਮਲਾ, ਇਰਾਨ ਨੇ ਕਰ'ਤੀ ਸਟ੍ਰਾਈਕ
NEXT STORY