ਕਾਠਮੰਡੂ - ਨੇਪਾਲ ਦੇ ਪੱਛਮੀ ਇਲਾਕੇ ਵਿੱਚ ਸ਼ਨੀਵਾਰ ਨੂੰ ਇੱਕ ਲਾਵਾਰਿਸ ਬੰਬ ਦੇ ਅਚਾਨਕ ਇੱਕ ਸਮੁਦਾਇਕ ਜੰਗਲ ਇਲਾਕੇ ਵਿੱਚ ਫਟਣ ਦੀ ਘਟਨਾ ਵਿੱਚ ਇੱਕ ਨਾਬਾਲਿਗ ਸਮੇਤ ਘੱਟ ਤੋਂ ਘੱਟ ਦੋ ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਪਛਾਣ ਲੀਲਾ ਪੇਰੀਆਰ ਅਤੇ ਨਿਰੇਸ਼ ਪੇਰੀਆਰ ਦੇ ਰੂਪ ਵਿੱਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਘਟਨਾ ਥਾਂ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਨੇਪਾਲ ਫੌਜ ਅਤੇ ਸੜਕ ਵਿਭਾਗ ਪਹਿਲਾਂ ਫਾਇਰਿੰਗ ਦੀ ਸਿਖਲਾਈ ਦਿੰਦਾ ਸੀ ਅਤੇ ਵਿਸਫੋਟਕ ਸਮੱਗਰੀਆਂ ਵਿੱਚ ਧਮਾਕਾ ਕੀਤਾ ਜਾਂਦਾ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਫਗਾਨਿਸਤਾਨ 'ਚ ਸੜਕ ਕੰਢੇ ਬੰਬ ਧਮਾਕਾ, ਇਕ ਬੱਚੇ ਸਮੇਤ ਦੋ ਨਾਗਰਿਕਾਂ ਦੀ ਮੌਤ
NEXT STORY