ਵੈੱਬ ਡੈਸਕ : ਮੱਧ ਪੂਰਬ ਦੇ ਖੇਤਰ 'ਚ ਵਧਦੇ ਹੋਏ ਸਿਆਸੀ ਅਤੇ ਫੌਜੀ ਤਣਾਅ ਦੇ ਦਰਮਿਆਨ, ਸੰਯੁਕਤ ਅਰਬ ਅਮੀਰਾਤ (UAE) ਨੇ ਇੱਕ ਬਹੁਤ ਹੀ ਵੱਡਾ ਫੈਸਲਾ ਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ, UAE ਪ੍ਰਸ਼ਾਸਨ ਨੇ ਮੌਜੂਦਾ ਸਥਿਤੀ ਨੂੰ ਗੰਭੀਰ ਮੰਨਦੇ ਹੋਏ ਆਪਣੇ ਹਵਾਈ ਖੇਤਰ (Airspace) ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਹ ਵੱਡਾ ਕਦਮ ਖੇਤਰ ਵਿੱਚ ਚੱਲ ਰਹੇ ਤਣਾਅ ਦੇ ਸਿੱਧੇ ਨਤੀਜੇ ਵਜੋਂ ਦੇਖਿਆ ਜਾ ਰਿਹਾ ਹੈ। UAE ਵਰਗੇ ਪ੍ਰਮੁੱਖ ਹਵਾਬਾਜ਼ੀ ਕੇਂਦਰ ਦੁਆਰਾ ਹਵਾਈ ਖੇਤਰ ਬੰਦ ਕੀਤੇ ਜਾਣ ਨਾਲ ਅੰਤਰਰਾਸ਼ਟਰੀ ਉਡਾਣਾਂ ਦੇ ਰੂਟਾਂ 'ਤੇ ਵੱਡਾ ਅਸਰ ਪੈ ਸਕਦਾ ਹੈ ਅਤੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਈਰਾਨ ਦਾ ਸੱਤ ਦੇਸ਼ਾਂ ਵਿਚ ਹਮਲਾ
ਇਜ਼ਲਾਈਲ ਨਾਲ ਤਣਾਅ ਵਿਚਾਲੇ ਈਰਾਨ ਨੇ ਇਕੋ ਸਮੇਂ ਇਜ਼ਰਾਈਲ ਸਣੇ ਕਤਰ, ਯੂਏਈ, ਬਹਿਰੀਨ, ਕੁਵੈਤ, ਜਾਰਡਨ ਤੇ ਸਾਊਦੀ ਅਰਬ ਉੱਤੇ ਹਮਲਾ ਕੀਤਾ ਹੈ। ਬਹਿਰੀਨ ਨੇ ਸ਼ਨੀਵਾਰ ਨੂੰ ਕਿਹਾ ਕਿ ਇੱਕ ਮਿਜ਼ਾਈਲ ਹਮਲੇ ਨੇ ਅਮਰੀਕੀ ਜਲ ਸੈਨਾ ਦੇ 5ਵੇਂ ਫਲੀਟ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ। ਇਸਨੇ ਹਮਲੇ ਬਾਰੇ ਤੁਰੰਤ ਹੋਰ ਵੇਰਵੇ ਨਹੀਂ ਦਿੱਤੇ।
ਈਰਾਨ ਨੇ ਮੱਧ ਪੂਰਬ ਵਿੱਚ ਅਮਰੀਕੀ ਫੌਜੀ ਠਿਕਾਣਿਆਂ 'ਤੇ ਮਿਜ਼ਾਈਲ ਹਮਲਿਆਂ ਦੀ ਇੱਕ ਲੜੀ ਸ਼ੁਰੂ ਕੀਤੀ ਹੈ। ਈਰਾਨ ਨੇ ਯੂਏਈ ਵਿੱਚ ਅਲ ਧਫਰਾ ਏਅਰ ਬੇਸ, ਕੁਵੈਤ ਵਿੱਚ ਇੱਕ ਅਮਰੀਕੀ ਫੌਜੀ ਠਿਕਾਣਾ, ਸਾਊਦੀ ਅਰਬ ਵਿੱਚ ਇੱਕ ਅਮਰੀਕੀ ਠਿਕਾਣਾ ਅਤੇ ਬਹਿਰੀਨ ਵਿੱਚ ਇੱਕ ਅਮਰੀਕੀ ਠਿਕਾਣਾ 'ਤੇ ਹਮਲਾ ਕੀਤਾ ਹੈ। ਕਤਰ ਦੀ ਰਾਜਧਾਨੀ ਦੋਹਾ ਵਿੱਚ ਵੀ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇਰਾਨ ਨੇ ਅਮਰੀਕਾ-ਇਜ਼ਰਾਈਲ ਖਿਲਾਫ ਸ਼ੁਰੂ ਕੀਤਾ 'ਆਪ੍ਰੇਸ਼ਨ ਫਤਿਹ-ਏ-ਖੈਬਰ'; ਜਾਣੋ ਕੀ ਹੈ ਇਸਦਾ ਮਤਲਬ
NEXT STORY