ਇੰਟਰਨੈਸ਼ਨਲ ਡੈਸਕ- ਕੈਨੇਡਾ, ਜਿੱਥੇ ਵੱਡੀ ਗਿਣਤੀ 'ਚ ਪੰਜਾਬੀ ਭਾਈਚਾਰੇ ਦੇ ਲੋਕ ਵਸਦੇ ਹਨ, ਦੇ ਓਂਟਾਰੀਓ ਸੂਬੇ ਦੇ ਵਿੰਡਸਰ ਸ਼ਹਿਰ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਸਥਿਤ 'ਗੁੱਡ ਲਾਈਫ਼ ਫਿਟਨੈੱਸ' ਜਿਮ 'ਚ ਮਸ਼ਹੂਰ ਇਨਫਲੂਐਂਸਰ ਗੁਰਪ੍ਰਤਾਪ ਸਿੰਘ ਖ਼ਾਲਸਾ ਨੂੰ ਜਿਮ ਵਿੱਚ ਐਕਸਰਸਾਈਜ਼ ਦੌਰਾਨ ਉਨ੍ਹਾਂ ਦੇ ਕਕਾਰ ਕਾਰਨ ਬਾਹਰ ਜਾਣ ਲਈ ਕਹਿ ਦਿੱਤਾ ਗਿਆ। ਗੁਰਪ੍ਰਤਾਪ ਸਿੰਘ ਵੱਲੋਂ ਰਿਕਾਰਡ ਕੀਤੀ ਗਈ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਮਗਰੋਂ ਜਿਮ ਵਰਗੇ ਪਬਲਿਕ ਪਲੇਸਿਜ਼ 'ਤੇ ਧਾਰਮਿਕ ਆਜ਼ਾਦੀ ਅਤੇ ਸੁਰੱਖਿਆ ਨਿਯਮਾਂ ਨੂੰ ਲੈ ਕੇ ਇੱਕ ਨਵੀਂ ਬਹਿਸ ਛਿੜ ਗਈ ਹੈ।
ਗੁਰਪ੍ਰਤਾਪ ਸਿੰਘ ਮੁਤਾਬਕ ਉਹ ਜਿਮ 'ਚ ਵਰਕਆਊਟ ਕਰ ਰਹੇ ਸਨ ਕਿ ਇਸੇ ਦੌਰਾਨ ਇੱਕ ਜਿਮ ਵਰਕਰ ਨੇ ਉਨ੍ਹਾਂ ਕੋਲ ਆ ਕੇ ਕਿਰਪਾਨ ਪਹਿਨੇ ਹੋਣ 'ਤੇ ਇਤਰਾਜ਼ ਜਤਾਇਆ। ਵਰਕਰ ਨੇ ਕਿਹਾ ਕਿ ਜਿਮ ਦੇ ਇੱਕ ਹੋਰ ਮੈਂਬਰ ਨੇ ਉਨ੍ਹਾਂ ਦੀ ਕਿਰਪਾਨ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਵੀਡੀਓ 'ਚ ਜਿਮ ਕਰਮਚਾਰੀ ਕਿਰਪਾਨ ਨੂੰ ਇੱਕ 'ਹਥਿਆਰ' ਕਹਿੰਦੇ ਹੋਏ ਗੁਰਪ੍ਰਤਾਪ ਸਿੰਘ ਨੂੰ ਜਿਮ 'ਚੋਂ ਬਾਹਰ ਜਾਣ ਲਈ ਕਹਿੰਦਾ ਹੈ।
Sikh man says he was asked to leave a GoodLife Fitness gym in Windsor because he was wearing a kirpan, a ceremonial article of faith in Sikhism.
The incident has sparked widespread discussion online about religious accommodation and safety in public spaces. pic.twitter.com/ud64UHH7CE
— Indians in Canada (@indianexpatsca) July 17, 2026
ਇਹ ਵੀ ਪੜ੍ਹੋ- ਅਮਰੀਕਾ 'ਚ PR ਹੋਣ ਦਾ ਸੁਪਨਾ ਦੇਖ ਰਹੇ ਲੱਖਾਂ ਲੋਕਾਂ ਨੂੰ ਵੱਡਾ ਝਟਕਾ ! ਟਰੰਪ ਪ੍ਰਸ਼ਾਸਨ ਨੇ ਖਿੱਚੀ ਤਿਆਰੀ
ਗੁਰਪ੍ਰਤਾਪ ਸਿੰਘ ਨੇ ਇਸ ਵਤੀਰੇ 'ਤੇ ਸਖ਼ਤ ਸਵਾਲ ਚੁੱਕੇ ਅਤੇ ਦੋਸ਼ ਲਗਾਇਆ ਕਿ ਉਨ੍ਹਾਂ ਨਾਲ ਨਸਲੀ ਵਿਤਕਰਾ ਕਰਦੇ ਹੋਏ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਰਪਾਨ ਕੋਈ ਹਥਿਆਰ ਨਹੀਂ, ਬਲਕਿ ਸਿੱਖ ਧਰਮ ਦਾ ਇੱਕ ਪਵਿੱਤਰ ਅੰਗ ਹੈ, ਜਿਸ ਨੂੰ ਹਰ ਅੰਮ੍ਰਿਤਧਾਰੀ ਸਿੱਖ ਹਰ ਵੇਲੇ ਆਪਣੇ ਸਰੀਰ 'ਤੇ ਧਾਰਨ ਕਰਦਾ ਹੈ। ਫਿਲਹਾਲ ਇਸ ਮਾਮਲੇ 'ਚ ਜਿਮ ਅਧਿਕਾਰੀਆਂ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ, ਪਰ ਇਸ ਘਟਨਾ ਕਾਰਨ ਸਿੱਖ ਭਾਈਚਾਰੇ 'ਚ ਨਾਰਾਜ਼ਗੀ ਦੇੇਖੀ ਜਾ ਰਹੀ ਹੈ।
ਇਹ ਵੀ ਪੜ੍ਹੋ- ਰੋਹਿਤ ਸ਼ਰਮਾ ਦਾ ਆਖ਼ਰੀ ਮੈਚ ਹੋਵੇਗਾ ਲਾਰਡਜ਼ ਵਨਡੇ ? BCCI ਨੇ ਸਭ ਕੁਝ ਕਰ'ਤਾ ਸਾਫ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੈਨੇਡਾ ਤੋਂ ਅਮਰੀਕਾ ਜਾ ਰਹੇ ਮੁੰਡੇ ਨਾਲ ਵਾਪਰੀ ਅਣਹੋਣੀ! ਬਾਰਡਰ ਨੇੜੇ ਹੋਈ ਦਰਦਨਾਕ ਮੌਤ
NEXT STORY