ਇਸਲਾਮਾਬਾਦ (ਬਿਊਰੋ)– ਪਾਕਿਸਤਾਨ ’ਚ ਹਿੰਦੂਆਂ ਸਮੇਤ ਘੱਟਗਿਣਤੀਆਂ ’ਤੇ ਜ਼ੁਲਮ, ਜ਼ਬਰਦਸਤੀ ਧਰਮ ਬਦਲਣ ਤੇ ਉਨ੍ਹਾਂ ਦੇ ਕਤਲ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਈਸ਼ਨਿੰਦਾ ਕਾਨੂੰਨ ਤਾਂ ਦੇਸ਼ ’ਚ ਘੱਟਗਿਣਤੀਆਂ ’ਤੇ ਜ਼ੁਲਮ ਢਾਹੁਣ ਦਾ ਸਭ ਤੋਂ ਵੱਡਾ ਹਥਿਆਰ ਬਣ ਕੇ ਉੱਭਰਿਆ ਹੈ। ਹਾਲ ਹੀ ’ਚ ਹੈਦਰਾਬਾਦ ’ਚ ਇਸ ਨਾਲ ਜੁੜੇ ਇਕ ਫਰਜ਼ੀ ਮਾਮਲੇ ’ਚ ਹਿੰਦੂ ਭਾਈਚਾਰੇ ਦੇ ਅਸ਼ੋਕ ਕੁਮਾਰ ਨੂੰ ਨਾ ਸਿਰਫ ਹਿੰਸਕ ਭੀੜ ਨੇ ਨਿਸ਼ਾਨਾ ਬਣਾਇਆ, ਸਗੋਂ ਪੁਲਸ ਨੇ ਵੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਪਾਕਿਸਤਾਨ ਮਨੁੱਖੀ ਅਧਿਕਾਰ ਮੁਤਾਬਕ ਇਕੱਲੇ 2021 ’ਚ ਦੇਸ਼ ਭਰ ’ਚ ਈਸ਼ਨਿੰਦਾ ਦੇ ਦੋਸ਼ ’ਚ 585 ਲੋਕਾਂ ਦੀ ਗ੍ਰਿਫ਼ਤਾਰੀ ਹੋਈ। ਉਥੇ ਧਾਰਮਿਕ ਆਧਾਰ ’ਤੇ 100 ਤੋਂ ਵੱਧ ਮਾਮਲੇ ਧਾਰਮਿਕ ਅਹਿਮਦੀਆ ਭਾਈਚਾਰੇ ਦੇ ਖ਼ਿਲਾਫ਼ ਦਰਜ ਹੋਏ। ਇਨ੍ਹਾਂ ’ਚੋਂ 3 ਘੱਟਗਿਣਤੀਆਂ ਨੂੰ ਤਾਂ ਵੱਖ-ਵੱਖ ਥਾਵਾਂ ’ਤੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ : ਰੂਸ-ਯੂਕ੍ਰੇਨ ਜੰਗ ਦੇ 6 ਮਹੀਨੇ ਪੂਰੇ, ਹੁਣ ਫ਼ੌਜ ’ਚ ਭਰਤੀ ਲਈ ਲਾਊਡ ਸਪੀਕਰ ’ਤੇ ਹੁੰਦੀ ਹੈ ਮੁਨਾਦੀ
ਜ਼ਬਰਦਸਤੀ ਧਰਮ ਬਦਲਣ ਦੇ ਮਾਮਲੇ ਦੇਖੀਏ ਤਾਂ ਪੰਜਾਬ ਸੂਬੇ ’ਚ ਇਹ ਤਿੰਨ ਗੁਣਾ ਵਧੇ ਹਨ। 2020 ’ਚ 13 ਤਾਂ 2021 ’ਚ ਅਜਿਹੀਆਂ 36 ਘਟਨਾਵਾਂ ਦਰਜ ਹੋਈਆਂ। ਇਸ ਤੋਂ ਇਲਾਵਾ ਸਿੰਧ ਦੇ ਵੱਖ-ਵੱਖ ਇਲਾਕਿਆਂ ’ਚ ਵੀ ਬੀਤੇ ਸਾਲ ਧਰਮ ਬਦਲਣ ਦੇ ਮਾਮਲੇ ਸਾਹਮਣੇ ਆਏ ਤੇ ਹਿੰਦੂ ਤੇ ਈਸਾਈ ਸਭ ਤੋਂ ਜ਼ਿਆਦਾ ਸ਼ਿਕਾਰ ਬਣੇ ਹਨ।
ਮਨੁੱਖੀ ਅਧਿਕਾਰ ਮਾਹਿਰਾਂ ਮੁਤਾਬਕ ਪਾਕਿਸਤਾਨ ’ਚ ਕੱਟੜਪੰਥੀ ਮੁਸਲਮਾਨਾਂ ਵਲੋਂ ਹਿੰਦੂਆਂ ਸਮੇਤ ਘੱਟਗਿਣਤੀ ਪਰਿਵਾਰਾਂ ਖ਼ਿਲਾਫ਼ ਜ਼ੁਲਮ ਦੇ ਪੈਟਰਨ ’ਚ ਤੇਜ਼ੀ ਆਈ ਹੈ। ਖ਼ਾਸ ਤੌਰ ’ਤੇ ਪਿਛਲੇ ਕੁਝ ਸਾਲਾਂ ’ਚ ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਉਨ੍ਹਾਂ ਵਲੋਂ ਅਦਾਲਤ ’ਚ ਮੁਸਲਿਮ ਲੜਕੇ ਨਾਲ ਪ੍ਰੇਮ ਵਿਆਹ ਕਬੂਲ ਕਰਵਾ ਕੇ ਉਨ੍ਹਾਂ ਦਾ ਧਰਮ ਬਦਲਣ ਦੇ ਢੇਰਾਂ ਮਾਮਲੇ ਸਾਹਮਣੇ ਆਏ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਰੂਸ-ਯੂਕ੍ਰੇਨ ਜੰਗ ਦੇ 6 ਮਹੀਨੇ ਪੂਰੇ, ਹੁਣ ਫ਼ੌਜ ’ਚ ਭਰਤੀ ਲਈ ਲਾਊਡ ਸਪੀਕਰ ’ਤੇ ਹੁੰਦੀ ਹੈ ਮੁਨਾਦੀ
NEXT STORY