ਵੈਨਕੂਵਰ (ਮਲਕੀਤ ਸਿੰਘ) – ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪਹਾੜੀ ਖੇਤਰ ਸਕੁਐਮਿਸ਼ ਨੇੜੇ ਇੱਕ ਕਾਲੇ ਰਿੱਛ ਵੱਲੋਂ ਦੋ ਪੈਦਲ ਚੱਲ ਰਹੇ ਲੋਕਾਂ ’ਤੇ 'ਝੂਠਾ ਹਮਲਾ' (ਬਲੱਫ ਚਾਰਜ) ਕਰਨ ਦੀ ਘਟਨਾ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਇਹ ਘਟਨਾ ਹਫ਼ਤੇ ਦੇ ਅਖੀਰ ਦੌਰਾਨ ਵਾਪਰੀ ਜੰਗਲਾਤ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਇਸ ਸਬੰਧੀ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਦੋ ਵਿਅਕਤੀ ਜੰਗਲੀ ਰਸਤੇ ’ਤੇ ਤੁਰ ਰਹੇ ਸਨ, ਜਦੋਂ ਰਿੱਛ ਉਨ੍ਹਾਂ ਵੱਲ ਦੌੜਿਆ, ਪਰ ਨੇੜੇ ਆ ਕੇ ਮੁੜ ਗਿਆ। ਇਸ ਕਿਸਮ ਦੇ ਹਮਲੇ ਨੂੰ “ਬਲੱਫ ਚਾਰਜ” ਕਿਹਾ ਜਾਂਦਾ ਹੈ, ਜਿਸਦਾ ਮਕਸਦ ਡਰਾਉਣਾ ਹੁੰਦਾ ਹੈ, ਨਾ ਕਿ ਹਮਲਾ ਕਰਨਾ।
ਮਾਹਿਰਾਂ ਮੁਤਾਬਕ ਇਸ ਮੌਸਮ ਦੌਰਾਨ ਰਿੱਛ ਖੁਰਾਕ ਦੀ ਤਲਾਸ਼ ਵਿੱਚ ਵੱਧ ਸਰਗਰਮ ਹੋ ਜਾਂਦੇ ਹਨ, ਇਸ ਲਈ ਲੋਕਾਂ ਨੂੰ ਜੰਗਲਾਂ ਰਾਹੀਂ ਲੰਘਦਿਆਂ ਖਾਸ ਸਾਵਧਾਨੀ ਵਰਤਣੀ ਚਾਹੀਦੀ ਹੈ।
'ਅੱਜ ਈਰਾਨ 'ਤੇ ਹੋਵੇਗਾ ਸਭ ਤੋਂ ਵੱਡਾ ਹਮਲਾ', ਅਮਰੀਕੀ ਰੱਖਿਆ ਮੰਤਰੀ ਦਾ ਵੱਡਾ ਖੁਲਾਸਾ
NEXT STORY