ਜਕਾਰਤਾ (ਏਪੀ)- ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕਾ ਆਪਣੇ ਏਸ਼ੀਆਈ ਭਾਈਵਾਲਾਂ ਨਾਲ ਫ਼ੌਜੀ ਅਤੇ ਆਰਥਿਕ ਸਬੰਧਾਂ ਦਾ ਵਿਸਤਾਰ ਕਰੇਗਾ ਤਾਂ ਜੋ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਚੀਨ ਦੇ ਵੱਧਦੇ ਹਮਲੇ ਦਾ ਮੁਕਾਬਲਾ ਕੀਤਾ ਜਾ ਸਕੇ। ਬਲਿੰਕਨ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਈਡੇਨ ਪ੍ਰਸ਼ਾਸਨ ਖੇਤਰ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਬਣਾਈ ਰੱਖਣ ਲਈ ਵਚਨਬੱਧ ਹੈ ਅਤੇ ਉਹ ਅਮਰੀਕੀ ਗੱਠਜੋੜ ਨੂੰ ਮਜ਼ਬੂਤ ਕਰਨ, ਨਵੇਂ ਭਾਈਵਾਲ ਬਣਾਉਣ ਅਤੇ ਅਮਰੀਕੀ ਫ਼ੌਜ ਦੇ ਮੁਕਾਬਲੇ ਵਾਲੀ ਬੜਤ ਨੂੰ ਕਾਇਮ ਰੱਖ ਕੇ ਇਸ ਨੂੰ ਯਕੀਨੀ ਬਣਾਏਗਾ।
ਇੰਡੋ-ਪੈਸੀਫਿਕ ਲਈ ਪ੍ਰਸ਼ਾਸਨ ਦੀ ਯੋਜਨਾ ਦੀ ਰੂਪਰੇਖਾ ਦੱਸਦੇ ਹੋਏ, ਉਹਨਾਂ ਨੇ ਇੰਡੋਨੇਸ਼ੀਆ ਵਿੱਚ ਕਿਹਾ ਕਿ ਖਤਰਾ ਮੰਡਰਾ ਰਿਹਾ ਹੈ, ਸਾਡੀ ਸੁਰੱਖਿਆ ਤਿਆਰੀ ਇਸਦੇ ਆਲੇ ਦੁਆਲੇ ਘੁੰਮਦੀ ਹੈ। ਅਜਿਹਾ ਕਰਨ ਲਈ ਅਸੀਂ ਆਪਣੀ ਸਭ ਤੋਂ ਵੱਡੀ ਤਾਕਤ, ਸਾਡੇ ਗੱਠਜੋੜ ਅਤੇ ਭਾਈਵਾਲੀ ਵੱਲ ਮੁੜਾਂਗੇ। ਇਸ ਵਿੱਚ ਅਮਰੀਕਾ ਅਤੇ ਏਸ਼ੀਆਈ ਰੱਖਿਆ ਉਦਯੋਗ, ਸਪਲਾਈ ਚੇਨ ਨੂੰ ਜੋੜਨਾ ਅਤੇ ਤਕਨਾਲੋਜੀ ਅਤੇ ਨਵੀਨਤਾ ਵਿੱਚ ਸਹਿਯੋਗ ਕਰਨਾ ਸ਼ਾਮਲ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਆਪਣੀ ਤਾਕਤ ਨੂੰ ਮਜ਼ਬੂਤ ਕਰਨ ਲਈ ਹੈ ਤਾਂ ਕਿ ਅਸੀਂ ਸ਼ਾਂਤੀ ਬਣਾਈ ਰੱਖ ਸਕੀਏ, ਜਿਵੇਂ ਕਿ ਅਸੀਂ ਦਹਾਕਿਆਂ ਤੋਂ ਇਸ ਖੇਤਰ 'ਚ ਕੀਤਾ ਹੈ। ਬਲਿਕੰਨ ਨੇ ਜ਼ੋਰ ਦੇ ਕਿਹਾ ਕਿ ਅਮਰੀਕਾ ਦੇਸ਼ਾਂ ਨੂੰ ਆਪਣੇ ਅਤੇ ਚੀਨ ਵਿਚੋਂ ਚੁਣਨ 'ਤੇ ਜ਼ੋਰ ਨਹੀਂ ਦੇ ਰਿਹਾ ਅਤੇ ਨਾ ਹੀ ਅਸੀਂ ਚੀਨ ਨਾਲ ਟਕਰਾਅ ਚਾਹੁੰਦੇ ਹਾਂ ਪਰ ਇਸ ਦੇ ਨਾਲ ਹੀ ਉਹਨਾਂ ਨੇ ਬੀਜਿੰਗ ਦੀ "ਉੱਤਰ-ਪੂਰਬੀ ਏਸ਼ੀਆ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ, ਮੇਕਾਂਗ ਨਦੀ ਤੋਂ ਲੈ ਕੇ ਪ੍ਰਸ਼ਾਂਤ ਟਾਪੂਆਂ ਤੱਕ ਹਮਲਾਵਰ ਪਹੁੰਚ" ਦੀ ਸ਼ਿਕਾਇਤ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ- ਓਮੀਕਰੋਨ ਦੀ ਦਹਿਸ਼ਤ, ਜਰਮਨੀ ਨੇ 5-11 ਸਾਲ ਦੀ ਉਮਰ ਦੇ ਬੱਚਿਆਂ ਨੂੰ ਦਾ ਟੀਕਾਕਰਨ ਕੀਤਾ ਸ਼ੁਰੂ
