ਅਰਕੰਸਾਸ— ਅਜੇ ਬਲਿਊ ਵ੍ਹੇਲ ਦਾ ਖੌਫ ਮਾਤਾ-ਪਿਤਾ ਦੇ ਮਨ ਵਿਚੋਂ ਨਿਕਲਿਆ ਵੀ ਨਹੀਂ ਸੀ ਕਿ ਇੰਟਰਨੈਟ ਬੱਚਿਆਂ ਦੀ ਜਾਨ ਲੈਣ ਵਾਲਾ ਇਕ ਹੋਰ ਖੇਡ ਨਾਲ ਹਾਜ਼ਾਰ ਹੈ। ਇਸ ਦਾ ਨਾਂ ਹੈ ਹੌਟ ਵਾਟਰ ਚੈਲੇਂਜ।
ਹੌਟ ਵਾਟਰ ਚੈਲੇਂਜ ਦੇ ਤਹਿਤ ਬੱਚੇ ਆਪਣੇ ਦੋਸਤ 'ਤੇ ਉਬਲਦਾ ਹੋਇਆ ਪਾਣੀ ਸੁੱਟ ਰਹੇ ਹਨ ਜਾਂ ਫਿਰ ਕਿਸੇ ਦੋਸਤ ਨੂੰ ਗਰਮ ਪਾਣੀ ਪੀਣ 'ਤੇ ਮਜ਼ਬੂਰ ਕਰ ਰਹੇ ਹਨ। ਹੁਣ ਤੱਕ ਇਸ ਖੇਡ ਕਾਰਨ ਕਈ ਬੱਚੇ ਜ਼ਖਮੀ ਹੋ ਚੁੱਕੇ ਹਨ, ਉਥੇ ਹੀ 8 ਸਾਲ ਦੀ ਮਾਸੂਮ ਦੀ ਜਾਨ ਵੀ ਜਾ ਚੁੱਕੀ ਹੈ। ਹਾਲ ਹੀ ਵਿਚ ਅਮਰੀਕਾ ਅਰਕੰਸਾਸ ਵਿਚ 15 ਸਾਲ ਦਾ ਮੁੰਡਾ ਜਦੋਂ ਸੋਂ ਰਿਹਾ ਸੀ, ਉਦੋਂ ਉਸ ਦੇ ਕੁਝ ਦੋਸਤਾਂ ਨੇ ਰਾਤ ਦੇ 3 ਵਜੇ ਉਸ ਦੇ ਗਲੇ 'ਤੇ ਗਰਮ ਪਾਣੀ ਪਾ ਦਿੱਤਾ। ਉਹ ਜਲਦੀ ਨਾਲ ਉਠਿਆ ਅਤੇ ਜੋਰ-ਜੋਰ ਨਾਲ ਚਿੱਕਣ ਲੱਗਾ। ਉਸ ਦਾ ਗਲਾ ਬੁਰੀ ਤਰ੍ਹਾਂ ਨਾਲ ਸੜ ਗਿਆ ਸੀ ਅਤੇ ਚਮੜੀ ਵੀ ਨਿਕਲ ਗਈ ਸੀ। ਇਸ ਤੋਂ ਪਹਿਲਾਂ ਨਿਊਯਾਰਕ ਵਿਚ ਵੀ 11 ਸਾਲਾ ਬੱਚੀ 'ਤੇ ਉਸ ਦੋਸਤਾਂ ਨੇ ਗਰਮ ਪਾਣੀ ਸੁੱਟ ਦਿੱਤਾ ਸੀ, ਜਿਸ ਤੋਂ ਬਾਅਦ ਉਸ ਦਾ ਚਿਹਰਾ, ਗਲਾ ਅਤੇ ਛਾਤੀ ਬੁਰੀ ਤਰ੍ਹਾਂ ਨਾਲ ਝੁਲਸ ਗਈ। ਮਾਮਲੇ ਵਿਚ 12 ਸਾਲ ਦੀ ਇਕ ਕੁੜੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜਿਸ ਤਰ੍ਹਾਂ ਰੂਤ ਤੋਂ ਸ਼ੁਰੂ ਹੋਇਆ ਬਲਿਊ ਵ੍ਹੇਲ ਚੈਲੇਂਜ ਭਾਰਤ ਤੱਕ ਪਹੁੰਚ ਗਿਆ, ਉਥੇ ਹੀ ਹੁਣ ਮਾਤਾ-ਪਿਤਾ ਨੂੰ ਡਰ ਹੈ ਕਿ ਕਿਤੇ ਅਮਰੀਕਾ ਦੇ ਰਸਤੇ ਹੌਟ ਵਾਟਰ ਚੈਲੇਂਜ ਵੀ ਉਨ੍ਹਾਂ ਦੇ ਬੱਚਿਆਂ ਨੂੰ ਆਪਣੀ ਲਪੇਟ ਵਿਚ ਨਾ ਲੈ ਲਏ।
ਅਮਰੀਕਾ ਦੇ ਆਧੁਨਿਕ ਕਵੀ ਜੌਨ ਏਸ਼ਬੇਰੀ ਦਾ ਨਿਊਯਾਰਕ ਵਿਚ ਹੋਇਆ ਦੇਹਾਂਤ
NEXT STORY