ਬਲਿੰਕਨ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਇੱਕ ਹਫ਼ਤੇ-ਲੰਬੇ ਦੌਰੇ ਦੇ ਹਿੱਸੇ ਵਜੋਂ ਪਹਿਲਾ ਸਟਾਪ ਦੇ ਤਹਿਤ ਇੰਡੋਨੇਸ਼ੀਆ ਪਹੁੰਚੇ ਹਨ। ਉਹ ਮਲੇਸ਼ੀਆ ਅਤੇ ਥਾਈਲੈਂਡ ਵੀ ਜਾਣਗੇ। ਚੀਨ ਦੇ ਵੱਧਦੇ ਹਮਲੇ, ਖਾਸ ਕਰਕੇ ਦੱਖਣੀ ਚੀਨ ਸਾਗਰ ਵਿੱਚ ਹਾਂਗਕਾਂਗ ਅਤੇ ਤਾਈਵਾਨ ਖ਼ਿਲਾਫ਼ ਮੁਕਾਬਲਾ ਕਰਨਾ ਉਨ੍ਹਾਂ ਦੇ ਏਜੰਡੇ 'ਤੇ ਹੈ। ਉਹਨਾਂ ਨੇ ਕਿਹਾ ਕਿ ਖੇਤਰ ਦੇ ਦੇਸ਼ ਚਾਹੁੰਦੇ ਹਨ ਕਿ ਚੀਨ ਆਪਣਾ ਵਿਵਹਾਰ ਬਦਲੇ। ਅਸੀਂ ਦੱਖਣੀ ਚੀਨ ਸਾਗਰ ਵਿੱਚ ਸੁਤੰਤਰ ਸ਼ਿਪਿੰਗ ਲਈ ਵਚਨਬੱਧ ਹਾਂ। ਇਸ ਲਈ ਅਸੀਂ ਤਾਈਵਾਨ ਸਟ੍ਰੇਟ ਵਿੱਚ ਸ਼ਾਂਤੀ ਅਤੇ ਸਥਿਰਤਾ ਵਿੱਚ ਦਿਲਚਸਪੀ ਲੈ ਰਹੇ ਹਾਂ।
ਬਲਿੰਕਨ ਨੇ ਕਿਹਾ ਕਿ ਅਮਰੀਕਾ ਪੰਜ ਸੰਧੀ ਸਹਿਯੋਗੀਆਂ – ਆਸਟ੍ਰੇਲੀਆ, ਜਾਪਾਨ, ਫਿਲੀਪੀਨਜ਼, ਦੱਖਣੀ ਕੋਰੀਆ ਅਤੇ ਥਾਈਲੈਂਡ ਰਾਹੀਂ ਇਸ ਖੇਤਰ ਵਿੱਚ “ਮਜ਼ਬੂਤ ਸਬੰਧ” ਬਣਾਏਗਾ। ਉਹਨਾਂ ਵਿਚਕਾਰ ਸਬੰਧਾਂ ਨੂੰ ਹੁਲਾਰਾ ਦੇਵੇਗਾ ਅਤੇ ਦੱਖਣ-ਪੂਰਬੀ ਏਸ਼ੀਆਈ ਰਾਸ਼ਟਰਾਂ ਦੀ ਐਸੋਸੀਏਸ਼ਨ ਨਾਲ ਸਾਂਝੇਦਾਰੀ ਨੂੰ ਮਜ਼ਬੂਤ ਕਰੇਗਾ, ਜਿਸ ਦੇ ਮੈਂਬਰ ਦੇਸ਼ ਚੀਨ ਤੋਂ ਖਤਰਾ ਮਹਿਸੂਸ ਕਰਦੇ ਹਨ। ਜ਼ਿਕਰਯੋਗ ਹੈ ਕਿ ਬਲਿੰਕਨ ਸੋਮਵਾਰ ਨੂੰ ਇੰਡੋਨੇਸ਼ੀਆ ਪਹੁੰਚੇ, ਜਿੱਥੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਚੋਟੀ ਦੇ ਸਹਿਯੋਗੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਿਕੋਲੇ ਪਾਤਰੁਸ਼ੇਵ ਸੁਰੱਖਿਆ ਗੱਲਬਾਤ ਲਈ ਪਹਿਲਾਂ ਹੀ ਮੌਜੂਦ ਸਨ।
ਹਾਂਗਕਾਂਗ ਦੇ ਲੋਕਤੰਤਰ ਸਮਰਥਕ ਮੀਡੀਆ ਟਾਈਕੂਨ ਜਿੰਮੀ ਲਈ ਨੂੰ 13 ਮਹੀਨਿਆਂ ਦੀ ਜੇਲ੍ਹ
NEXT STORY